ਫਤਿਹਗੜ੍ਹ ਸਾਹਿਬ/ਬੱਸੀ ਪਠਾਣਾਂ (ਜਗਦੇਵ, ਰਾਜਕਮਲ) —ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ ਤੇ ਅਮਲੋਹ 'ਚ 7 ਅਕਤੂਬਰ ਨੂੰ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਰੈਲੀ ਪ੍ਰਤੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਦੌਰਾ ਕੀਤਾ। ਇਨ੍ਹਾਂ ਹਲਕਿਆਂ ਵਿਚ ਪ੍ਰਭਾਵਸ਼ਾਲੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਤੇ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਵਾਲੀ ਕਾਂਗਰਸ ਕਦੀ ਵੀ ਸਿੱਖਾਂ ਦੀ ਹਿਤੈਸ਼ੀ ਨਹੀ ਹੋ ਸਕਦੀ। ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਾਨਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੀ ਜਨਤਾ ਭਲੀ-ਭਾਂਤ ਜਾਣੂ ਹੈ ਕਿ ਇਨ੍ਹਾਂ ਅਜਿਹੀਆਂ ਤਾਕਤਾਂ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ। ਬੱਸੀ ਪਠਾਣਾਂ ਵਿਖੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਤੇ ਫਤਿਹਗੜ੍ਹ ਸਾਹਿਬ ਵਿਖੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਾਲੀਆਂ ਪ੍ਰਭਾਵਸ਼ਾਲੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਕਦੀ ਖਾਲੀ ਨਹੀਂ ਹੋ ਸਕਦਾ, ਕਿਉਂਕਿ ਸੂਬੇ ਦੀ ਜਨਤਾ ਕਰੋੜਾਂ ਰੁਪਏ ਟੈਕਸ ਹਰ ਸਾਲ ਭਰਦੀ ਹੈ ਪਰ ਵਿਕਾਸ ਨਾ ਕਰਨ ਵਾਲੀ ਇਹ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿਟ ਰਹੀ ਹੈ। ਬਾਦਲ ਨੇ ਕਿਹਾ ਕਿ 7 ਅਕਤੂਬਰ ਨੂੰ ਪਟਿਆਲਾ ਵਿਖੇ ਕਾਂਗਰਸ ਸਰਕਾਰ ਦੇ ਜਬਰ ਵਿਰੁੱਧ ਹੋਣ ਵਾਲੀ ਰੈਲੀ ਇਤਿਹਾਸਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਰੈਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਪਟਨ ਨੇ ਲੰਬੀ 'ਚ ਰੈਲੀ ਕਰਨ ਦੀ ਗੱਲ ਕਹੀ ਸੀ ਉਹ ਉਸ ਦਾ ਚੈਲੇਂਜ ਕਬੂਲ ਕਰ ਕੇ ਪਟਿਆਲਾ ਵਿਖੇ ਰੈਲੀ ਕਰਨ ਜਾ ਰਹੇ ਹਨ, ਜਿਸ 'ਚ ਪੰਜਾਬ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੱਖਾਂ ਵਰਕਰ ਭਾਗ ਲੈ ਕੇ ਕਾਂਗਰਸ ਤੇ ਕੈਪਟਨ ਨੂੰ ਕਰਾਰਾ ਜਵਾਬ ਦੇਣਗੇ। ਸੁਖਬੀਰ ਬਾਦਲ ਨੇ ਸਾਲ 2019 'ਚ ਲੋਕ ਸਭਾ ਚੋਣਾ 'ਚ ਕਾਂਗਰਸ ਪਾਰਟੀ ਵਿਰੁੱਧ ਸਿਆਸੀ ਜੰਗ ਦਾ ਐਲਾਨ ਵੀ ਕਰ ਦਿੱਤਾ।
ਇਸ ਮੌਕੇ ਬੱਸੀ ਪਠਾਣਾਂ ਵਿਖੇ ਸਾਬਕਾ ਕੈਬਨਿਟ ਮੰਤਰੀ ਰਣਧੀਰ ਸਿੰਘ ਚੀਮਾ, ਜ਼ਿਲਾ ਪ੍ਰਧਾਨ ਸਵਰਨ ਸਿੰਘ ਚਨਾਰਥਲ, ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਫਤਿਹਗੜ੍ਹ ਸਾਹਿਬ ਜ਼ਿਲੇ ਦੀ ਕੋਆਰਡੀਨੇਟਰ ਪਲਵਿੰਦਰ ਕੌਰ ਰਾਣੀ, ਗੁਰਮੀਤ ਸਿੰਘ ਸੋਨੂੰ ਚੀਮਾ, ਲਖਵੀਰ ਸਿੰਘ ਥਾਬਲਾ, ਜ਼ਿਲਾ ਪ੍ਰਧਾਨ ਬੀ. ਸੀ. ਵਿੰਗ ਮਲਕੀਤ ਸਿੰਘ ਮਠਾਰੂ, ਰਣਜੀਤ ਸਿੰਘ ਲਿਬੜਾ, ਅਜੇ ਸਿੰਘ ਲਿਬੜਾ, ਅਮਰਿੰਦਰ ਸਿੰਘ ਲਿਬੜਾ, ਸ਼ਰਨਜੀਤ ਸਿੰਘ ਚਨਾਰਥਲ, ਸ਼ੇਰ ਸਿੰਘ ਪ੍ਰਧਾਨ, ਤਰਲੋਕ ਸਿੰਘ ਬਾਜਵਾ, ਵਰਿੰਦਰ ਸਿੰਘ ਬੱਬਲ, ਐਡਵੋਕੇਟ ਜਗਪਾਲ ਸਿੰਘ ਚਹਿਲ, ਰਿੰਪੀ ਗਰੇਵਾਲ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਪੰਚ-ਸਰਪੰਚ ਵੀ ਹਾਜ਼ਰ ਸਨ।
ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ : ਕੈਪਟਨ
NEXT STORY