ਕੋਟਕਪੂਰਾ (ਨਰਿੰਦਰ/ਭਾਵਿਤ) - ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਰਕਰਾਂ ਦੀ ਜ਼ਿਲਾ ਪੱਧਰੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ (ਦਿਹਾਤੀ) ਫ਼ਰੀਦਕੋਟ ਦੇ ਜ਼ਿਲਾ ਪ੍ਰਧਾਨ ਮਨਤਾਰ ਸਿੰਘ ਬਰਾਡ਼ ਦੀ ਅਗਵਾਈ ਹੇਠ ਪਿੰਡ ਸੰਧਵਾਂ ਵਿਖੇ ਹੋਈ। ਮੀਟਿੰਗ ਦੌਰਾਨ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ਼ ਦਲ ਵਲੋਂ 26 ਜੂਨ ਨੂੰ ਸਵੇਰੇ 11:00 ਵਜੇ ਪੰਜਾਬ ਦੇ ਸਾਰੇ ਜ਼ਿਲਾ ਹੈੱਡ ਕੁਆਰਟਰਾਂ ਅੱਗੇ ਦਿੱਤੇ ਜਾ ਰਹੇ ਰੋਸ ਧਰਨਿਅਾਂ ਨੂੰ ਸਫਲ ਬਣਾਉਣ ਲਈ ਰੂਪ-ਰੇਖਾ ਉਲੀਕੀ ਗਈ। ਇਸ ਸਮੇਂ ਹਾਜ਼ਰ ਪਾਰਟੀ ਦੇ ਆਗੂਆਂ, ਵਰਕਰਾਂ, ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਰੋਸ ਧਰਨੇ ਨੂੰ ਕਾਮਯਾਬ ਬਣਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾਡ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰੀ ਟੈਕਸ ਲਾਏ ਜਾਣ ਕਰ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪੈਟਰੋਲ-ਡੀਜ਼ਲ ਬਹੁਤ ਮਹਿੰਗਾ ਮਿਲ ਰਿਹਾ ਹੈ। ਪਟਰੌਲ ’ਤੇ 35.17 ਫ਼ੀਸਦੀ ਅਤੇ ਡੀਜ਼ਲ ’ਤੇ 17.19 ਫ਼ੀਸਦੀ ਟੈਕਸ ਲਾਏ ਜਾਣ ਕਰ ਕੇ ਇਨ੍ਹਾਂ ਦੀਆਂ ਕੀਮਤਾਂ ਜ਼ਿਆਦਾ ਹਨ, ਜਦਕਿ ਬਾਕੀ ਸਭ ਸੂਬਿਅਾਂ ’ਚ ਤੇਲਾਂ ਦੀਆਂ ਕੀਮਤਾਂ ਪੰਜਾਬ ਨਾਲੋਂ ਘੱਟ ਹਨ। ਉਨ੍ਹਾਂ ਕਿਹਾ ਕਿ ਜੇਕਰ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਂਦਾ ਜਾਵੇ ਤਾਂ ਕੀਮਤਾਂ ਕਾਫ਼ੀ ਘੱਟ ਸਕਦੀਆਂ ਹਨ।
