ਜਲੰਧਰ (ਅਨਿਲ ਪਾਹਵਾ)-ਲਾਲ-ਪੀਲੇ, ਨੀਲੇ-ਹਰੇ ਰੰਗ ਹਮੇਸ਼ਾ ਹੀ ਬੱਚਿਆਂ ਦੀ ਕਮਜ਼ੋਰੀ ਰਹੇ ਹਨ। ਬਚਪਨ ’ਚ ਖਿਡੌਣਿਆਂ ਤੋਂ ਲੈ ਕੇ ਚਮਕਦਾਰ ਰੰਗ ਦੇ ਕੱਪੜੇ ਬੱਚਿਆਂ ਨੂੰ ਖ਼ੂਬ ਆਕਰਸ਼ਿਤ ਕਰਦੇ ਹਨ ਹਨ ਪਰ ਜੇਕਰ ਇਸ ਨਵੇਂ ਦੌਰ ’ਤੇ ਨਜ਼ਰ ਮਾਰੀਏ ਤਾਂ ਇਹ ਰੰਗ ਬੱਚਿਆਂ ਦੀ ਜਾਨ ਦੇ ਦੁਸ਼ਮਣ ਬਣਨ ਲੱਗੇ ਹਨ। ਅਸੀਂ ਅਕਸਰ ਲਾਡ-ਪਿਆਰ ’ਚ ਬੱਚਿਆਂ ਨੂੰ ਰੰਗ-ਬਿਰੰਗੀਆਂ ਕੈਂਡੀਜ਼ ਅਤੇ ਜੈਲੀਜ਼ ਦੇ ਕੇ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜੋ ਰਿਸਰਚ ਸਾਹਮਣੇ ਆਈ ਹੈ, ਉਸ ਦੇ ਅਨੁਸਾਰ ਇਹ ਰੰਗ-ਬਿਰੰਗੀਆਂ ਸਾਫਟ ਜੈਲੀਜ਼ ਅਤੇ ਕੈਂਡੀਜ਼ ਕਾਰਨ ਸਿਹਤ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਇਹ ਰੰਗ ਬੱਚਿਆਂ ਦੀ ਜਾਨ ਦੇ ਦੁਸ਼ਮਣ ਬਣ ਗਏ ਹਨ। ਇਹ ਰੰਗ ਸਿਰਫ਼ ਕੈਂਡੀ ਜਾਂ ਜੈਲੀ ’ਚ ਹੀ ਨਹੀਂ ਸਗੋਂ ਜੂਸ, ਚਾਕਲੇਟ, ਸਾਫ਼ਟ ਡਰਿੰਕਸ, ਡੱਬਾਬੰਦ ਭੋਜਨ, ਚਿਪਸ, ਆਈਸਕ੍ਰੀਮ, ਜੈਮ ਅਤੇ ਕੁਝ ਸਨੈਕਸ ’ਚ ਵੀ ਵਰਤੋਂ ਹੋ ਰਹੇ ਹਨ, ਜਿਨ੍ਹਾਂ ਨੂੰ ਬੱਚੇ ਬੜੇ ਸ਼ੌਕ ਨਾਲ ਖਾਂਦੇ-ਪੀਂਦੇ ਹਨ। ਇਨ੍ਹਾਂ ਉਤਪਾਦਾਂ ਨੂੰ ਜ਼ਿਆਦਾ ਚਮਕਦਾਰ ਬਣਾਉਣ ਲਈ ਇਨ੍ਹਾਂ ਰੰਗਾਂ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ। ਇਨ੍ਹਾਂ ਕੈਮੀਕਲ ਨੂੰ ਬੇਹੱਦ ਖ਼ਤਰਨਾਕ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਬੱਚਿਆਂ ’ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗਣ ਦੀ ਸੰਭਾਵਨਾ ਵਧ ਗਈ ਹੈ। ਦੇਸ਼ ਭਰ ’ਚ ਡਾਕਟਰਾਂ ਕੋਲ ਇਨ੍ਹਾਂ ਕੈਮੀਕਲਸ ਦੀ ਵਰਤੋਂ ਕਾਰਨ ਪ੍ਰਭਾਵਿਤ ਹੋ ਰਹੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਨ੍ਹਾਂ ’ਚ ਜ਼ਿਆਦਾਤਰ ਗਿਣਤੀ ਬੱਚਿਆਂ ਦੀ ਹੈ। ਹੋਰ ਸਮੱਸਿਆਵਾਂ ਦੇ ਨਾਲ-ਨਾਲ ਇਨ੍ਹਾਂ ਕੈਮੀਕਲਯੁਕਤ ਰੰਗਾਂ ਕਾਰਨ ਬੱਚਿਆਂ ’ਚ ਐਲਰਜੀ ਦਾ ਪ੍ਰਭਾਵ ਵੀ ਵਧ ਰਿਹਾ ਹੈ।
ਇਹ ਵੀ ਪੜ੍ਹੋ: ਫਿਰ ਪ੍ਰਸ਼ਾਸਨਿਕ ਫੇਰਬਦਲ, 3 PCS ਤੇ 2 DSPs ਅਫ਼ਸਰਾਂ ਦੇ ਤਬਾਦਲੇ
ਕੈਮੀਕਲ ਵਾਲੇ ਰੰਗਾਂ ਕਾਰਨ ਬੱਚਿਆਂ ’ਚ ਪੈਦਾ ਹੋ ਰਹੇ ਗੰਭੀਰ ਰੋਗ
ਇਨ੍ਹਾਂ ਲਾਲ-ਪੀਲੇ ਰੰਗਾਂ ਨਾਲ ਤਿਆਰ ਖੁਰਾਕੀ ਪਦਾਰਥ ਜਿਨ੍ਹਾਂ ’ਚ ਜੈਲੀਜ਼ ਅਤੇ ਕੈਂਡੀਜ਼ ਸ਼ਾਮਲ ਹਨ, ਬੱਚਿਆਂ ਦੀ ਫੇਵਰੇਟ ਬਣ ਰਹੀਆਂ ਹਨ ਪਰ ਇਨ੍ਹਾਂ ਦੇ ਬੁਰੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਾਣਕਾਰੀ ਮੁਤਾਬਕ ਡਾਕਟਰਾਂ ਕੋਲ ਜੋ ਕੇਸ ਆ ਰਹੇ ਹਨ, ਉਨ੍ਹਾਂ ’ਚ ਮੁੱਖ ਤੌਰ ’ਤੇ ਬੱਚਿਆਂ ’ਚ ਚਿੜਚਿੜਾਪਣ, ਐਲਰਜੀ, ਮਾਈਗ੍ਰੇਨ, ਅਸਥਮਾ, ਡਾਇਰੀਆ, ਹਾਈਪਰ ਐਕਟੀਵਿਟੀ ਦੇ ਲੱਛਣ ਪਾਏ ਜਾ ਰਹੇ ਹਨ। ਕੁਝ ਮਾਮਲਿਆਂ ’ਚ ਤਾਂ ਕੈਂਸਰ ਵਰਗੀ ਗੰਭੀਰ ਬੀਮਾਰੀ ਦੇ ਵੀ ਲੱਛਣ ਪਾਏ ਗਏ ਹਨ। ਇਸ ਕਾਰਨ ਡਾਕਟਰਾਂ ਵੱਲੋਂ ਇਨ੍ਹਾਂ ਰੰਗ ਬਿਰੰਗੇ ਕੈਮੀਕਲ ਦੀ ਵਰਤੋਂ ਨੂੰ ਲੈ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦਾ ਸਰੀਰ ਅਤੇ ਦਿਮਾਗ ਵਿਕਾਸ ਦੀ ਅਵਸਥਾ ’ਚ ਹੁੰਦਾ ਹੈ ਇਸ ਲਈ ਇਨ੍ਹਾਂ ਹਾਨੀਕਾਰਕ ਕੈਮੀਕਲ ਦਾ ਅਸਰ ਬੱਚਿਆਂ ’ਤੇ ਵੱਧ ਪੈਂਦਾ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ, ਫਿਰ ਪਤੀ ਨੇ ਕੀਤਾ...
