ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਸਮਾਰਟ ਫੋਨ ਦੇਣ ਦੇ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਪੂਰਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਨੇ ਲੋਕਾਂ ਨੂੰ ਸਮਾਰਟ ਫੋਨ ਤੇ ਬੇਰੁਜ਼ਗਾਰੀ ਭੱਤੇ ਵੰਡੇ। ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਵਲੋਂ ਵੰਡੇ ਗਏ ਇਹ ਸਮਾਰਟ ਫੋਨ ਪਲਾਸਟਿਕ ਦੇ ਸਨ ਤੇ ਇਹ ਫੋਨ ਦੇ ਕੇ ਅਕਾਲੀ ਦਲ ਨੇ ਲੋਕਾਂ ਨੂੰ ਯਾਦ ਕਰਵਾਇਆ ਹੈ ਕਿ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਅਪ੍ਰੈਲ ਫੂਲ ਬਣਾਇਆ ਹੈ। ਇਨ੍ਹਾਂ ਪਲਾਸਟਿਕ ਦੇ ਸਮਾਰਟ ਫੋਨਾਂ 'ਤੇ ਕੈਪਟਨ ਤੇ ਉਨ੍ਹਾਂ ਦੀ ਦੋਸਤ ਅਰੂਸਾ ਦੀ ਤਸਵੀਰ ਲੱਗੀ ਹੋਈ ਸੀ। ਇਸ ਮੌਕੇ ਅਕਾਲੀ ਦਲ ਨੇ ਕਿਹਾ ਕਿ ਅੱਜ ਅਪ੍ਰੈਲ ਫੂਲ ਹੈ ਤੇ ਇਸ ਤੋਂ ਜ਼ਿਆਦਾ ਵੱਡਾ ਮਜ਼ਾਕ ਹੋਰ ਕੋਈ ਨਹੀਂ ਸਕਦਾ ਕਿ ਸਰਕਾਰ ਨੇ ਅੱਜ ਤੱਕ ਆਪਣਾ ਇਕ ਵਾਅਦਾ ਪੂਰਾ ਨਹੀਂ ਕੀਤਾ।
ਲੁਧਿਆਣਾ : ਫਲੈਟਾਂ ਨੇੜੇ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
NEXT STORY