ਫਿਰੋਜ਼ਪੁਰ (ਕੁਮਾਰ) — ਬੀਤੇ ਦਿਨ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ ਲਗਾਏ ਗਏ ਧਰਨੇ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਰੰਜੀਤ ਸਿੰਘ ਬ੍ਰਹਿਮਪੁਰਾ, ਕਾਰਜ ਸਿੰਗਜ, ਕੈਪਟਨ ਧਰਮ ਸਿੰਘ, ਹਰੀ ਸਿੰਘ ਜ਼ੀਰਾ, ਅਵਤਾਰ ਸਿੰਘ ਮੀਣਾ, ਕਵੰਰਜੀਤ ਸਿੰਘ ਰੋਜੀ ਬਰਕੰਦੀ ਸਮੇਤ 150 ਤੋਂ 200 ਅਣਪਛਾਤੇ ਅਕਾਲੀ ਵਰਕਰਾਂ ਤੇ ਆਗੂਆਂ ਦੇ ਖਿਲਾਫ ਨੈਸ਼ਨਲ ਹਾਈ-ਵੇਅ ਜਾਮ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਅੰਮ੍ਰਿਤਸਰ ਨੈਸ਼ਨਲ ਹਾਈ-ਵੇਅ 54 ਨੂੰ ਜਾਮ ਕਰਨ ਤੇ ਡੀ. ਸੀ. ਫਿਰੋਜ਼ਪੁਰ ਦੇ ਹੁਕਮਾਂ ਨੂੰ ਤੋੜਨ ਸੜਕ ਵਿਚਾਲੇ ਗੱਡੀਆਂ, ਟੈਂਟ ਲਗਾ ਕੇ ਹਾਈ-ਵੇਅ ਨੂੰ ਜਾਮ ਕਰਨ ਦੇ ਦੋਸ਼ ਹੇਠ ਫਿਰੋਜ਼ਪੁਰ ਪੁਲਸ ਨੇ ਥਾਣਾ ਮੱਖੂ 'ਚ ਆ. ਪੀ. ਸੀ. ਧਾਰਾ 341, 283,431,188,148, ਬੀ. ਐੱਨ. ਐੱਚ. ਐਕਟ 1956 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਤਲਵੰਡੀ ਸਾਬੋ 'ਚ ਅਕਾਲੀਆਂ ਨੂੰ ਧਰਨਾ ਲਗਾਉਣਾ ਪਿਆ ਮਹਿੰਗਾ, ਅਕਾਲੀ ਆਗੂ ਸਮੇਤ 135 ਖਿਲਾਫ ਮਾਮਲਾ ਦਰਜ
NEXT STORY