ਗਿੱਦੜਬਾਹਾ(ਸੰਧਿਆ) — ਇਥੋਂ ਦੇ ਨੈਸ਼ਨਲ ਹਾਈਵੇਅ ਨੰਬਰ-15 'ਤੇ ਸਥਿਤ ਅਕਾਲੀ ਨੇਤਾ ਹਰਦੀਪ ਸਿੰਘ ਢਿੱਲੋਂ ਦੇ ਪੈਟਰੋਲ ਪੰਪ 'ਤੇ ਛਾਪਾਮਾਰੀ ਕੀਤੀ ਗਈ। ਫੂਡ ਸਪਲਾਈ ਵਿਭਾਗ ਦੀ ਟੀਮ ਨੇ ਪੁਲਸ ਦੇ ਨਾਲ ਛਾਪਾਮਾਰੀ ਕਰਕੇ ਇਥੋਂ ਇਕ ਤੇਲ ਟੈਂਕਰ ਅਤੇ ਬੱਸ ਨੂੰ ਕਾਬੂ ਕੀਤਾ ਹੈ। ਹਰਦੀਪ ਸਿੰਘ ਢਿੱਲੋਂ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕੀ ਹਨ।
ਮਿਲੀ ਜਾਣਕਾਰੀ ਮੁਤਾਬਕ ਨਿਊ ਦੀਪ ਬੱਸ ਸਰਵਿਸ ਦੇ ਮਾਲਕ ਹਰਦੀਪ ਢਿੱਲੋਂ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਤੇਲ 'ਚ ਮਿਲਾਵਟ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਇਹ ਕਾਰਵਾਈ ਕਰਦੇ ਹੋਏ ਅੱਜ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਪੁਲਸ ਪਾਰਟੀ ਦੇ ਨਾਲ ਛਾਪਾਮਾਰੀ ਕਰਕੇ ਟੈਂਕਰ ਅਤੇ ਬੱਸ ਨੂੰ ਕਾਬੂ ਕੀਤਾ। ਜਾਂਚ ਲਈ ਪਹੁੰਚੇ ਦੀਵਨ ਚੰਦ ਸ਼ਰਮਾ ਨੇ ਦੱਸਿਆ ਕਿ ਤੇਲ ਦੇ ਕੁਝ ਸੈਂਪਲ ਭਰੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਹਰਦੀਪ ਦੇ ਪੈਟਰੋਲ ਪੰਪ ਤੋਂ ਛੋਟੇ-ਛੋਟੇ ਟੈਂਕਰਾਂ 'ਚ ਤੇਲ ਭਰ ਕੇ ਦੂਜੇ ਸ਼ਹਿਰਾਂ 'ਚ ਭੇਜੇ ਜਾਂਦੇ ਹਨ, ਜਿਸ ਦੇ ਕਾਰਨ ਵੱਖ-ਵੱਖ ਇਲਾਕਿਆਂ 'ਚ ਚੱਲ ਰਹੀਆਂ ਇਨ੍ਹਾਂ ਦੀਆਂ ਬੱਸਾਂ 'ਚ ਇਥੋਂ ਦਾ ਹੀ ਤੇਲ ਭਰਿਆ ਜਾਂਦਾ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਗਿੱਦੜਬਾਹਾ ਤੋਂ ਟੈਂਕਰ ਭੇਜਣ ਬੰਦ ਕੀਤੇ ਜਾਣ ਤਾਂਕਿ ਜਿੱਥੇ-ਜਿੱਥੇ ਉਨ੍ਹਾਂ ਦੀਆਂ ਬੱਸਾਂ ਚੱਲਦੀਆਂ ਹਨ, ਉਥੋਂ ਦੇ ਹੀ ਪੈਟਰੋਲ ਪੰਪਾਂ ਤੋਂ ਤੇਲ ਭਰਿਆ ਜਾਵੇ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਖੰਨਾ ਪੁਲਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ
NEXT STORY