ਲੁਧਿਆਣਾ (ਮੁੱਲਾਂਪੁਰੀ)- ਮਹਾਨਗਰ ਲੁਧਿਆਣਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਜੇਤੂ ਹੋਣ ਨਾਲ ਲੁਧਿਆਣੇ ਦੇ ਕਾਂਗਰਸੀਆਂ ਦਾ ਪਾਰਲੀਮੈਂਟ ’ਚ ਜਾਣ ਦਾ ਇਕ ਵਾਰ ਫਿਰ ਡਗਾ ਵੱਜ ਗਿਆ ਹੈ। ਇਸ ਤੋਂ ਪਹਿਲਾਂ 2008 ’ਚ ਮਨੀਸ਼ ਤਿਵਾੜੀ ਲੋਕ ਸਭਾ ਮੈਂਬਰ ਬਣੇ ਸਨ। ਉਸ ਤੋਂ ਬਾਅਦ 10 ਸਾਲ ਲਗਾਤਾਰ ਰਵਨੀਤ ਸਿੰਘ ਬਿੱਟੂ ਐੱਮ.ਪੀ ਬਣ ਕੇ ਲੋਕ ਸਭਾ ’ਚ ਵਿਚਰਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਸੰਗਰੂਰ 'ਤੇ ਮੁੜ ਹੋਇਆ 'ਆਪ' ਦਾ ਕਬਜ਼ਾ, ਡੇਢ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਗੁਰਮੀਤ ਸਿੰਘ ਮੀਤ ਹੇਅਰ
ਇਸ ਵਾਰ ਭਾਜਪਾ ਨੂੰ ਮੋਦੀ ਅਤੇ ਮੰਦਰ ਦੇ ਚਲਦਿਆਂ ਆਸ ਸੀ ਕਿ ਕਾਂਗਰਸ ਛੱਡ ਕੇ ਭਾਜਪਾ ’ਚ ਆਏ ਰਵਨੀਤ ਬਿੱਟੂ ਜਿੱਤ ਦੀ ਬਾਜ਼ੀ ਮਾਰ ਜਾਣਗੇ ਅਤੇ ਲੁਧਿਆਣੇ ਤੋਂ ਕਾਂਗਰਸ ਦਾ ਖਹਿੜਾ ਛੁਟ ਜਾਵੇਗਾ। ਪਰ ਅੱਜ ਆਏ ਨਤੀਜੇ ’ਚ ਚੌਥੀ ਵਾਰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 25 ਦਿਨ ਪਹਿਲਾਂ ਆ ਕੇ ਬਾਜ਼ੀ ਮਾਰ ਗਏ ਹਨ, ਜਿਸ ਕਰਕੇ ਹੁਣ ਫਿਰ ਕਾਂਗਰਸ ਦਾ ਬੋਲਬਾਲਾ ਹੋ ਗਿਆ ਹੈ ਅਤੇ ਹੁਣ ਵੜਿੰਗ ਲੁਧਿਆਣੇ ਦੀ ਅਵਾਜ਼ ਬਣ ਕੇ ਗਰਜਣਗੇ। ਇਸ ਕਰਕੇ ਅਕਾਲੀ -ਭਾਜਪਾ ਗਠਜੋੜ ਦੇ ਚਲਦਿਆਂ ਇਕੱਲਿਆਂ ਲੜ ਕੇ ਦੇਖ ਲਿਆ, ਪਰ ਹੁਣ ਤੱਕ 20 ਸਾਲਾਂ ਤੋਂ ਲੋਕ ਸਭਾ 'ਚ ਜਾਣ ਤੋਂ ਸੱਖਣੇ ਹੀ ਰਹਿ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਮੀਡੀਆ ਸਾਹਮਣੇ ਆਏ ਡਾ.ਅਮਰ ਸਿੰਘ, ਦਿੱਤਾ ਵੱਡਾ ਬਿਆਨ
NEXT STORY