ਪਟਿਆਲਾ (ਬਲਜਿੰਦਰ) : ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਲਿਆ ਕੇ ਮਹਿੰਗੇ ਬ੍ਰਾਂਡਾਂ ਦੀਆਂ ਖਾਲੀ ਬੋਤਲਾਂ ’ਚ ਭਰ ਕੇ ਵੇਚਣ ਦੇ ਮਾਮਲੇ ਵਿਚ ਐਕਸਾਈਜ਼ ਵਿਭਾਗ ਦੀ ਟੀਮ ਨੇ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੇਡ ਮਾਰ ਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਐਕਸਾਈਜ਼ ਐਕਟ ਅਤੇ 346 ਅਤੇ 318 ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਥੇ ਚੰਡੀਗੜ੍ਹ ਦੀ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਬ੍ਰਾਂਡਾ ਜਿਵੇਂ ਬਲੈਕ ਲੇਵਲ ਸਕੋਚ, ਬਲੈਕ ਡੋਗ ਗੋਲਡ ਅਤੇ 100 ਪਾਈਪਰ ਵਰਗੇ ਮਹਿੰਗੇ ਬ੍ਰਾਂਡਾਂ ਦੀਆਂ ਬੋਤਲਾਂ ’ਚ ਪਾ ਕੇ ਵੇਚੇ ਜਾਂਦੇ ਹਨ। ਜਾਂਚ ਕਰਨ ਤੋਂ ਬਾਅਦ ਪੁਲਸ ਪਾਰਟੀ ਸਮੇਤ ਲਹਿਲ ਵਿਖੇ ਰੇਡ ਕੀਤੀ। ਅਰਜੁਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਬਾਬਾ ਜੀਵਨ ਸਿੰਘ ਨਗਰ ਪਾਸੀ ਰੋਡ ਪਟਿਆਲਾ ਅਤੇ ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਡੀ. ਐੱਮ. ਡਬਲਯੂ. ਪਟਿਆਲਾ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਆਖਿਰ ਲੱਭ ਗਿਆ ਵਿਸਾਖੀ ਬੰਪਰ ਦਾ 6 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕੌਣ ਬਣਿਆ ਕਰੋੜਪਤੀ
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਚੰਡੀਗੜ੍ਹ ਸ਼ਰਾਬ ਦੀਆਂ 34 ਬੋਤਲਾਂ ਬਰਾਮਦ ਕੀਤੀਆਂ ਗਈਆਂ ਅਤੇ ਮੌਕੇ ਤੋਂ ਬਲੈਕ ਲੇਵਲ ਅਤੇ ਬਾਕੀ ਬ੍ਰਾਂਡ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ। ਮੌਕੇ ਤੋਂ ਢੱਕਣ ਦੀਆਂ ਸੀਲਾਂ ਵੀ ਬਰਾਮਦ ਕੀਤੀਆਂ ਗਈਆਂ। ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਵੱਲੋਂ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਜਾਰੀ ਰਹੇਗੀ। ਇਸ ਲਈ ਲਗਾਤਾਰ ਜਿਥੇ ਵੀ ਸੂਚਨਾ ਮਿਲੇਗੀ, ਉੱਥੇ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਕੋਤਵਾਲੀ ਅਧੀਨ ਪੈਂਦੇ ਲਟੂਰਪੁਰਾ ਮੁਹੱਲੇ ਵਿਚ ਵੀ ਛਾਪੇਮਾਰੀ ਕਰ ਕੇ ਸ਼ਰਾਬ ਫੜ ਕੇ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ 'ਚ ਵੜਿਆ ਕਿਸਾਨ, ਦੇਖਦੇ ਹੀ ਦੇਖਦੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ 'ਚ ਵੜਿਆ ਕਿਸਾਨ, ਦੇਖਦੇ ਹੀ ਦੇਖਦੇ...
NEXT STORY