ਲੁਧਿਆਣਾ (ਨਰਿੰਦਰ ਮਹਿੰਦਰੂ) : ਕੌਮਾਂਤਰੀ ਏਅਰਪੋਰਟ ਦੇ ਨਾਂ ਨੂੰ ਲੈ ਕੇ ਛਿੜੇ ਵਿਵਾਦ ਵਿਚ ਹੁਣ ਅਕਾਲੀ ਦਲ ਨੇ ਵੀ ਐਂਟਰੀ ਕੀਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਹੀ ਰਹਿਣਾ ਚਾਹੀਦਾ ਹੈ। ਸੁਖਬੀਰ ਮੁਤਾਬਿਕ ਇਸ ਬਾਬਤ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ। ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਅਤੇ ਕਾਂਗਰਸ ਦੇ ਆਪਣੇ ਹੀ ਵਿਧਾਇਕ ਰੇਤ ਅਤੇ ਨਸ਼ੇ ਮਾਫੀਆ ਬਣੇ ਹੋਏ ਹਨ। ਨਾਗਰਿਕਤਾ ਸੋਧ ਐਕਟ 'ਤੇ ਸੁਖਬੀਰ ਨੇ ਸਾਫ ਕੀਤਾ ਕਿ ਉਹ ਪਹਿਲਾਂ ਹੀ ਪਾਰਲੀਮੈਂਟ 'ਚ ਮੁਸਲਮਾਨਾਂ ਦੇ ਹੱਕ 'ਚ ਨਿੱਤਰ ਚੁੱਕੇ ਹਨ ਅਤੇ ਇਹ ਕਹਿ ਚੁੱਕੇ ਹਨ ਕਿ ਬਿੱਲ ਵਿਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਭਾਜਪਾ ਦੀ ਸਾਂਸਦ ਕਿਰਨ ਖੇਰ ਵਲੋਂ ਮੋਹਾਲੀ ਏਅਰਪੋਰਟ ਦੇ ਨਾਂ 'ਤੇ ਇਤਰਾਜ਼ ਚੁੱਕਿਆ ਗਿਆ ਸੀ। ਕਾਂਗਰਸ ਦੇ ਸਥਾਨਕ ਲੀਡਰ ਪਵਨ ਬਾਂਸਲ ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਇਆ ਹੈ।
ਦੂਸ਼ਣਬਾਜ਼ੀ ਬੰਦ ਕਰ ਕੇ ਪਹਿਲਾਂ ਬਿੱਟੂ ਤੇ ਕਾਂਗਰਸੀ ਵਰਕਰਾਂ ਖਿਲਾਫ ਹੋਵੇ ਕਾਰਵਾਈ : ਅਕਾਲੀ ਦਲ
NEXT STORY