ਲੋਹੀਆਂ ਖਾਸ (ਸੁਖਪਾਲ ਰਾਜਪੂਤ )- ਬਲਾਕ ਲੋਹੀਆਂ ਖਾਸ ਦੀਆਂ 83 ਗ੍ਰਾਮ ਪੰਚਾਇਤਾਂ ਚੋਂ ਬੀਤੇ ਦਿਨ ਪੰਚਾਇਤ ਸੰਮਤੀ ਦੇ ਮੈਂਬਰਾਂ ਦੀ ਚੋਣ ਕਰਨ ਵਾਸਤੇ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਕਰਵਾਈ ਗਈ। 15 ਜ਼ੋਨਾ ਵਿਚੋਂ 6 ਜ਼ੋਨਾਂ 'ਤੇ ਕਾਂਗਰਸ, 5 'ਤੇ ਅਕਾਲੀ ਦਲ, 3 'ਤੇ 'ਆਪ' ਅਤੇ 1 ਆਜ਼ਾਦ ਉਮੀਵਾਰ ਨੇ ਜਿੱਤ ਪ੍ਰਾਪਤ ਕੀਤੀ। ਮੌਜੂਦਾ ਸਰਕਾਰ 'ਆਪ' ਦੀ ਹੋਣ ਦੇ ਬਾਵਜੂਦ ਵੀ ਨਾ ਤਾਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਡੋਰੀ ਨੇ ਅਤੇ ਨਾ ਹੀ ਹਲਕਾ ਸ਼ਾਹਕੋਟ ਤੋਂ ਹਲਕਾ ਇੰਚਾਰਜ ਦੀ ਦਾਵੇਦਾਰ ਬੀਬੀ ਰਣਜੀਤ ਕੌਰ ਪਤਨੀ ਮਰਹੂਮ ਰਤਨ ਸਿੰਘ ਕਾਕੜ ਕਲਾ ਵੱਲੋਂ ਵੋਟਰਾਂ ਤੱਕ ਮਜ਼ਬੂਤ ਪਕੜ ਨਾ ਬਣਵਾਉਣ ਕਾਰਨ ਮਹਿਜ਼ 3 ਸੀਟਾਂ 'ਤੇ ਹੀ ਗੁਜ਼ਾਰਾ ਕਰਨਾ ਪਿਆ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਪੰਜਾਬ ਪੁਲਸ ਨੇ ਕੀਤਾ ਇਕ ਹੋਰ ਵੱਡਾ ਐਨਕਾਊਂਟਰ
ਬਲਾਕ ਲੋਹੀਆਂ ਖਾਸ ਦੀ ਪੰਚਾਇਤ ਸੰਮਤੀ ਦਾ ਚੇਅਰਮੈਨ ਕਿਸ ਨੂੰ ਬਣਾਇਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੰਮਤੀ ਚੋਣਾਂ ਕਰਵਾਉਣ ਲਈ ਲਗਾਏ ਗਏ 83 ਗ੍ਰਾਮ ਪੰਚਾਇਤਾਂ ਦੇ ਬੂਥਾਂ ਵਿਚੋਂ ਪਿੰਡ ਬਾਦਸ਼ਾਹਪੁਰ,ਵਾੜਾ ਬੁੱਧ ਸਿੰਘ ਬਸਤੀ ਕੰਗ ਕਲਾ,ਚੱਕ ਬਡਾਲਾ, ਮੰਡੀ ਕਾਸੂ,ਜਕੋਪੁਰ ਖੁਰਦ, ਕੰਗ ਕਲਾ,ਕਰਾ ਰਾਮ ਸਿੰਘ,ਕਾਸੂਪੁਰ, ਖਾਨਪੁਰ ਰਾਜਪੂਤਾਂ,ਕੋਟਲੀ ਕੰਬੋਜ, ਮਾਲੂਪੁਰ, ਮਡਾਲਾ,ਮਡਾਲਾ ਛੰਨਾ, ਮੈਮੂਵਾਲ ਮਾਹਲਾ,ਮੈਹਮੂਵਾਲ ਯੂਸਫਪਰ,ਮੰਡੀ ਚੋਲੀਆਂ, ਮੰਡੀ ਸ਼ਹਿਰੀਆਂ, ਮੁਰੀਦਵਾਲ, ਨਮਾਜੀਪੁਰ, ਰੂਪੇਵਾਲ, ਸਾਬੂਵਾਲ,ਸੱਜਣਵਾਲ, ਸੀਚੇਵਾਲ, ਸਿੰਧੜ ਪਿੰਡਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਕੋਈ ਵੋਟ ਨਹੀਂ ਪਈ।
ਇਹ ਵੀ ਪੜ੍ਹੋ: ਪੰਜਾਬੀਓ ਕਰ ਲਿਓ ਤਿਆਰੀ! ਪੰਜਾਬ 'ਚ ਭਲਕੇ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਇਸੇ ਤਰ੍ਹਾਂ ਬਦਲੀ,ਵਾੜਾ ਜਗੀਰ,ਵਾੜਾ ਜੋਧ ਸਿੰਘ, ਨਿਹਾਲੂਵਾਲ,ਚਾਚੋਵਾਲ,ਚੱਕ ਚੇਲਾ, ਮਾਲੂਪੁਰ,ਮਾਣਕ,ਮੈਮੂਵਾਲ ਯੂਸਫਪੁਰ, ਮੋਤੀਪੁਰ, ਨਾਹਲ, ਨਸੀਰਪੁਰ, ਨਿਹਾਲੂਵਾਲ, ਰੂਪੇਵਾਲ, ਸੀਚੇਵਾਲ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਈ। ਇੰਨੇ ਸਾਰੇ ਪਿੰਡਾਂ ਵਿੱਚ ਬੂਥਾਂ 'ਤੇ ਵੋਟ ਨਾ ਪਾਉਣਾ ਮੌਜੂਦਾ ਸਰਕਾਰ ਨੂੰ ਲੋਕਾਂ ਨੇ ਇਕ ਵਾਰ ਸ਼ੀਸ਼ਾ ਵਿਖਾ ਦਿੱਤਾ ਹੈ, ਕਾਰਨ ਚਾਹੇ ਕੁਝ ਵੀ ਹੋਣ 'ਆਪ' ਪਾਰਟੀ ਨੂੰ ਨੁਕਸਾਨ ਤਾਂ ਹੋਇਆ ਹੀ ਹੈ।
ਇਹ ਵੀ ਪੜ੍ਹੋ: Big Breaking: ਜਲੰਧਰ 'ਚ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਗੋਲ਼ੀਆਂ! ਪੁਲਸ ਨੇ ਕਰ 'ਤਾ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਤੋਂ ਬਾਅਦ ਪੰਜਾਬ ਪੁਲਸ ਨੇ ਕੀਤਾ ਇਕ ਹੋਰ ਵੱਡਾ ਐਨਕਾਊਂਟਰ, ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ
NEXT STORY