ਅੰਮ੍ਰਿਤਸਰ (ਇੰਦਰਜੀਤ / ਟੋਡਰਮਲ)- ਏਅਰ ਇੰਡੀਆ ਵੱਲੋਂ ਚਲਾਈ ਜਾਣ ਵਾਲੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਉਡਾਣ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਹ ਉਡਾਣ ਪਹਿਲਾਂ ਭਾਰਤ ਸਰਕਾਰ ਵਲੋਂ ਸੰਚਾਲਿਤ ਏਅਰ ਇੰਡੀਆ ਏਅਰਲਾਈਨਜ਼ ਦੇ ਕਾਨਟ੍ਰੈਕਟ ’ਤੇ ਚਲ ਰਹੀ ਸੀ, ਜਿਸ ਦੀ ਮਿਆਦ ਖ਼ਤਮ ਹੋਣ ’ਤੇ ਹੁਣ ਨਵੇਂ ਟਾਟਾ ਸਮੂਹ ਦੇ ਕੰਟਰੋਲ ਅਧੀਨ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਜ਼ਿਕਰਯੋਗ ਹੈ ਕਿ ਏਅਰ ਇੰਡੀਆ ਏਅਰਲਾਈਨਜ਼ ਨੂੰ ਪਿਛਲੇ ਮਹੀਨਿਆਂ ’ਚ ਟਾਟਾ ਇੰਡਸਟਰੀਅਲ ਗਰੁੱਪ ਨੇ ਆਪਣੇ ਕਬਜ਼ੇ ’ਚ ਲੈ ਲਿਆ ਸੀ। ਹਾਲਾਂਕਿ, ਇਹ ਉਡਾਣ ਨਿਯਮਤ ਤੌਰ ’ਤੇ ਨਹੀਂ ਚੱਲ ਰਹੀ ਸੀ, ਉੱਧਰ ਪਿਛਲੇ ਇਕਰਾਰਨਾਮੇ ਕਾਰਨ ਇਸ ਦੀ ਇਜਾਜ਼ਤ ਮਿਲ ਜਾਂਦੀ ਰਹੀ ਹੈ। ਹੁਣ ਟਾਟਾ ਸਮੂਹ ਆਪਣੇ ਨਿਯਮਾਂ ਅਤੇ ਨਵੀਂ ਯੋਜਨਾ ਮੁਤਾਬਕ ਇਸ ਉਡਾਣ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰੇਗਾ। ਅੰਤਰਰਾਸ਼ਟਰੀ ਹਾਕੀ ਖਿਡਾਰੀ ਦਵਿੰਦਰ ਸਿੰਘ ਨੇ ਇਸ ਉਡਾਣ ਨੂੰ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ 'ਚ ਵੱਡੀ ਵਾਰਦਾਤ, ਆਰੀ ਨਾਲ ਨੌਜਵਾਨ ਦਾ ਗਲਾ ਵੱਢਿਆ, ਫਿਰ ਟੋਟੋ-ਟੋਟੇ ਕਰਕੇ ਗੰਦੇ ਨਾਲੇ 'ਚ ਸੁੱਟੀ ਲਾਸ਼
NEXT STORY