ਅਜਨਾਲਾ (ਫਰਿਆਦ) - ਨਗਰ ਪੰਚਾਇਤ ਅਜਨਾਲਾ ਦੀਆਂ 15 ਵਾਰਡਾਂ ’ਚ ਅੱਜ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਹੋ ਰਿਹਾ ਹੈ। ਇਸ ਮੌਕੇ ਲੋਕ ਵੱਡੀ ਗਿਣਤੀ ’ਚ ਵੋਟਾਂ ਪਾਉਣ ਲਈ ਆ ਰਹੇ ਹਨ। ਨਗਰ ਪੰਚਾਇਤ ਅਜਨਾਲਾ ’ਚ ਹੁਣ ਤੱਕ 18 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ। ਕਾਂਗਰਸ ਦੇ 15, ਸ਼ਰੋਮਣੀ ਅਕਾਲੀ ਦਲ (ਬ) ਦੇ 15, ਆਮ ਆਦਮੀ ਪਾਰਟੀ ਦੇ 14, ਭਾਜਪਾ ਦੇ 1 ਪ੍ਰਮੁੱਖ ਅਤੇ ਆਜ਼ਾਦ ਉਮੀਦਵਾਰਾਂ ਸਣੇ ਕੁੱਲ 66 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਪੰਚਾਇਤ ਅਜਨਾਲਾ ਦੀਆਂ 2.35 ਵਜੇ ਤੱਕ ਸ਼ਾਂਤੀਪੂਰਵਕ 55 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਹਨ ।
ਪੜ੍ਹੋ ਇਹ ਵੀ ਖ਼ਬਰ- ਪੱਟੀ ਦੇ ਵਾਰਡ ਨੰ-7 'ਚ 'ਆਪ' ਤੇ ਕਾਂਗਰਸ ਦੇ ਸਮਰਥਕਾਂ ’ਚ ਚਲੀਆਂ ਗੋਲੀਆਂ (ਤਸਵੀਰਾਂ)
ਨਗਰ ਪੰਚਾਇਤ ਅਜਨਾਲਾ ’ਚ ਸਵੇਰੇ 10 ਵਜੇ ਤੱਕ ਵੋਟਿੰਗ
15.04 ਫ਼ੀਸਦੀ ਪੋਲਿੰਗ
ਨਗਰ ਪੰਚਾਇਤ ਅਜਨਾਲਾ ’ਚ 2.35 ਵਜੇ ਤੱਕ ਦੀ ਵੋਟਿੰਗ
55 ਫੀਸਦੀ ਵੋਟ
ਪੜ੍ਹੋ ਇਹ ਵੀ ਖ਼ਬਰ - ਚੋਣਾਂ ਦੌਰਾਨ ਪੁਲਸ ਹੱਥ ਲੱਗੀ ਸਫ਼ਲਤਾ : ਹੱਥਿਆਰਾਂ ਨਾਲ ਲੈਂਸ 4 ਗੱਡੀਆਂ ਬਰਾਮਦ
ਚੋਣ ਵਾਲੀ ਥਾਂ ਦਾ ਐੱਸ .ਐੱਸ. ਪੀ .ਅੰਮ੍ਰਿਤਸਰ ਦਿਹਾਤੀ ਆਈ.ਪੀ.ਐੱਸ ਧਰੁਵ ਦਾਹੀਆ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਦੱਸ ਦੇਈਏ ਕਿ ਅੱਜ 8 ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ। ਵੋਟ ਪਾਉਣ ਪ੍ਰਤੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਪ ਚੋਣ ਦੌਰਾਨ ਅੱਜ ਭਾਰੀ ਧੁੰਦ ਦੇ ਬਾਵਜੂਦ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਹੋ ਰਿਹਾ ਹੈ । ਵੋਟਰ ਸਵੇਰ ਤੋਂ ਹੀ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ’ਤੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਲੰਬੀਆਂ-ਲੰਬੀਆਂ ਕਤਾਰਾਂ ਵਿਚ ਲੱਗੇ ਹੋਏ ਹਨ ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਮਾਨਸਾ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ ਬੁਝਾਏ ਦੋ ਘਰਾਂ ਦੇ ਚਿਰਾਗ
ਪੜ੍ਹੋ ਇਹ ਵੀ ਖ਼ਬਰ - ਕਿਸਾਨ ਅੰਦੋਲਨ ’ਚ ਮਰੇ ਮੋਗਾ ਦੇ ਕਿਸਾਨ ਦਾ ਸਸਕਾਰ ਕਰਨ ਤੋਂ ਇਨਕਾਰ,ਪਰਿਵਾਰ ਨੇ ਰੱਖੀ ਇਹ ਸ਼ਰਤ
ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਲਈ ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਨੇ ਪਾਇਆ ਮਤਾ
NEXT STORY