ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਸਾਰੀਆਂ ਖ਼ਬਰਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਬ੍ਰਹਮਪੁਰਾ ਦੀ ਕਿਸੇ ਸਮੇਂ ਵੀ ਘਰ (ਅਕਾਲੀ ਦਲ) 'ਚ ਵਾਪਸੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਸ ਮਕਸਦ ਦੀ ਪੂਰਤੀ ਲਈ 16 ਦਸਬੰਰ 2018 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਸੀ, ਉਸ ਅਹਿਦ 'ਤੇ ਹੀ ਮੈਂ ਤੇ ਮੇਰੇ ਸਾਥੀ ਖੜ੍ਹੇ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜਥੇਦਾਰ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਰਣਜੀਤ ਸਿੰਘ ਬ੍ਰਹਮਪੁਰਾ ਦੇ ਬਿਆਨ 'ਤੇ ਬੋਲੇ ਸੇਵਾ ਸਿੰਘ ਸੇਖਵਾਂ, ਕਹਿ ਗਏ ਵੱਡੀ ਗੱਲ
ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਆਏ ਸਨ। ਇਸ ਤੋਂ ਪਹਿਲਾਂ ਕਈ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਮੇਰੇ ਨਾਲ ਮੁਲਾਕਾਤਾਂ ਕੀਤੀਆਂ ਹਨ ਪਰ ਉਨ੍ਹਾਂ ਮੁਲਾਕਾਤਾਂ ਦੇ ਸਿਆਸੀ ਅਰਥ ਮੀਡੀਆ ਦਾ ਇਕ ਹਿੱਸਾ ਮੇਰਾ ਪੱਖ ਲਏ ਬਿਨਾਂ ਪ੍ਰਕਾਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਮਾ ਨਾਲ ਕਿਸੇ ਵੀ ਸਿਆਸੀ ਮਸਲੇ 'ਤੇ ਕੋਈ ਗੱਲਬਾਤ ਨਹੀਂ ਹੋਈ। ਜਥੇਦਾਰ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਮੇਰੇ ਅਕਾਲੀ ਦਲ ਨਾਲ ਸਿਧਾਂਤਕ ਮਤਭੇਦ ਹਨ, ਜਦ ਤੱਕ ਉਨ੍ਹਾਂ ਦਾ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਨਹੀਂ ਮਿਲ ਜਾਂਦਾ ਉਸ ਵਕਤ ਤੱਕ ਕਿਸੇ ਤਰ੍ਹਾਂ ਦੀਆ ਕਿਆਸਅਰਾਈਆਂ ਲਗਾਉਣੀਆਂ ਹਨੇਰੇ ਵਿਚ ਤੀਰ ਚਲਾਉਣ ਦੇ ਬਰਾਬਰ ਹਨ। ਉਨ੍ਹਾਂ ਦੇ ਬੇਟੇ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਕੱਲ ਤੱਕ ਬਾਪੂ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ ।
ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ਦੀ ਸ਼ਿਕਾਰ ਹੋਈ ਲਵਪ੍ਰੀਤ ਬਾਰੇ ਆਈ ਚੰਗੀ ਖ਼ਬਰ
SDM ਦਿਹਾਤੀ ਖੇਤਰ 'ਚ ਧਰਨੇ/ਰੈਲੀਆਂ/ਜਲਸਿਆਂ ਦੀ ਦੇਣਗੇ ਮਨਜ਼ੂਰੀ : ਡੀ. ਸੀ.
NEXT STORY