ਸਮਾਣਾ (ਦਰਦ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਾਣਾ ਵਿਚ ਆਯੋਜਿਤ 'ਪੋਲ-ਖੋਲ੍ਹ' ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਅਮਰਜੀਤ ਸਿੰਘ ਪੰਜਰਥ ਸਪੁੱਤਰ ਸਵ. ਜੋਗਿੰਦਰ ਸਿੰਘ ਪੰਜਰਥ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਗ੍ਰਹਿ ਵਿਖੇ ਪਹੁੰਚੇ। ਪੰਜਰਥ ਪਰਿਵਾਰ ਵੱਲੋਂ ਸ. ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਕਰਤਾਰ ਸਿੰਘ ਅਲਹੌਰਾਂ, ਹਰਪ੍ਰੀਤ ਕੌਰ ਮੁਖਮੈਲਪੁਰ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸੁਭਾਸ਼ ਪੰਜਰਥ, ਅਸ਼ੋਕ ਮੌਦਗਿਲ, ਸਤਬੀਰ ਸਿੰਘ ਖੱਟੜਾ, ਉਦਯੋਗਪਤੀ ਰਮੇਸ਼ ਗਰਗ, ਉਦਯੋਗਪਤੀ ਰਾਜ ਕਟਾਰੀਆ, ਉਦਯੋਗਪਤੀ ਗੋਬਿੰਦ ਗੋਇਲ, ਸਰਪੰਚ ਤਰਸੇਮ ਚੰਦ ਭੋਲਾ, ਸੁਰੇਸ਼ ਕੁਮਾਰ ਭੋਲਾ, ਰਮਨ ਨਾਗਰਾ, ਲਲਿਤ ਸਿੰਗਲਾ, ਗੁਰਵਿੰਦਰ ਸਿੰਘ ਕੁਤਬਨਪੁਰ, ਰਣਜੀਤ ਸਿੰਘ ਦਾਨੀਪੁਰ, ਸੁਦਰਸ਼ਨ ਮਿੱਤਲ ਵੀ ਮੌਜੂਦ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਆਪਣੇ ਸਵ. ਪਿਤਾ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਵਾਂਗ ਅਮਰਜੀਤ ਪੰਜਰਥ ਵੀ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਪੰਜਰਥ ਵਰਗੇ ਈਮਾਨਦਾਰ ਅਤੇ ਦ੍ਰਿੜ ਆਗੂਆਂ ਨਾਲ ਹੀ ਪਾਰਟੀ ਚਲਦੀ ਹੈ।
ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਸ. ਬਾਦਲ ਨੇ ਅਮਰਜੀਤ ਪੰਜਰਥ ਦੇ ਬੇਟੇ ਚੰਦਨਦੀਪ ਸਿੰਘ ਅਤੇ ਨੂੰਹ ਨੂੰ ਆਸ਼ੀਰਵਾਦ ਵੀ ਦਿੱਤਾ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ। ਇਸ ਸਮੇਂ ਗੁਰਚਰਨ ਘੰਗਰੋਲੀ, ਵਿੱਕੀ ਮਹਿਲ, ਜਰਨੈਲ ਸਿੰਘ, ਮਨਜੀਤ ਸਿੰਘ ਦਾਨੀਪੁਰ, ਰਵਿੰਦਰ ਸਿੰਗਲਾ ਆਦਿ ਵੀ ਹਾਜ਼ਰ ਸਨ।
ਹਨੀਪ੍ਰੀਤ ਦੀ ਮਾਸੀ ਗ੍ਰਿਫਤਾਰ, ਪੁਲਸ ਨੇ ਰੱਖਿਆ ਸੀ 1 ਲੱਖ ਦਾ ਇਨਾਮ
NEXT STORY