ਤਰਨਤਾਰਨ : ਅਕਾਲੀ ਦਲ ਟਕਸਾਲੀ ਵਲੋਂ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ 'ਚ ਰੱਖੀ ਗਈ ਰੈਲੀ ਵਿਚ ਡਾ. ਰਤਨ ਸਿੰਘ ਅਜਨਾਲਾ ਦੀ ਗੈਰਹਾਜ਼ਰੀ ਨੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਬੀਤੇ ਦਿਨੀਂ ਡਾ. ਰਤਨ ਸਿੰਘ ਅਜਨਾਲਾ ਅਤੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਕਾਲੀ ਦਲ 'ਚ ਵਾਪਸੀ ਦੀਆਂ ਖਬਰਾਂ ਜ਼ੋਰਾਂ 'ਤੇ ਸਨ, ਭਾਵੇਂ ਟਕਸਾਲੀਆਂ ਵਲੋਂ ਡਾ. ਰਤਨ ਸਿੰਘ ਅਜਨਾਲਾ ਦੇ ਟਕਸਾਲੀ ਦਲ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਰੈਲੀ ਦੇ ਪੋਸਟਰਾਂ 'ਤੇ ਵੀ ਅਜਨਾਲਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਪਰ ਰੈਲੀ ਵਿਚ ਅਜਨਾਲਾ ਦੀ ਗੈਰਹਾਜ਼ਰੀ ਨੇ ਇਕ ਵਾਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸੂਤਰਾਂ ਮੁਤਾਬਕ ਡਾ. ਅਜਨਾਲਾ ਵਲੋਂ ਰੈਲੀ ਵਿਚ ਨਾ ਆਉਣ ਦਾ ਕਾਰਨ ਖਰਾਬ ਸਿਹਤ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਡਾ. ਰਤਨ ਸਿੰਘ ਅਜਨਾਲਾ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਸੀ। ਇਸ ਦੌਰਾਨ ਅਜਨਾਲਾ ਪਿਉ-ਪੁੱਤ ਦੀ ਅਕਾਲੀ ਦਲ ਵਿਚ ਵਾਪਸੀ ਦੀਆਂ ਖਬਰਾਂ ਵੀ ਮੀਡੀਆ ਵਿਚ ਕਾਫੀ ਚਰਚਾ ਵਿਚ ਰਹੀਆਂ ਸਨ ਪਰ ਬਾਅਦ ਵਿਚ ਡਾ. ਰਤਨ ਸਿੰਘ ਅਜਨਾਲਾ ਨੇ ਸਾਫ ਕੀਤਾ ਸੀ ਕਿ ਸਿਰਫ ਬੋਨੀ ਅਜਨਾਲਾ ਹੀ ਅਕਾਲੀ ਦਲ ਵਿਚ ਵਾਪਸ ਗਏ ਹਨ ਅਤੇ ਉਹ ਅਜੇ ਵੀ ਟਕਸਾਲੀ ਦਲ ਦੇ ਨਾਲ ਹਨ ਅਤੇ ਉਨ੍ਹਾਂ ਦੇ ਸੁਖਬੀਰ ਬਾਦਲ ਨਾਲ ਮਤਭੇਦ ਜਿਉਂ ਦੇ ਤਿਉਂ ਹਨ।
ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਨੌਜਵਾਨ ਦੀ ਕੁੱਟਮਾਰ
NEXT STORY