ਮੋਹਾਲੀ (ਨਿਆਮੀਆਂ) : ਕਾਂਗਰਸ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੀ ਤਰ੍ਹਾਂ ਬਲੌਂਗੀ ਨੇੜੇ ਵੀ ਅਕਾਲੀ ਦਲ ਵਲੋਂ ਧਰਨਾ ਲਾਇਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀਆਂ ਵਲੋਂ ਇਹ ਧਰਨਾ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਐੱਨ. ਕੇ. ਸ਼ਰਮਾ, ਖਰੜ ਦੇ ਇੰਚਾਰਜ ਰਣਜੀਤ ਸਿੰਘ, ਮੋਹਾਲੀ ਦੇ ਹਲਕਾ ਇੰਚਾਰਜ ਤੇਜਿੰਦਰ ਪਾਲ ਸਿੰਘ ਸਿੱਧੂ ਦੀ ਅਗਵਾਈ 'ਚ ਲਾਇਆ ਗਿਆ ਹੈ। ਇਸ ਧਰਨੇ ਕਾਰਨ ਚੰਡੀਗੜ੍ਹ ਤੋਂ ਖਰੜ ਨੂੰ ਜਾਣ ਵਾਲੀ ਸੜਕ 'ਤੇ ਭਾਰੀ ਜਾਮ ਲੱਗ ਗਿਆ। ਤੁਹਾਨੂੰ ਦੱਸ ਦੇਈਏ ਜਿਸ ਸੜਕ 'ਤੇ ਅਕਾਲੀ ਦਲ ਨੇ ਧਰਨਾ ਲਾਇਆ ਹੈ, ਉਹੀ ਸੜਕ ਲੁਧਿਆਣਾ, ਰੋਪੜ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਪਠਾਨਕੋਟ ਨੂੰ ਜਾਣ ਵਾਲੀ ਟ੍ਰੈਫਿਕ ਵੀ ਉੱਥੋਂ ਹੀ ਲੰਘਦੀ ਹੈ। ਧਰਨੇ ਕਾਰਨ ਟ੍ਰੈਫਿਕ ਦਾ ਰੂਟ ਬਦਲ ਦਿੱਤਾ ਗਿਆ, ਜਿਸ ਕਾਰਨ ਮੋਹਾਲੀ ਸ਼ਹਿਰ ਪੂਰੀ ਤਰ੍ਹਾਂ ਜਾਮ ਹੋ ਗਿਆ। ਇੱਥੋਂ ਤੱਕ ਕਿ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਸਾਂ ਵੀ ਬੁਰੀ ਤਰ੍ਹਾਂ ਇਸ ਟ੍ਰੈਫਿਕ 'ਚ ਫਸ ਗਈਆਂ। ਇਸ ਸਭ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਂਗਰਸ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ, ਇਹ ਧਰਨਾ ਨਹੀਂ ਹਟਾਇਆ ਜਾਵੇਗਾ।
ਪੁਲਸ ਹੱਥ ਲੱਗੀ ਵੱਡੀ ਸਫਲਤਾ, ਭੁੱਕੀ ਦੇ ਟਰੱਕ ਸਮੇਤ 3 ਦੋਸ਼ੀ ਕਾਬੂ
NEXT STORY