ਅਬੋਹਰ(ਸੁਨੀਲ, ਰਹੇਜਾ)—ਨਗਰ ਥਾਣਾ ਨੰ. 2 ਦੇ ਮੁਖੀ ਚੰਦਰ ਸ਼ੇਖਰ, ਹੌਲਦਾਰ ਭਗਵਾਨ ਸਿੰਘ ਤੇ ਹੋਰ ਪੁਲਸ ਪਾਰਟੀ ਗੰਗਾਨਗਰ ਰੋਡ ਚੁੰਗੀ ਦੇ ਨੇੜੇ ਜਾ ਰਹੇ ਸਨ ਕਿ ਸਾਹਮਣੇ ਤੋਂ ਮਹਿੰਦਰਾ ਗੱਡੀ ਆਉਂਦੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਗੱਡੀ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ । ਗੱਡੀ ਰੁਕਣ 'ਤੇ ਇਕ ਵਿਅਕਤੀ ਫਰਾਰ ਹੋ ਗਿਆ, ਦੂਜੇ ਵਿਅਕਤੀ ਨੂੰ ਪੁਲਸ ਨੇ ਕਾਬੂ ਕਰ ਲਿਆ। ਗੱਡੀ ਦੀ ਤਲਾਸ਼ੀ ਲੈਣ 'ਤੇ 280 ਪਊਏ, 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਫੜੇ ਗਏ ਦੋਸ਼ੀ ਦੀ ਪਛਾਣ ਗੁਰਿੰਦਰ ਸਿੰਘ ਉਰਫ ਨੱਟੀ ਪੁੱਤਰ ਅਮਰਜੀਤ ਸਿੰਘ ਅੰਬਾ ਵਾਸੀ ਢਾਣੀ ਜਾਮਨੀਆ ਬਾਈਪਾਸ ਅਬੋਹਰ ਦੇ ਰੂਪ 'ਚ ਹੋਈ ਹੈ। ਫਰਾਰ ਦੋਸ਼ੀ ਦੀ ਪਛਾਣ ਠੇਕੇਦਾਰ ਗੋਪਾਲ ਨਵੀਂ ਆਬਾਦੀ ਗਲੀ ਨੰ. 7 ਅਬੋਹਰ ਦੇ ਰੂਪ ਵਿਚ ਹੋਈ ਹੈ ਦੋਵਾਂ ਖਿਲਾਫ ਨਗਰ ਥਾਣਾ ਨੰ. 2 ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਹੌਲਦਾਰ ਗੁਰਮੇਲ ਸਿੰਘ ਤੇ ਹੋਰ ਪੁਲਸ ਪਿੰਡ ਪਤਰੇਵਾਲੀ ਟੀ ਪੁਆਇੰਟ 'ਤੇ ਜਾ ਰਹੇ ਸਨ ਕਿ ਇਕ ਵਿਅਕਤੀ ਹਰਜਿੰਦਰ ਸਿੰਘ ਉਰਫ ਕਾਲਾ ਪੁੱਤਰ ਰਣਜੀਤ ਸਿੰਘ ਵਾਸੀ ਪਤਰੇਵਾਲਾ ਤੋਂ 40 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਸਥਾਨਕ ਪੁਲਸ ਚੌਕੀ ਮੰਡੀ ਰੋੜਾਂਵਾਲੀ ਦੇ ਹੈੱਡ ਕਾਂਸਟੇਬਲ ਬੇਅੰਤ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਸਮੇਂ ਰਤਨ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਅਲਿਆਣਾ ਨੂੰ 25 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰ ਕੇ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਮੌਕੇ ਹੌਲਦਾਰ ਗੁਰਚਰਨ ਸਿੰਘ, ਪੰਜਾਬ ਹੋਮਗਾਰਡ ਦੇ ਸਰਬਜੀਤ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਕਰੰਟ ਲੱਗਣ ਨਾਲ ਬਜ਼ੁਰਗ ਔਰਤ ਦੀ ਮੌਤ
NEXT STORY