ਗਿੱਦੜਬਾਹਾ (ਕੁਲਭੂਸ਼ਨ) : ਅਕਾਲੀ ਦਲ ਦੇ ਵਰਕਰ ਨੂੰ ਨਾਜਾਇਜ਼ ਹਿਰਾਸਤ 'ਚ ਰੱਖਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ 'ਚ ਸੈਂਕੜੇ ਵਰਕਰਾਂ ਵੱਲੋਂ ਬੀਤੀ ਰਾਤ ਥਾਣਾ ਕੋਟਭਾਈ ਅੱਗੇ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਸਾਬਕਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਅਤੇ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਹੋਰ ਆਗੂਆਂ ਦੀ ਥਾਣਾ ਮੁਖੀ ਨਾਲ ਹੋਈ ਤਿੱਖੀ ਬਹਿਸ ਨੂੰ ਲੈ ਕੇ ਕੋਟਭਾਈ ਪੁਲਸ ਵੱਲੋਂ ਡਿੰਪੀ ਢਿੱਲੋਂ ਸਮੇਤ 16 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜਪਾਲ ਸਿੰਘ ਨੇ ਦੱਸਿਆ ਕਿ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ ਦੀ ਡਿਊਟੀ 'ਚ ਵਿਘਨ ਪਾਉਣ, ਧਮਕੀਆਂ ਦੇਣ ਅਤੇ ਹੱਥੋਪਾਈ ਕਰਨ ਦੇ ਮਾਮਲੇ 'ਚ ਐੱਸ. ਐੱਚ. ਓ. ਦੇ ਬਿਆਨਾਂ 'ਤੇ ਹਰਦੀਪ ਸਿੰਘ ਡਿੰਪੀ ਢਿੱਲੋਂ, ਉਨ੍ਹਾਂ ਦੇ ਛੋਟੇ ਭਰਾ ਸੰਨੀ ਢਿੱਲੋਂ, ਡਿੰਪੀ ਢਿੱਲੋਂ ਦੇ ਪੀ. ਏ. ਜਗਤਾਰ ਸਿੰਘ, ਕੁਲਦੀਪ ਸਿੰਘ ਨੱਢਾ ਕੋਟਭਾਈ, ਬੰਟੀ ਢਿੱਲੋਂ, ਗੁਰਪ੍ਰੀਤ ਸਿੰਘ ਗਿਲਜੇਵਾਲਾ ਅਤੇ 10 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਥਾਣਾ ਕੋਟਭਾਈ ਦਾ ਐੱਸ. ਐੱਚ. ਓ. ਕਾਂਗਰਸੀਆਂ ਦੀ ਸ਼ਹਿ 'ਤੇ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਨਾਜਾਇਜ਼ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨਸਾਫ਼ ਪਸੰਦ ਪਾਰਟੀ ਹੈ ਅਤੇ ਉਹ ਕਾਨੂੰਨ ਦੀ ਪੂਰਾ ਸਤਿਕਾਰ ਕਰਦੇ ਹਨ। ਉਹ ਗੱਲਬਾਤ ਕਰਨ ਐੱਸ. ਐੱਚ. ਓ. ਦੇ ਦਫ਼ਤਰ ਜ਼ਰੂਰ ਗਏ ਸਨ ਪਰ ਉਨ੍ਹਾਂ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਕ੍ਰਿਸ਼ਨ ਕੁਮਾਰ, ਥਾਣਾ ਕੋਟਭਾਈ ਦੇ ਮੁਖੀ ਦੀ ਬਜਾਏ ਕਾਂਗਰਸੀ ਨੁਮਾਇੰਦੇ ਵਜੋਂ ਕੰਮ ਕਰ ਰਿਹਾ ਹੈ ਅਤੇ ਕਾਂਗਰਸੀ ਵਿਧਾਇਕ ਨੂੰ ਖੁਸ਼ ਕਰਨ ਲਈ ਸਿਆਸੀ ਸ਼ਹਿ 'ਤੇ ਉਨ੍ਹਾਂ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਗਿਆ ਹੈ।
ਐੱਨ. ਆਰ. ਆਈ. ਜੋੜੇ ਦੇ ਵਿਆਹ 'ਚ ਲਾੜੇ ਦੀ ਮਾਂ ਦਾ ਪਰਸ ਚੋਰੀ
NEXT STORY