ਪਟਨਾ- ਬਿਹਾਰ 'ਚ ਮੰਗਲਵਾਰ ਨੂੰ ਸਮਾਰਟ ਚੌਧਰੀ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਸਪੱਸ਼ਟ ਹੋ ਗਿਆ ਹੈ ਕਿ ਬਿਹਾਰ 'ਚ ਬਣਨ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਨਵੀਂ ਸਰਕਾਰ 'ਚ ਸਮਰਾਟ ਚੌਧਰੀ ਮੁੱਖ ਮੰਤਰੀ ਵਜੋਂ ਕਮਾਨ ਸੰਭਾਲਣਗੇ। ਪਟਨਾ ਸਥਿਤ ਭਾਜਪਾ ਦੇ ਪ੍ਰਦੇਸ਼ ਹੈੱਡ ਕੁਆਰਟਰ 'ਚ ਆਯੋਜਿਤ ਬੈਠਕ ਦੇ ਸਮਾਪਨ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਮੌਜੂਦਾ ਉੱਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਨੇ ਸਮਾਰਟ ਚੌਧਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦਾ ਸਮਰਥਨ ਦਿਲੀਪ ਜਾਇਸਵਾਲ ਅਤੇ ਮੰਗਲ ਪਾਂਡੇ ਨੇ ਕੀਤਾ।
ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਚੌਹਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਮੌਜੂਦ ਸਾਰੇ ਵਿਧਾਇਕਾਂ ਨੇ ਸਰਬਸਮੰਤੀ ਨਾਲ ਚੌਧਰੀ ਨੂੰ ਆਪਣਾ ਨੇਤਾ ਚੁਣ ਲਿਆ। ਹੁਣ ਰਾਜਗ ਵਿਧਾਇਕ ਦਲ ਦੀ ਬੈਠਕ ਹੋਵੇਗੀ, ਜਿਸ 'ਚ ਚੌਧਰੀ ਦੇ ਨਾਂ ਦੀ ਰਸਮੀ ਮੋਹਰ ਲੱਗੇਗੀ। ਤਾਰਾਪੁਰ ਤੋਂ ਭਾਜਪਾ ਦੇ ਵਿਧਾਇਕ ਚੌਧਰੀ ਦੇ ਨੇਤਾ ਚੁਣੇ ਜਾਣ 'ਤੇ ਪਾਰਟੀ ਦੇ ਸੀਨੀਅਰ ਲੀਡਰਸ਼ਪ ਦੇ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਸਮਰਾਟ ਚੌਧਰੀ ਭਲਕੇ ਯਾਨੀ 15 ਅਪ੍ਰੈਲ ਨੂੰ ਸਵੇਰੇ ਸਹੁੰ ਚੁੱਕ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਸ਼ਮੀਰ 'ਚ ਮਨਾਈ ਗਈ ਵਿਸਾਖੀ, ਸਿੱਖ ਸ਼ਰਧਾਲੂਆਂ ਨੇ ਗੁਰਦੁਆਰਿਆਂ 'ਚ ਟੇਕਿਆ ਮੱਥਾ
NEXT STORY