ਸੰਗਰੂਰ (ਬੇਦੀ) - ਅੱਜ 'ਬਾਦਲ ਭਜਾਓ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਚਾਓ' ਮੁਹਿੰਮ ਤਹਿਤ ਇਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਰਵੀਇੰਦਰ ਸਿੰਘ ਪ੍ਰਧਾਨ ਅਖੰਡ ਅਕਾਲੀ ਦਲ 1920 ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਿਧਾਂਤਕ ਤੌਰ 'ਤੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਉਹ ਨੁਕਸਾਨ ਕੀਤਾ, ਜੋ ਕਦੇ ਪੰਥਕ ਵਿਰੋਧੀ ਲੋਕ ਵੀ ਨਹੀਂ ਕਰ ਸਕੇ। ਬਾਦਲ ਪਰਿਵਾਰ ਨੇ ਕੌਮੀ ਸੰਸਥਾ ਨੂੰ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਅਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕੀਤੀ। ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਗੈਰ-ਪੰਥਕ ਕਾਰਵਾਈਆਂ ਕਾਰਨ ਪੰਜਾਬ ਦੇ ਲੋਕਾਂ ਨੇ ਉਸ ਨੂੰ ਸ਼ਰਮਨਾਕ ਹਾਰ ਦਿੱਤੀ ਪਰ ਅੱਜ ਲੋੜ ਹੈ ਸੁਖਬੀਰ ਬਾਦਲ ਦੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੋਂ ਲਾਂਭੇ ਕੀਤਾ ਜਾਵੇ। ਇਸ ਲਈ ਸਮੂਹ ਪੰਥ ਦਰਦੀਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਸਮੇਂ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਬਾਦਲ ਪਰਿਵਾਰ ਪੰਥ ਦੇ ਹਰੇ-ਭਰੇ ਬੂਟੇ 'ਤੇ ਅਮਰਵੇਲ ਬਣ ਕੇ ਛਾ ਗਿਆ ਹੈ । ਸਮੂਹ ਪੰਥਕ ਜਥੇਬੰਦੀਆਂ ਇਕੱਤਰ ਹੋ ਕੇ ਪੰਥਕ ਬੂਟੇ ਤੋਂ ਇਸ ਬਾਦਲ ਰੂਪੀ ਅਮਰਵੇਲ ਨੂੰ ਲਾਹ ਸੁੱਟਣ ਤਾਂ ਜੋ ਪੰਥ ਦਾ ਬੂਟਾ ਦੁਆਰਾ ਹਰਾ-ਭਰਾ ਹੋ ਸਕੇ। ਇਸ ਸਮੇਂ ਜਥੇ. ਭਰਪੂਰ ਸਿੰਘ ਧਾਂਦਰਾਂ ਸਕੱਤਰ ਜਨਰਲ, ਬਾਬਾ ਪਿਆਰਾ ਸਿੰਘ ਮੀਤ ਪ੍ਰਧਾਨ, ਹਰਬੰਸ ਸਿੰਘ ਕੰਪੋਲ ਜਨਰਲ ਸਕੱਤਰ, ਤੇਜਿੰਦਰ ਸਿੰਘ ਪੰਨੂ, ਸਕੱਤਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਯੂਥ ਵਿੰਗ, ਜਗਤਾਰ ਸਿੰਘ ਸਹਾਰਨ ਮਾਜਰਾ, ਸਰਪੰਚ ਤਰਸੇਮ ਸਿੰਘ ਨਾਗਰਾ, ਤੇਜਾ ਸਿੰਘ ਮੀਤ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ, ਐਡਵੋਕੇਟ ਮੋਬੀਨ ਫਾਰੂਕੀ, ਗਗਨਦੀਪ ਸਿੰਘ ਸੰਧੂ, ਜੀਤ ਕਪਿਆਲ ਸ਼ਾਮਲ ਹੋਏ।
ਨਸ਼ੇ ਵਾਲੇ ਪਦਾਰਥਾਂ ਸਣੇ 1 ਕਾਬੂ, 1 ਫਰਾਰ
NEXT STORY