ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 6 ਸਾਲ ਪੁਰਾਣੇ ਦੇਹ ਵਪਾਰ ਮਾਮਲੇ ’ਚ ਇਕ ਔਰਤ ਸਣੇ ਦੋ ਲੋਕਾਂ ਨੂੰ ਬਰੀ ਕਰ ਦਿੱਤਾ। ਬਰੀ ਕੀਤੇ ਗਏ ਮੁਲਜ਼ਮ ਨਿਸ਼ਾ ਅਤੇ ਰਵਿੰਦਰ ਹਨ। ਮੁਲਜ਼ਮਾਂ ਦੀ ਨੁਮਾਇੰਦਗੀ ਕਰ ਰਹੀ ਵਕੀਲ ਸੋਨੀਆ ਕੌਸ਼ਿਕ ਨੇ ਅਦਾਲਤ ’ਚ ਕਿਹਾ ਕਿ ਪੁਲਸ ਨੇ ਝੂਠੀ ਸ਼ਿਕਾਇਤ ਦਰਜ ਕੀਤੀ ਸੀ। ਕੁੜੀ ਨੇ ਉਨ੍ਹਾਂ ਨੂੰ ਫਸਾਉਣ ਲਈ ਝੂਠੀ ਸ਼ਿਕਾਇਤ ਦਰਜ ਕਰਵਾਈ ਅਤੇ ਉਦੋਂ ਤੋਂ ਗਾਇਬ ਹੈ। ਅਦਾਲਤ ਦੀ ਸੁਣਵਾਈ ਦੌਰਾਨ ਪੀੜਤ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਨਹੀਂ ਹੋਈ।
ਨਤੀਜੇ ਵਜੋਂ ਅਦਾਲਤ ਨੇ ਮੁਲਜ਼ਮ ਨਿਸ਼ਾ ਤੇ ਰਵਿੰਦਰ ਨੂੰ ਬਰੀ ਕਰ ਦਿੱਤਾ। ਦਰਜ ਕੀਤੇ ਗਏ ਮਾਮਲੇ ’ਚ ਮੌਲੀਜਾਗਰਾਂ ਪੁਲਸ ਨੂੰ ਕਰੀਬ 6 ਸਾਲ ਪਹਿਲਾਂ ਦੇਹ ਵਪਾਰ ਬਾਰੇ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਇਕ ਔਰਤ ਤੇ ਇਕ ਵਿਅਕਤੀ ਇਕ ਕੁੜੀ ਨੂੰ ਜ਼ਬਰਦਸਤੀ ਦੇਹ ਵਪਾਰ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਲਖਨਊ ਤੋਂ ਚੰਡੀਗੜ੍ਹ ਆਈ ਸੀ ਅਤੇ ਉੱਥੇ ਇਕ ਕੁੜੀ ਨਾਲ ਦੋਸਤੀ ਹੋਈ ਸੀ। ਕੁੜੀ ਨੇ ਉਸ ਨੂੰ ਨਿਸ਼ਾ ਅਤੇ ਉਸ ਦੇ ਪਤੀ ਰਵਿੰਦਰ ਨਾਲ ਮਿਲਾਇਆ।
ਫਿਰ ਨਿਸ਼ਾ ਨੇ ਉਸ ਨੂੰ ਆਪਣੀ ਜਨਮ ਦਿਨ ਦੀ ਪਾਰਟੀ ’ਚ ਸੱਦਾ ਦਿੱਤਾ ਅਤੇ ਉਹ ਉਨ੍ਹਾਂ ਨਾਲ ਰਹਿਣ ਲੱਗ ਪਈ। ਕਥਿਤ ਦੋਸ਼ਾਂ ਅਨੁਸਾਰ ਪੀੜਤਾ ਨੂੰ ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਉਹ ਪਤੀ-ਪਤਨੀ ਨਹੀਂ ਹਨ ਅਤੇ ਉਹ ਉਸ ਨੂੰ ਜ਼ਬਰਦਸਤੀ ਦੇਹ ਵਪਾਰ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਦ ਉਸ ਨੇ ਘਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਰਵਿੰਦਰ ਨੇ ਉਸ ਦਾ ਫੋਨ ਤੋੜ ਦਿੱਤਾ ਅਤੇ ਉਸ ਨੂੰ ਕੈਦ ਕਰ ਲਿਆ। ਫਿਰ ਉਹ ਭੱਜਣ ’ਚ ਕਾਮਯਾਬ ਹੋ ਗਈ ਅਤੇ ਪੁਲਸ ਥਾਣੇ ਪਹੁੰਚ ਸਾਰੀ ਘਟਨਾ ਦੱਸੀ। ਸ਼ਿਕਾਇਤ ਦੇ ਆਧਾਰ ’ਤੇ ਮੌਲੀਜਾਗਰ ਪੁਲਸ ਨੇ ਮੁਲਜ਼ਮ ਰਵਿੰਦਰ ਅਤੇ ਨਿਸ਼ਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
NEXT STORY