ਚੰਡੀਗੜ੍ਹ : ਸ਼ਹਿਰ ਦੇ ਸੈਕਟਰ-25 ਦੀ ਰੈਲੀ ਗਰਾਊਂਡ 'ਚ ਪੰਜਾਬ ਵਿਧਾਨ ਸਭਾ ਘੇਰਨ ਲਈ ਅਕਾਲੀਆਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਇਨ੍ਹਾਂ ਅਕਾਲੀਆਂ ਵਲੋਂ ਕਾਂਗਰਸ ਖਿਲਾਫ ਭੜਾਸ ਕੱਢਣ ਲਈ ਤਰ੍ਹਾਂ-ਤਰ੍ਹਾਂ ਦੇ ਨਾਅਰੇ ਲਾਏ ਜਾ ਰਹੇ ਸਨ।

ਰੈਲੀ 'ਚ ਪੁੱਜੇ ਅਕਾਲੀ ਦਲ ਦੇ ਸਮਰਥਕਾਂ ਦੇ ਹੱਥਾਂ 'ਚ ਵੱਖ-ਵੱਖ ਤਰ੍ਹਾਂ ਦੇ ਸਲੋਗਨ ਲਿਖੇ ਬੈਨਰ ਫੜ੍ਹੇ ਹੋਏ ਹਨ, ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਾਂਗਰਸ ਨੂੰ ਘੇਰਨ ਲਈ ਅਕਾਲੀ ਦਲ ਨੇ ਫੁਲ ਤਿਆਰੀ ਕੀਤੀ ਹੋਈ ਹੈ। ਇਸ ਰੈਲੀ 'ਚ ਅਕਾਲੀਆਂ ਵਲੋਂ ਕਾਂਗਰਸ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਦੀ ਗੂੰਜ ਪੂਰੇ ਚੰਡੀਗੜ੍ਹ 'ਚ ਸੁਣੀ ਜਾ ਸਕਦੀ ਹੈ।

ਅਕਾਲੀ ਸਮਰਥਕਾਂ ਦੇ ਹੱਥਾਂ 'ਚ ਫੜ੍ਹੇ ਬੈਨਰਾਂ 'ਤੇ ਕੁਝ ਇਸ ਤਰ੍ਹਾਂ ਲਿਖਿਆ ਗਿਆ ਹੈ—
- ਕੈਪਟਨ ਨੇ ਲਾਏ ਝੂਠੇ ਲਾਅਰੇ, ਕਿਸਾਨ ਮਜ਼ਦੂਰ ਫਾਹੇ ਚਾੜ੍ਹੇ
- ਵਿਧਾਨ ਸਭਾ ਦਾ ਕਰੋ ਘਿਰਾਓ, ਕਾਂਗਰਸ ਸਰਕਾਰ ਨੂੰ ਹੋਸ਼ 'ਚ ਲਿਆਓ
- ਕਿਸਾਨਾਂ ਨੇ ਜ਼ਹਿਰ ਪੀਤਾ, ਬੇਅੰਤ ਦਾ ਪੋਤਾ ਡੀ. ਐੱਸ. ਪੀ. ਭਰਤੀ ਕੀਤਾ
- ਮੀਟਰ ਨਹੀਂ ਲਗਾਵਾਂਗੇ, ਕਾਂਗਰਸ ਨੂੰ ਭਜਾਵਾਂਗੇ
- ਚਾਹੁੰਦਾ ਨਹੀਂ ਕਿਸਾਨ, ਬਿਜਲੀ ਬਿੱਲ ਲਾਗੂ ਹੋਣ
- ਚਾਹੁੰਦਾ ਹੈ ਪੰਜਾਬ, ਹਰ ਘਰ 'ਚ ਰੋਜ਼ਗਾਰ
ਇਰਾਕ 'ਚ ਕਤਲ ਕੀਤੇ ਗਏ 39 ਭਾਰਤੀਆਂ 'ਚ 31 ਪੰਜਾਬੀ, ਸਾਹਮਣੇ ਆਈ ਸੂਚੀ
NEXT STORY