ਇਸ ਸਮੇਂ ਫ਼ਰੀਦਕੋਟ ਦੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਡ਼ਾਂ ਰੁਪਇਆ ਇਕੱਲੇ ਪੈਟਰੋਲ-ਡੀਜ਼ਲ ’ਤੇ ਟੈਕਸ ਲਾ ਕੇ ਲੋਕਾਂ ਤੋਂ ਇਕੱਠਾ ਕਰਦੀ ਹੈ ਪਰ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਪਾਈ ਜਾ ਰਹੀ ਹੈ। ਸੀਨੀਅਰ ਆਗੂ ਸੂਬਾ ਸਿੰਘ ਬਾਦਲ ਜੈਤੋ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਹੋਇਆ ਇਕ ਵੀ ਵਾਅਦਾ ਪੂਰਾ ਨਾ ਕਰ ਕੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ, ਜਿਸ ਕਰ ਕੇ ਲੋਕ ਬੇਹੱਦ ਨਿਰਾਸ਼ ਹਨ।
ਇਸ ਦੌਰਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ, ਸ਼ਹਿਰੀ ਪ੍ਰਧਾਨ ਸਤੀਸ਼ ਗਰੋਵਰ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਚੇਤ ਸਿੰਘ ਢਿੱਲੋਂ, ਚੇਅਰਮੈਨ ਕੁਲਤਾਰ ਸਿੰਘ ਬਰਾਡ਼, ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾਡ਼, ਜਸਪਾਲ ਸਿੰਘ ਮੌਡ਼, ਅਮਰਪ੍ਰੀਤ ਸਿੰਘ ਪਾਲੀ, ਸੇਵਾ ਸਿੰਘ ਬਰਗਾਡ਼ੀ, ਜਸਪਾਲ ਸਿੰੰਘ ਮੌਡ਼, ਨਾਜਰ ਸਿੰਘ ਸਰਾਵਾਂ, ਅਮਰਜੀਤ ਕੌਰ ਪੰਜਗਰਾਈਂ, ਸੁਖਵਿੰਦਰ ਸਿੰਘ ਕੋਟ ਸੁਖੀਆ, ਭਾਜਪਾ ਦੇ ਸਾਬਕਾ ਪ੍ਰਧਾਨ ਜੈਪਾਲ ਗਰਗ, ਭਾਰਤ ਭੂਸ਼ਣ, ਸਰਪੰਚ ਕੁਲਦੀਪ ਸਿੰਘ ਢਿੱਲੋਂ ਕੋਟ ਸੁਖੀਆ, ਜਗਤਾਰ ਪੱਕਾ, ਰਾਜੂ ਬਰਾਡ਼ ਕੋਟ ਸੁਖੀਆ, ਪ੍ਰਧਾਨ ਮੋਹਨ ਸਿੰਘ ਮੱਤਾ, ਰਣਜੀਤ ਸਿੰਘ ਸਿੱਧੂ, ਸ਼ਨੀ ਮੌਡ਼, ਹੈਪੀ ਚੱਕ ਕਲਿਆਣ, ਕੌਂਸਲਰ ਤੇਜ ਸਿੰਘ ਮਾਨ, ਬਲਵੀਰ ਰੰਧਾਵਾ, ਕੁਲਦੀਪ ਸਿੰਘ ਟੋਨੀ, ਸੁਰਜੀਤ ਜ਼ੈਲਦਾਰ, ਲਾਲੀ ਲਾਇਲਪੁਰੀ, ਕੇਵਲ ਸਿੰਘ ਸਹੋਤਾ, ਜਗਦੇਵ ਗਿੱਲ ਨੱਥੇਵਾਲਾ, ਨਰਜਿੰਦਰ ਖਾਰਾ, ਕਾਕਾ ਸਿੰਘ ਸੰਧਵਾਂ, ਚੰਦ ਸਿੰਘ ਸੰਧਵਾਂ, ਕ੍ਰਿਸ਼ਨ ਕੋਹਾਰਵਾਲਾ, ਗੋਗੀ ਦੁਆਰੇਆਣਾ, ਲਖਵੀਰ ਸਿੰਘ ਗਿੱਲ, ਰਣਧੀਰ ਸਿੰਘ ਸਿਰਸਡ਼ੀ, ਨਛੱਤਰ ਸਿੰਘ ਸਰਪੰਚ, ਨਿਰਮਲ ਸਿੰਘ ਸਿਰਸਡ਼ੀ, ਚਰਨਜੀਤ ਸਿੰਘ ਕੋਠੇ ਥੇਹ, ਡਿਪਟੀ ਸਿੰਘ ਆਦਿ ਹਾਜ਼ਰ ਸਨ।
ਘਰ 'ਚੋਂ ਨਕਦੀ ਤੇ ਗਹਿਣੇ ਚੋਰੀ
NEXT STORY