ਗਿੱਦੜਬਾਹਾ (ਕਟਾਰੀਆ) : ਅਕਾਲੀਆਂ ਵਲੋਂ ਕੀਤੇ ਗਏ ਨਗਰ ਕੌਂਸਲ ਦੀਆਂ ਚੌਣਾਂ ਦੇ ਬਾਈਕਾਟ ਤੋਂ ਬਾਅਦ ਵਾਰਡ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜੀਵ ਮਿੱਤਲ ਦੇ ਦਫ਼ਤਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ (ਰਾਜਾ) ਵੜਿੰਗ ਨੇ ਕਿਹਾ ਕਿ ਅਕਾਲੀਆਂ ਨੇ ਹਾਰ ਦੇ ਡਰੋਂ ਹੀ ਨਗਰ ਕੌਂਸਲ ਚੌਣਾ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਅਕਾਲੀ ਦਲ ਦੇ 2 ਉਮੀਦਵਾਰ ਖੁਦ ਹੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਗਏ ਨਾ ਕਿ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ ਕੀਤੀ ਗਈ ਹੈ , ਜੇਕਰ ਅਕਾਲੀ ਦਲ ਵਾਲੇ ਚਾਹੁੰਣ ਤਾਂ ਇਸ ਦੀ ਜਾਂਚ ਕਰਵਾ ਸਕਦੇ ਹਨ।
ਵੜਿੰਗ ਨੇ ਕਿਹਾ ਕਿ ਉਹ ਅਮਨ/ਅਮਾਨ ਨਾਲ ਚੌਣ ਕਰਵਾਉਣਾਂ ਚਾਹੁੰਦੇ ਹਨ ,ਜੇਕਰ ਅਕਾਲੀ ਸ਼ਾਂਤੀਪੂਰਕ ਚੌਣਾਂ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਵੜਿੰਗ ਨੇ ਕਿਹਾ ਕਿ ਐੱਸ.ਡੀ.ਐਮ .ਵਲੋਂ ਜਿਨ੍ਹਾਂ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ,ਉਹ ਕਾਨੂੰਨ ਅਨੁਸਾਰ ਕੀਤੇ ਗਏ ਹਨ ਨਾ ਕਿ ਮੇਰੇ ਕਹਿਣ ਜਾਂ ਦਬਾਅ ਕਾਰਣ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਹੌਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੀਆਂ ਨਗਰ ਕੌਂਸਲ ਦੀਆਂ ਚੌਣਾਂ ਦੌਰਾਨ ਅਕਾਲੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਅਤੇ ਬੂਥ ਕੈਪਚਰਿੰਗ ਕਰਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਤ 9 ਉਮੀਦਵਾਰ ਚੌਣ ਜਿੱਤ ਗਏ ਸਨ ,ਜਦਕਿ ਇਕ (ਵਿਧਾਇਕ) ਮੇਰੀ ਵੋਟ ਵੀ ਸੀ ਲੇਕਿਨ ਉਸ ਸਮੇਂ ਅਕਾਲੀਆਂ ਦਾ ਰਾਜ/ਭਾਗ ਹੋਣ ਕਾਰਣ ਅਕਾਲੀਆਂ ਨੇ ਧੱਕੇਸ਼ਾਹੀ ਕਰਕੇ ਨਗਰ ਕੌਂਸਲ ਗਿੱਦੜਬਾਹਾ ਤੇ ਕਬਜ਼ਾ ਕਰਕੇ ਆਪਣਾ ਪ੍ਰਧਾਨ ਬਣਾ ਲਿਆ । ਇਸ ਦੌਰਾਨ ਵੜਿੰਗ ਨੇ ਅਕਾਲੀਆ ਨੂੰ ਚੇਤਾਵਨੀ ਦਿਤੀ ਕਿ ਇਸ ਵਾਰੀ ਅਕਾਲੀਆਂ ਦੀ ਗੁੰਡਾਗਰਦੀ ਚੱਲਣ ਨਹੀਂ ਦਿਤੀ ਜਾਵੇਗੀ ਬਲਕਿ ਅਮਨ/ਅਮਾਨ ਦੇ ਨਾਲ ਚੌਣਾਂ ਕਰਵਾਈਆਂ ਜਾਣਗੀਆਂ ।
ਇਸ ਸਮੇਂ ਰਾਜਾ ਵੜਿੰਗ ਨੇ ਕਿਹਾ ਕਿ ਉਸ ਸਮੇਂ ਕਾਂਗਰਸੀ ਉਮੀਦਵਾਰਾਂ ਨੇ ਵੀ ਅਕਾਲੀਆਂ ਦੀ ਗੁੰਡਾਗਰਦੀ ਦਾ ਡੱਟ ਕੇ ਮੁਕਾਬਲਾ ਕੀਤਾ ਸੀ , ਪਰ ਮੈਂ ਅਕਾਲੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਡਿੰਪੀ ਢਿਲੋਂ ਅਤੇ ਉਸਦਾ ਭਰਾ ਸੰਨੀ ਢਿਲੋਂ ਪੋਲਿੰਗ ਵਾਲੇ ਦਿਨ ਘਰ ਤੋਂ ਬਾਹਰ ਨਾਂ ਆਉਣ ਅਤੇ ਮੈਂ ਵੀ ਇਥੇ ਨਹੀਂ ਆਵਾਂਗਾ ਅਤੇ ਇਨ੍ਹਾਂ ਚੋਣਾਂ ਵਿਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਨਹੀਂ ਹੋਵੇਗੀ ,ਇਸ ਲਈ ਹੁਣ ਅਕਾਲੀਆਂ ਨੂੰ ਵੀ ਮੈਦਾਨ ਲਈਂ ਛੱਡਣਾ ਚਾਹੀਦਾ ਬਲਕਿ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।
ਮਾਤਾ ਵੈਸ਼ਨੋ ਦੇਵੀ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ
NEXT STORY