ਲੁਧਿਆਣਾ (ਨਰਿੰਦਰ) : ਬੀਤੇ ਕਈ ਦਿਨਾਂ ਤੋਂ ਲਗਾਤਾਰ ਲੁਧਿਆਣਾ 'ਚ ਲੰਗਰ ਦੀ ਸੇਵਾ ਕਰ ਰਹੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੂੰ ਅੱਜ ਸ਼ਿਮਲਾਪੁਰੀ ਪੁਲਸ ਵੱਲੋਂ ਚੁੱਕ ਕੇ ਥਾਣੇ ਲਿਜਾਇਆ ਗਿਆ, ਹਾਲਾਂਕਿ ਇਸ ਦੌਰਾਨ ਗੁਰਦੀਪ ਗੋਸ਼ਾ ਕਹਿੰਦੇ ਰਹੇ ਕਿ ਉਨ੍ਹਾਂ ਕੋਲ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਡਿਜੀਟਲ ਪਾਸ ਵੀ ਹੈ ਪਰ ਪੁਲਸ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ, ਜਿਸ ਤੋਂ ਬਾਅਦ ਪੁੱਛ-ਪੜਤਾਲ ਕਰਕੇ ਪੁਲਸ ਨੇ ਉਨ੍ਹਾਂ ਨੂੰ ਛੱਡਣਾ ਹੀ ਬਿਹਤਰ ਸਮਝਿਆ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, ਇੱਕੋ ਦਿਨ 4 ਪਾਜ਼ੇਟਿਵ ਕੇਸ, ਕੁੱਲ ਗਿਣਤੀ 45 'ਤੇ ਪੁੱਜੀ
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੀਪ ਗੋਸ਼ਾ ਨੇ ਕਿਹਾ ਕਿ ਸ਼ਿਮਲਾਪੁਰੀ ਚੌਂਕ ਗਿੱਲ ਨਹਿਰ ਦੇ ਨੇੜੇ ਉਨ੍ਹਾਂ ਨੂੰ ਪੁਲਸ ਵੱਲੋਂ ਰੋਕ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਮੁਲਾਜ਼ਮ ਆਪਣੇ ਨਾਲ ਸ਼ਿਮਲਾਪੁਰੀ ਪੁਲਸ ਥਾਣੇ ਲੈ ਆਏ। ਗੁਰਦੀਪ ਗੋਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਵਾਰ-ਵਾਰ ਕਹਿਣ 'ਤੇ ਕਿ ਉਨ੍ਹਾਂ ਕੋਲ ਪ੍ਰਸ਼ਾਸਨ ਵੱਲੋਂ ਕੱਲ੍ਹ ਹੀ ਜਾਰੀ ਕੀਤਾ ਗਿਆ ਡਿਜੀਟਲ ਪਾਸ ਹੈ, ਤਾਂ ਵੀ ਪੁਲਸ ਨਹੀਂ ਮੰਨੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 15 ਹਜ਼ਾਰ ਕਰਫਿਊ ਪਾਸ ਰੱਦ, ਬੇਵਜ੍ਹਾ ਘੁੰਮ ਰਹੇ ਲੋਕਾਂ ਨੂੰ ਭੇਜਿਆ ਜੇਲ
ਜਦੋਂ ਮੀਡੀਆ ਮੌਕੇ 'ਤੇ ਪੁੱਜਿਆ ਤਾਂ ਪੁਲਸ ਨੇ ਗੁਰਦੀਪ ਗੋਸ਼ਾ ਨੂੰ ਛੱਡ ਦਿੱਤਾ ਪਰ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਗੁਰਦੀਪ ਗੋਸ਼ਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਪੁਲਸ ਬਖਸ਼ ਨਹੀਂ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪੁਲਸ ਆਪਣੇ ਹੀ ਬਣਾਏ ਪਾਸ ਨੂੰ ਨਹੀਂ ਮੰਨ ਰਹੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ, ਇਨ੍ਹਾਂ ਲੋਕਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ
ਕੋਰੋਨਾ ਵਾਇਰਸ ਕਾਰਨ ਮਰੀ ਲੁਧਿਆਣਾ ਦੀ ਔਰਤ ਦੀ ਪੁਲਸ ਨੇ ਕਢਵਾਈ ਕਾਲ ਡਿਟੇਲ
NEXT STORY