ਮੁਕਤਸਰ (ਕੁਲਦੀਪ ਸਿੰਘ ਰਿਣੀ) : ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਸਿਨੇਮਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸਬੰਧਿਤ ਸ਼ੈਲਰ ਦੀ ਬੈਂਕ ਵੱਲੋਂ ਨਿਲਾਮੀ ਕੀਤੀ ਜਾ ਰਹੀ ਹੈ। ਇਹ ਨਿਲਾਮੀ ਬੈਂਕ ਦੀ ਕਰੀਬ 16 ਕਰੋੜ 50 ਲੱਖ ਰੁਪਏ ਦੇਣਦਾਰੀ ਨਾ ਹੋਣ 'ਤੇ ਕੀਤੀ ਜਾ ਰਹੀ ਹੈ। ਮਾਮਲਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਐਗਰੋ ਫੂਡ ਦੇ ਡਾਇਰੈਕਟਰ ਸ਼ਮਿੰਦਰ ਸਿੰਘ ਜੋ ਕਿ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਭਰਾ ਹਨ ਤੇ ਬਲਜਿੰਦਰ ਸਿੰਘ ਡਾਇਰੈਕਟਰ ਨੇ ਸ਼ੈਲਰ ਲਈ ਬੈਂਕ ਤੋਂ 13.25 ਕਰੋੜ ਦਾ ਲੋਨ ਲਿਆ ਤੇ ਇਸਦੇ ਇਵਜ 'ਚ ਸ਼ੈਲਰ ਦੀ ਜਗ੍ਹਾ ਮਸ਼ੀਨਰੀ ਤੇ ਸਾਈਨ ਪਾਇਲ ਸਿਨੇਮਾ ਗਹਿਣੇ ਰੱਖਿਆ ਸੀ। ਬੈਂਕ ਅਨੁਸਾਰ 29 ਮਈ 2019 ਨੂੰ ਸ਼ੈਲਰ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਸ਼ੈਲਰ ਦੀ ਮਸ਼ੀਨਰੀ ਵੇਚ ਦਿੱਤੀ ਗਈ ਤੇ ਬਿਲਡਿੰਗ ਨੂੰ ਢਾਹ ਦਿੱਤਾ ਗਿਆ ਜਿਸ ਤੋਂ ਬਾਅਦ ਬੈਂਕ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕਰਵਾਇਆ। ਹੁਣ ਬੈਂਕ ਇਨ੍ਹਾਂ ਦੀ ਪ੍ਰਾਪਰਟੀ ਦੀ ਨਿਲਾਮੀ ਕਰਨ ਜਾ ਰਹੀ ਹੈ।
ਵਿਧਾਇਕ ਕੰਵਰਜੀਤ ਰੋਜ਼ੀ ਬਰਕੰਦੀ ਤੇ ਉਨ੍ਹਾਂ ਦੇ ਪਿਤਾ ਲੋਨ 'ਚ ਗਰੰਟਰ ਹਨ। ਸਾਈਨ ਪਾਇਲ ਸਿਨੇਮਾ ਜੋ ਕਿ ਸ਼ਮਿੰਦਰ ਸਿੰਘ ਬਰਕੰਦੀ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਤੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਬਰਕੰਦੀ ਦੇ ਨਾਂ 'ਤੇ ਹੈ ਤੇ ਸ਼ੈਲਰ ਵਾਲੀ ਜਗ੍ਹਾ ਦੀ ਨਿਲਾਮੀ ਹੁਣ 26 ਦਸੰਬਰ ਨੂੰ ਰੱਖੀ ਗਈ ਹੈ। ਸਿਨੇਮਾ ਵਾਲੀ ਜਗ੍ਹਾ ਦੀ ਕੀਮਤ ਬੈਂਕ ਨੇ 7 ਕਰੋੜ 18 ਲੱਖ ਤੇ ਸ਼ੈਲਰ ਦੀ ਕੀਮਤ 1 ਕਰੋੜ 61 ਲੱਖ ਰੁਪਏ ਰੱਖੀ ਹੈ। ਬੈਂਕ ਮੈਨੇਜਰ ਅਨੁਸਾਰ ਬਾਕੀ ਰਕਮ ਲਈ ਅਦਾਲਤੀ ਕੇਸ ਚੱਲੇਗਾ।
ਡਾਕਟਰਾਂ ਦੇ ਬੋਰਡ ਨੇ ਕੀਤਾ ਲੜਕੀ ਦਾ ਮੈਡੀਕਲ, ਅਦਾਲਤ ਨੇ ਭੇਜਿਆ ਫਿਰ ਨਾਰੀ ਨਿਕੇਤਨ
NEXT STORY