ਅਜਨਾਲਾ (ਹੁੰਦਲ) : ਥਾਣਾ ਅਜਨਾਲ਼ਾ ਅਧੀਨ ਆਉਂਦੇ ਪਿੰਡ ਰਾਏਪੁਰ ਵਿਖੇ ਇਕ ਦਲਿਤ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਰੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਦਲਿਤ ਨੌਜਵਾਨ ਨੇ ਦੱਸਿਆ ਕਿ ਉਸ ਦੀ ਭਾਬੀ ਕਿਸੇ ਦੇ ਘਰ ਕੰਮ ਕਰਦੀ ਸੀ ਤੇ ਜਦੋਂ ਭਾਬੀ ਨੇ ਉਨ੍ਹਾਂ ਕੋਲੋਂ ਪੈਸੇ ਮੰਗੇ ਤਾਂ ਉਨ੍ਹਾਂ ਗਲਤ ਕੰਮ ਕਰਨ ਲਈ ਕਿਹਾ, ਜਿਸ ਨੂੰ ਲੈ ਕੇ ਅਸੀਂ ਪੁਲਿਸ ਨੂੰ ਦਰਖ਼ਾਸਤ ਦਿੱਤੀ ਸੀ। ਇਸੇ ਕਾਰਨ ਗੁੱਸੇ 'ਚ ਆ ਕੇ ਉਨ੍ਹਾਂ ਨੇ ਮੈਨੂੰ ਬੰਨ੍ਹ ਕੇ ਬੇਰਹਿਮੀ ਨਾਵ ਕੁੱਟਿਆ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੀੜਤ ਨੇ ਮੰਗ ਕੀਤੀ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ 'ਚ ਪਏ ਕੀਰਨੇ: ਭੈਣ ਦੇ ਵਿਆਹ ਮੌਕੇ ਭੰਗੜੇ ਪਾਉਂਦੇ ਨੌਜਵਾਨ ਦੀ ਮੌਤ, ਲੁਟੇਰੇ ਵੀ ਚੁੱਕ ਗਏ ਫ਼ਾਇਦਾ
ਇਸ ਮੌਕੇ ਯੂਨਾਇਟੇਡ ਕ੍ਰਿਸਚਨ ਦਲਿਤ ਫਰੰਟ ਦੇ ਸੂਬਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਵਲੈਤ ਮਸੀਹ ਬੰਟੀ ਨੇ ਕਿਹਾ ਕੀ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਇਸ ਮਾਮਲੇ 'ਚ ਜਲਦ ਕਾਰਵਾਈ ਨਾ ਕੀਤੀ ਤਾਂ ਦਲਿਤ ਫਰੰਟ ਅਤੇ ਅਕਾਲੀ ਦਲ ਪੁਲਸ ਵਿਰੁੱਧ ਸੰਘਰਸ਼ ਕਰੇਗਾ। ਦੂਜੇ ਪਾਸੇ ਇਸ ਸਬੰਧੀ ਅਜਨਾਲਾ ਦੇ ਡੀ.ਐੱਸ.ਪੀ. ਵਿਪਨ ਕੁਮਾਰ ਨੇ ਦੱਸਿਆ ਕਿ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਦੀ ਕੇਂਦਰ ਨੂੰ ਚਿਤਾਵਨੀ, ਕਾਂਗਰਸ ਦੀਆਂ 'ਪਾੜੋ ਤੇ ਰਾਜ ਕਰੋ' ਵਾਲੀਆਂ ਬੱਜਰ ਗਲਤੀਆਂ ਨਾ ਦੁਹਰਾਓ'
ਕੀ ਕਹਿਣਾ ਹੈ ਵਿਰੋਧੀ ਧਿਰ ਦਾ
ਇਸ ਸੰਬੰਧੀ ਵਿਰੋਧੀ ਧਿਰ ਨੇ ਕਿਹਾ ਕਿ ਉਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸਦੇ ਚੱਲਦੇ ਉਹ ਸਾਰੇ ਸਾਡੇ ਘਰ ਲੜਾਈ ਕਰਨ ਆਏੇ ਸਨ। ਇਸੇ ਦੌਰਾਨ ਅਸੀਂ ਇਕ ਨੌਜਵਾਨ ਨੂੰ ਕਾਬੂ ਕਰ ਪੁਲਸ ਦੇ ਹਵਾਲੇ ਕਰਨ ਲਈ ਦਰਖ਼ਤ ਨਾਲ ਬੰਨ੍ਹ ਲਿਆ ਸੀ, ਜਿਸਨੂੰ ਪਿੰਡ ਦੇ ਮੋਹਤਬਰਾਂ ਵਲੋਂ ਛੁਡਵਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ ਜੋ ਵੀ ਦੋਸ਼ ਉਨ੍ਹਾਂ ਵਲੋਂ ਲਗਾਏ ਜਾ ਰਹੇ ਹਨ ਉਹ ਸਾਰੇ ਝੂਠੇ ਹਨ।
ਪੰਜਾਬ ਕੈਬਨਿਟ 'ਚ 'ਨਵਜੋਤ ਸਿੱਧੂ' ਦੀ ਵਾਪਸੀ ਟਲੀ, ਕਰਨੀ ਪਵੇਗੀ ਹੋਰ ਉਡੀਕ
NEXT STORY