ਪਹੁੰਚ ਰਿਹਾ ਸੀ ਰੈੱਡ-40 ਕਲਰ
ਵੱਖ-ਵੱਖ ਸਟੱਡੀਜ਼ ਅਨੁਸਾਰ ਬੱਚਿਆਂ ਲਈ ਤਿਆਰ ਕੀਤੀ ਜਾ ਰਹੀ ਕੈਂਡੀਜ਼, ਜੈਲੀ ਅਤੇ ਕੁਝ ਹੋਰ ਖੁਰਾਕੀ ਪਦਾਰਥਾਂ ’ਚ ਮੁੱਖ ਤੌਰ ਤੌਰ ਲਾਲ-ਪੀਲੇ ਅਤੇ ਨੀਲੇ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਸਰੀਰ ’ਤੇ ਵੱਖ-ਵੱਖ ਪ੍ਰਭਾਵ ਪੈਂਦੇ ਹਨ। ਸੋਧ ਅਨੁਸਾਰ ਸੀ ਰੈੱਡ-40 ਜਿਸ ਨੂੰ ਅਲੂਰਾ ਰੈੱਡ ਜਾਂ ਐੱਫ਼. ਡੀ. ਵੀ ਕਿਹਾ ਜਾਂਦਾ ਹੈ, ਇਕ ਸਿੰਥੈਟਿਕ ਖੁਰਾਕੀ ਰੰਗ ਹੈ, ਜਿਸ ਦੀ ਵੱਧ ਵਰਤੋਂ ਨਾਲ ਧਿਆਨ ਦੀ ਕਮੀ, ਚਿੜਚਿੜਾਪਣ, ਐਲਰਜੀ, ਮਾਈਗ੍ਰੇਨ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਲੱਛਣ ਵੇਖੇ ਗਏ ਹਨ। ਇਸ ਤੋਂ ਇਲਾਵਾ ਕੁਝ ਸੋਧ ਦੱਸਦੇ ਹਨ ਕਿ ਰੈੱਡ-40 ਰੰਗ ਆੜ੍ਹਤੀ ’ਚ ਸੋਜ਼ ਦਾ ਵੀ ਇਕ ਵੱਡਾ ਕਾਰਨ ਹੈ। ਇੱਥੋਂ ਤੱਕ ਕਿ ਇਹ ਰੰਗ ਡੀ. ਐੱਨ. ਏ. ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ: 32 ਗ੍ਰਨੇਡ ਵਾਲੇ ਬਿਆਨ 'ਤੇ ਕਸੂਤੇ ਫਸੇ ਬਾਜਵਾ, ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਜਾਂਚ ਲਈ ਪਹੁੰਚੀ ਪੁਲਸ
ਯੈਲੋ-5 ਕਾਰਨ ਬੱਚਿਆਂ ’ਚ ਵੱਧ ਰਹੇ ਐਲਰਜੀ ਦੇ ਮਾਮਲੇ
ਕਈ ਕੈਂਡੀਜ਼ ’ਚ ਵਰਤੇ ਹੋਣ ਵਾਲਾ ਯੈਲੋ-5, ਜਿਸ ਨੂੰ ਟਾਟ੍ਰਾਜੀਨ ਵੀ ਕਿਹਾ ਜਾਂਦਾ ਹੈ, ਬੱਚਿਆਂ ਲਈ ਐਲਰਜੀ ਦਾ ਵੱਡਾ ਕਾਰਨ ਬਣ ਰਿਹਾ ਹੈ। ਇਸ ਦੀ ਵੱਧ ਵਰਤੋਂ ਕਾਰਨ ਖਾਰਿਸ਼, ਸਾਹ ਲੈਣ ’ਚ ਤਕਲੀਫ਼, ਸਿਰਦਰਦ, ਥਕਾਵਟ ਜਾਂ ਪੇਟ ਦੀਆਂ ਸਮੱਸਿਆਵਾਂ ਕਾਰਨ ਇਸ ਰੰਗ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ।
ਪਸ਼ੂਆਂ ’ਤੇ ਕੀਤੇ ਗਏ ਸੋਧ ਅਤੇ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਟਾਟ੍ਰਾਜੀਨ ਡੀ. ਐੱਨ. ਏ. ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਇਲਾਵਾ ਇਸ ’ਚ ਕੈਂਸਰ ਵਰਗੇ ਖ਼ਤਰਨਾਕ ਰੋਗ ਦੀ ਵੀ ਸੰਭਾਵਨਾਵਾਂ ਵਧ ਜਾਂਦੀਆਂ ਹਨ। ਇਸ ਤੋਂ ਇਲਾਵਾ ਪੀਲੇ ਰੰਗ ਦੇ ਖੁਰਾਕੀ ਪਦਾਰਥੀ ਬਣਾਉਣ ਲਈ ਯੈਲੋ 6, ਸਨਸੈੱਟ ਯੈਲੋ ਵੀ ਬੋਲਿਆ ਜਾਂਦਾ ਹੈ, ਦੀ ਵਰਤੋਂ ਵੀ ਕੈਂਡੀਜ਼ ਬਣਾਉਣ ’ਚ ਹੋ ਰਹੀ ਹੈ। ਇਸ ਕੈਮੀਕਲ ਯੁਕਤ ਰੰਗ ਕਾਰਨ ਬੱਚਿਆਂ ’ਚ ਪੇਟ ਨਾਲ ਸਬੰਧਿਤ ਰੋਗਾਂ ਦੇ ਨਾਲ-ਨਾਲ ਅਸਥਮਾ ਅਤੀ ਨੀਂਦ ਦੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ।
