ਮੋਹਾਲੀ (ਰਾਣਾ) : ਪੰਜਾਬ 'ਚ ਦਿਨੋਂ-ਦਿਨ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਇਕੱਠੇ 4 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਪੂਰੇ ਸੂਬੇ 'ਚ ਹੜਕੰਪ ਮਚਿਆ ਹੋਇਆ ਹੈ। ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-9 ਤੋਂ 2 ਹੋਰ ਔਰਤਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਜਗਤਪੁਰਾ ਦੇ ਰਹਿਣ ਵਾਲਾ ਇਕ ਵਿਅਕਤੀ ਵੀ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ। ਜਾਣਕਾਰੀ ਮੁਤਾਬਕ ਫੇਜ਼-9 ਦੀਆਂ ਦੋਵੇਂ ਪਾਜ਼ੇਟਿਵ ਔਰਤਾਂ ਚੰਡੀਗੜ੍ਹ ਤੋਂ ਕੋਰੋਨਾ ਪਾਜ਼ੇਟਿਵ ਜੋੜੇ ਦੀਆਂ ਰਿਸ਼ਤੇਦਾਰ ਹਨ, ਜਦੋਂ ਕਿ ਜਗਤਪੁਰਾ ਦਾ ਕੋਰੋਨਾ ਪਾਜ਼ੇਟਿਵ ਵਿਅਕਤੀ ਚੰਡੀਗੜ੍ਹ ਵਿਖੇ ਇਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ 'ਚ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਲੁਧਿਆਣਾ 'ਚ ਕੋਰੋਨਾ ਦਾ ਤੀਜਾ ਕੇਸ, ਪੰਜਾਬ 'ਚ ਕੁੱਲ ਮਰੀਜ਼ਾਂ ਦੀ ਗਿਣਤੀ 42
ਉਕਤ ਤਿੰਨੇ ਲੋਕਾਂ ਦੇ ਸੈਂਪਲ ਮੰਗਲਵਾਰ ਨੂੰ ਲਏ ਗਏ ਸਨ। ਇਸ ਤਰ੍ਹਾਂ ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10 ਤੱਕ ਪੁੱਜ ਗਈ ਹੈ। ਇਨ੍ਹਾਂ ਤਿੰਨਾਂ ਨਵੇਂ ਕੇਸਾਂ ਦੀ ਪੁਸ਼ਟੀ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵਲੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਹੀ ਲੁਧਿਆਣਾ ਦੀ ਰਹਿਣ ਵਾਲੀ 75 ਸਾਲ ਦੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਅਮਰਪੁਰਾ ਦੀ ਮ੍ਰਿਤਕ ਔਰਤ ਦੇ ਸੰਪਰਕ 'ਚ ਸੀ, ਹਾਲਾਂਕਿ ਮ੍ਰਿਤਕ ਔਰਤ ਦੇ ਬੇਟਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਪੂਰੇ ਪੰਜਾਬ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਆਂਕੜਾ 45 'ਤੇ ਪੁੱਜ ਚੁੱਕਾ ਹੈ।
ਪੰਜਾਬ 'ਚ ਹੁਣ ਤੱਕ 4 ਮੌਤਾਂ
ਹੁਣ ਤੱਕ ਪੰਜਾਬ 'ਚ 4 ਮੌਤਾਂ ਹੋ ਚੁੱਕੀਆਂ ਹਨ। ਬੀਤੇ ਐਤਵਾਰ ਨੂੰ ਅੰਮ੍ਰਿਤਸਰ 'ਚ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਅਤੇ ਸੋਮਵਾਰ ਨੂੰ ਪਟਿਆਲਾ ਦੇ ਹਸਪਤਾਲ 'ਚ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਇਟਲੀ ਤੋਂ ਪਰਤੇ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਬਲਦੇਵ ਸਿੰਘ ਦੀ 18 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ। ਹਾਲ ਹੀ 'ਚ ਪੀ. ਜੀ. ਆਈ. 'ਚ ਦਾਖਲ ਮੋਹਾਲੀ ਦੇ ਬਜ਼ੁਰਗ ਨੇ ਵੀ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ : ਮੋਹਾਲੀ : ਕੋਰੋਨਾ ਨਾਲ ਮਰੇ ਬਜ਼ੁਰਗ ਦਾ ਪੁੱਤ ਵਿਲਕਦਾ ਰਿਹਾ, ਅਰਥੀ ਨੂੰ ਕਿਸੇ ਨੇ ਨਾ ਦਿੱਤਾ ਮੋਢਾ
ਭਾਰਤ 'ਚ ਕੋਰੋਨਾ ਮਰੀਜ਼ਾਂ ਦਾ ਆਂਕੜਾ 1611 ਤੱਕ ਪੁੱਜਾ
ਦੇਸ਼ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਕੁੱਲ ਗਿਣਤੀ 1611 ਹੋ ਗਈ ਹੈ ਅਤੇ ਇਸ ਦੇ ਚੱਲਦਿਆਂ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 47 ਹੋ ਗਈ ਹੈ, ਜਦੋਂ ਕਿ 153 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਨੇ ਆਪਣੇ ਸਭ ਤੋਂ ਜ਼ਿਆਦਾ ਅਸਰ ਮਹਾਂਰਾਸ਼ਟਰ 'ਤੇ ਪਾਇਆ ਹੈ। ਮੰਗਲਵਾਰ ਨੂੰ ਦੇਸ਼ 'ਚ ਕੋਵਿਡ-19 ਦੇ 315 ਮਾਮਲੇ ਸਾਹਮਣੇ ਆਏ ਹਨ। ਇਹ ਪਹਿਲੀ ਵਾਰ ਹੈ, ਜਦੋਂ ਦੇਸ਼ 'ਚ ਇਕ ਦਿਨ 'ਚ 300 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ 'ਚ ਤੇਜ਼ੀ ਨਾਲ ਫੈਲ ਰਹੇ ਇਸ ਵਾਇਰਸ 'ਚ ਇਹ 40 ਫੀਸਦੀ ਵਾਧਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ, ਇਨ੍ਹਾਂ ਲੋਕਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ
ਪ੍ਰਵਾਸੀਆਂ ਦੀ ਹਿਜਰਤ 'ਤੇ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ
NEXT STORY