ਰਾਮਗੜ੍ਹ (PTI) : ਭਾਰਤੀ ਫੌਜ ਦੇ ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ (ਝਾਰਖੰਡ) ਵਿਖੇ ਸਰੀਰਕ ਸਿਖਲਾਈ (physical training) ਦੌਰਾਨ ਇੱਕ ਅਗਨੀਵੀਰ ਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਮ੍ਰਿਤਕ ਜਵਾਨ ਦੀ ਪਛਾਣ ਅਗਨੀਵੀਰ ਜਸ਼ਨਪ੍ਰੀਤ ਸਿੰਘ (21) ਵਜੋਂ ਹੋਈ ਹੈ, ਜੋ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਹਗੜ੍ਹ ਪਿੰਡ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਪੰਜਾਬ ਰੈਜੀਮੈਂਟਲ ਸੈਂਟਰ 'ਚ ਆਪਣੀ ਰੂਟੀਨ ਦੀ ਸਰੀਰਕ ਸਿਖਲਾਈ (routine physical training) ਲੈ ਰਿਹਾ ਸੀ, ਜਦੋਂ ਉਸ ਨੇ ਸਾਹ ਘੁੱਟਣ (Breathlessness) ਦੀ ਸ਼ਿਕਾਇਤ ਕੀਤੀ। ਫੌਜ ਵੱਲੋਂ ਜਾਰੀ ਬਿਆਨ ਅਨੁਸਾਰ, ਮੰਗਲਵਾਰ ਨੂੰ ਜਵਾਨ ਨੇ ਸਾਹ ਘੁੱਟਣ ਦੀ ਸ਼ਿਕਾਇਤ ਕੀਤੀ ਤੇ ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਰਾਮਗੜ੍ਹ ਲਿਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ (first aid) ਦਿੱਤੀ ਗਈ।
ਹਸਪਤਾਲ ਲਿਜਾਂਦੇ ਸਮੇਂ ਹਾਲਤ ਵਿਗੜੀ
ਦੁਖਦਾਈ ਗੱਲ ਇਹ ਰਹੀ ਕਿ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਹ ਬੇਹੋਸ਼ ਹੋ ਗਿਆ। ਮਿਲਟਰੀ ਹਸਪਤਾਲ ਵਿੱਚ ਡਾਕਟਰੀ ਟੀਮ ਵੱਲੋਂ ਇੰਟਰਾਵੀਨਸ ਐਡਰੇਨਾਲੀਨ, ਇੰਟਿਊਬੇਸ਼ਨ, ਇੰਟਰਾਵੀਨਸ ਫਲੂਇਡਜ਼ ਅਤੇ ਹੋਰ ਸਹਾਇਕ ਉਪਾਅ ਕੀਤੇ ਜਾਣ ਦੇ ਬਾਵਜੂਦ, ਉਹ ਜਸ਼ਨਪ੍ਰੀਤ ਨੂੰ ਬਚਾਉਣ ਵਿੱਚ ਅਸਮਰੱਥ ਰਹੇ।
ਭਾਰਤੀ ਫੌਜ ਵੱਲੋਂ ਸ਼ਰਧਾਂਜਲੀ
ਭਾਰਤੀ ਫੌਜ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਪਰਿਵਾਰ ਨੂੰ ਸਾਰੇ ਜ਼ਰੂਰੀ ਸਮਰਥਨ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਫੌਜ ਨੇ ਅਗਨੀਵੀਰ ਜਸ਼ਨਪ੍ਰੀਤ ਸਿੰਘ ਦੀ ਹਿੰਮਤ ਅਤੇ ਸਮਰਪਣ ਨੂੰ ਸਲਾਮ ਕੀਤਾ। ਫੌਜ ਨੇ ਇੱਕ ਬਹਾਦਰ ਸਿਪਾਹੀ ਦੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਜਿਸ ਨੇ ਡਿਊਟੀ ਦੌਰਾਨ ਆਪਣੀ ਅੰਤਿਮ ਕੁਰਬਾਨੀ (ultimate sacrifice in the line of duty) ਦਿੱਤੀ।
ਪਤੀ-ਪਤਨੀ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗ੍ਰਿਫ਼ਤਾਰ
NEXT STORY