ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ’ਚ ਖੇਤਰੀ ਪਾਰਟੀ ਵਜੋਂ ਲੰਮਾ ਸਮਾਂ ਰਾਜਭਾਗ 'ਤੇ ਕਾਬਿਜ ਰਹੇ, ਪਰ ਪਿਛਲੇ ਦਸ ਸਾਲਾਂ ਤੋਂ ਇੰਨੇ ਬੁਰੇ ਹਾਸ਼ੀਏ ’ਤੇ ਚਲੇ ਗਈ ਕਿ ਵਿਰੋਧੀ ਧਿਰ ਦੀ ਕੁਰਸੀ ਤਾਂ ਕੀ ਤਿੰਨ ਵਿਧਾਇਕਾਂ ’ਤੇ ਆ ਸਿਮਟੀ। ਹੁਣ ਇਸ ਸ਼ਾਨਾਮਤੀ ਸ਼੍ਰੋਮਣੀ ਅਕਾਲੀ ਦਲ ਦਾ ਦੋਫਾੜ ਹੋਣਾ ਭਾਵ ਬਟਵਾਰਾ ਹੋਣਾ ਲਗਭਗ ਤੈਅ ਹੋਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਬਣਾਈ ਭਰਤੀ ਕਮੇਟੀ ਨੇ ਲੱਖਾਂ ਦੀ ਤਦਾਦ ’ਚ ਮੈਂਬਰ ਭਰਤੀ ਕਰ ਲਏ ਹਨ ਤੇ ਹੁਣ 11 ਤਾਰੀਖ਼ ਨੂੰ ਇਜਲਾਸ ਬੁਲਾ ਕੇ ਅੰਮ੍ਰਿਤਸਰ ਵਿਖੇ ਨਵਾਂ ਪ੍ਰਧਾਨ ਚੁਣਨ ਜਾ ਰਹੀ ਹੈ, ਜਦੋਂਕਿ ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਬਾਦਲ ਧੜੇ ਨਾਲ ਵੀ ਜਾਣਦੇ ਹਨ, ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਪ੍ਰਧਾਨ ਚੁਣੇ ਗਏ ਸਨ ਤੇ ਹੁਣ ਭਰਤੀ ਕਮੇਟੀ ਵੱਲੋਂ ਬੁਲਾਏ ਜਾ ਰਹੇ ਇਜਲਾਸ ’ਚ ਉਨ੍ਹਾਂ ਨੂੰ ਅਸਤੀਫਾ ਦੇ ਕੇ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ ਤਾਂ ਜੋ ਨਵੇਂ ਸਿਰੋਂ ਪ੍ਰਧਾਨ ਚੁਣਿਆ ਜਾ ਸਕੇ।
ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਇਸ ਨੂੰ ਨਾ ਮਨਜ਼ੂਰ ਕਰਨ ਦੀ ਖਬਰ ਹੈ, ਜਿਸ ਕਾਰਨ ਹੁਣ ਇਹ ਤੈਅ ਹੋ ਗਿਆ ਹੈ ਕਿ 11 ਤਰੀਕ ਨੂੰ ਅਕਾਲੀ ਦਲ ਇਕ ਵੱਖਰੀ ਹੋਂਦ ’ਚ ਆ ਜਾਵੇਗਾ ਤੇ ਉਹ ਪੰਜਾਬ ’ਚ ਪੰਥਕ ਲਹਿਰ ਵਜੋਂ ਉਭਰਨ ਦੀ ਕੋਸ਼ਿਸ਼ ਕਰੇਗਾ।
11 ਸਾਲਾਂ ਬਾਅਦ ਪੰਜਾਬ ਵਿਚ ਬਲਦਾਂ ਦੀ ਦੌੜ ਮੁੜ ਸ਼ੁਰੂ ਹੋਵੇਗੀ: ਮੁੱਖ ਮੰਤਰੀ ਮਾਨ
NEXT STORY