ਫੂਡ ਕਲਰਜ਼ ਨਾਲ ਪ੍ਰਭਾਵਿਤ ਬੱਚਿਆਂ ਦੀ ਵਧ ਰਹੀ ਗਿਣਤੀ : ਡਾ. ਸਰਵਿੰਦਰ ਸਿੰਘ
ਜਲੰਧਰ ’ਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਸਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੈਲੀ, ਸਾਫ਼ਟ ਕੈਂਡੀਜ਼ ਆਦਿ ’ਚ ਜੋ ਟਾਕਸਿਕ ਰੰਗ ਵਰਤੋਂ ਹੋ ਰਹੇ ਹਨ, ਉਹ ਬੇਹੱਦ ਖ਼ਤਰਨਾਕ ਹਨ। ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਦੀ ਵਰਤੋਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਦੇ ਲੱਛਣ ਬੱਚਿਆਂ ’ਚ ਵਧ ਗਏ ਹਨ। ਖਾਸ ਕਰ ਕੇ ਕਾਟਨ ਕੈਂਡੀਜ਼ ਦੀ ਵਰਤੋਂ ਨਾਲ ਬੱਚਿਆਂ ’ਚ ਯੂਰਿਨ ਦਾ ਰੰਗ ਬਦਲਣ ਦੇ ਕਈ ਕੇਸ ਪਿਛਲੇ ਦਿਨਾਂ ’ਚ ਉਨ੍ਹਾਂ ਕੋਲ ਆਏ ਹਨ। ਅਜਿਹੇ ਉਤਪਾਦ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਰਹੇ ਹਨ ਅਤੇ ਇਨ੍ਹਾਂ ਦੀ ਵਰਤੋਂ ਬੰਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਾਰੇ ਕੈਮੀਕਲ ਰੰਗ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਨੂੰ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਬ੍ਰਿਲੀਐਂਟ ਬਲਿਊ ਕੈਮੀਕਲ ਕਾਰਨ ਯੂਰਿਨ ਤੱਕ ਦਾ ਬਦਲ ਰਿਹਾ ਰੰਗ
ਬਲਿਊ-1, ਜਿਸ ਨੂੰ ਬ੍ਰਿਲੀਐਂਟ ਬਲਿਊ ਵੀ ਕਿਹਾ ਜਾਂਦਾ ਹੈ, ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਨੁਕਸਾਨ ਦਾ ਸੌਦਾ ਸਾਬਿਤ ਹੋ ਰਹੀ ਹੈ। ਇਸ ਕਾਰਨ ਕਈ ਬੱਚਿਆਂ ’ਚ ਐਲਰਜੀ ਦੀ ਸਮੱਸਿਆ ਵੇਖੀ ਗਈ ਹੈ, ਜਦੋਂਕਿ ਕਈ ਮਾਮਲਿਆਂ ’ਚ ਤਾਂ ਸਕਿੱਨ ਅਤੇ ਯੂਰਿਨ ਦਾ ਰੰਗ ਵੀ ਨੀਲਾ ਵੇਖਿਆ ਗਿਆ ਹੈ, ਜਿਸ ਨਾਲ ਸਬੰਧਤ ਕਈ ਬੱਚੇ ਡਾਕਟਰ ਕੋਲ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਇਹ ਰੰਗ ਬੱਚਿਆਂ ਦੇ ਅੰਦਰ ਉਦਾਸੀ ਦੀ ਭਾਵਨਾ ਪੈਦਾ ਹੋਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਲਿਊ-2, ਜਿਸ ਨੂੰ ਇੰਡੀਗੋਟੀਨ ਵੀ ਕਿਹਾ ਜਾਂਦਾ ਹੈ, ਦੀ ਵਰਤੋਂ ਕੈਂਡੀਜ਼ ਆਦਿ ’ਚ ਹੋ ਰਹੀ ਹੈ ਅਤੇ ਇਹ ਖ਼ਤਰੇ ਦਾ ਕਾਰਨ ਬਣ ਰਹੀ ਹੈ।
ਇਹ ਵੀ ਪੜ੍ਹੋ: ਹਾਈ ਅਲਰਟ 'ਤੇ ਪੰਜਾਬ, ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਗੁਰੂ ਘਰਾਂ 'ਚੋਂ ਸਰਕਾਰੀ ਦਖ਼ਲ ਹੋਵੇ ਖ਼ਤਮ', ਜਥੇਦਾਰ ਨੇ ਹਰਿਆਣਾ CM ਕੋਲ ਚੁੱਕੇ ਸਿੱਖਾਂ ਦੇ ਮਸਲੇ
NEXT STORY