ਜਲੰਧਰ(ਬੁਲੰਦ)-ਸ਼ਰਾਬ ਠੇਕਿਆਂ ਦੀ ਨਵੀਂ ਅਲਾਟਮੈਂਟ ਦੇ ਲਗਭਗ 2 ਹਫਤੇ ਤੋਂ ਬਾਅਦ ਬਾਜ਼ਾਰ ਵਿਚ ਸ਼ਰਾਬ ਦੀਆਂ ਕੀਮਤਾਂ 'ਚ 20 ਤੋਂ 50 ਰੁਪਏ ਪ੍ਰਤੀ ਬੋਤਲ ਦੀ ਕਮੀ ਆਈ ਹੈ ਪਰ ਇਹ ਕਮੀ ਹੁਣ ਕੁਝ ਦਿਨਾਂ ਦੀ ਹੀ ਮਹਿਮਾਨ ਹੈ ਕਿਉਂਕਿ ਜਿਵੇਂ ਹੀ ਜਲੰਧਰ ਵਿਚ ਕੋਈ ਸ਼ਰਾਬ ਸਿੰਡੀਕੇਟ ਬਣਾਉਂਦਾ ਹੈ ਤਾਂ ਸ਼ਰਾਬ ਦੀਆਂ ਕੀਮਤਾਂ 'ਚ 100 ਰੁਪਏ ਪ੍ਰਤੀ ਬੋਤਲ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਮਾਮਲੇ ਬਾਰੇ ਸ਼ਰਾਬ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਰਾਬ ਦੇ ਕਾਰੋਬਾਰ ਵਿਚ ਬਲੈਕ ਜ਼ਿਆਦਾ ਹੋਣ ਦੀ ਪੂਰੀ ਸੰਭਾਵਨਾ ਹੈ।
ਠੇਕਿਆਂ ਦੀ ਨੀਲਾਮੀ 'ਚ ਹੋਈ ਸਿਆਸਤ
ਮਾਮਲੇ ਬਾਰੇ ਸ਼ਰਾਬ ਕਾਰੋਬਾਰੀਆਂ ਨੇ ਦੱਸਿਆ ਹੈ ਕਿ ਪਹਿਲਾਂ ਨਵਜੋਤ ਸਿੱਧੂ ਨੇ ਕਿਹਾ ਕਿ ਇਕ ਗਰੁੱਪ ਨੂੰ 2 ਤੋਂ ਜ਼ਿਆਦਾ ਠੇਕੇ ਨਹੀਂ ਦਿੱਤੇ ਜਾਣਗੇ ਪਰ ਫਿਰ ਖੁਦ ਹੀ ਸਿਆਸਤ ਦੀ ਖੇਡ ਖੇਡ ਕੇ ਜਲੰਧਰ ਦੇ 47 ਵਿਚੋਂ 41 ਠੇਕੇ ਇਕ ਗਰੁੱਪ ਨੂੰ ਦਿੱਤੇ ਗਏ ਹਨ। ਹੁਣ ਜਲੰਧਰ 'ਚ ਵੀ ਹੋਰ ਸ਼ਹਿਰਾਂ ਵਾਂਗ ਵੱਡੇ ਗਰੁੱਪ ਹਾਵੀ ਹੋ ਚੁੱਕੇ ਹਨ। ਸਰਕਾਰ ਨੇ ਆਪਣੇ ਫਾਇਦੇ ਲਈ ਛੋਟੇ ਠੇਕੇਦਾਰਾਂ ਨੂੰ ਝੂਠ ਬੋਲਿਆ ਹੈ। ਅਜਿਹੇ ਵਿਚ ਹੁਣ ਵੱਡੇ ਗਰੁੱਪਾਂ ਵਿਚ ਮਨਮਾਨੀ ਹੀ ਚੱਲੇਗੀ।
ਜਲੰਧਰ 'ਚ ਸਿੰਡੀਕੇਟ ਦਾ ਇੰਤਜ਼ਾਰ!
ਮਾਮਲੇ ਬਾਰੇ ਸ਼ਰਾਬ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਵਿਚ ਚੱਢਾ ਅਤੇ ਮਲਹੋਤਰਾ ਗਰੁੱਪ ਵਿਚ ਸਮਝੌਤਾ ਹੋਣ 'ਤੇ ਜਿਵੇਂ ਹੀ ਸਿੰਡੀਕੇਟ ਬਣਦਾ ਹੈ, ਉਂਝ ਹੀ ਬਾਜ਼ਾਰ ਵਿਚ ਨਵੀਂ ਸ਼ਰਾਬ ਉਤਰੇਗੀ ਅਤੇ ਮਨਚਾਹੇ ਰੇਟਾਂ 'ਤੇ ਵਿਕੇਗੀ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਸਰਕਾਰ ਪੰਜਾਬ ਵਿਚ ਆਉਂਦੀ ਹੈ, ਉਹ ਆਪਣੇ ਫਾਇਦੇ ਅਤੇ ਆਪਣੀਆਂ ਜੇਬਾਂ ਭਰਨ ਵਾਲੀਆਂ ਪਾਲਸੀਆਂ ਲਾਗੂ ਕਰ ਦਿੰਦੀ ਹੈ, ਜਿਸ ਦਾ ਖਮਿਆਜ਼ਾ ਆਮ ਗਾਹਕਾਂ ਨੂੰ ਭਰਨਾ ਪੈਂਦਾ ਹੈ।
ਕਿੰਨੀਆਂ ਵਧ ਸਕਦੀਆਂ ਹਨ ਕੀਮਤਾਂ
ਜਾਣਕਾਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ 500 ਰੁਪਏ ਵਾਲੀ ਇੰਪੀਰੀਅਲ ਬਲੂ ਦੀ ਬੋਤਲ 600 ਰੁਪਏ, 600 ਵਾਲੀ ਰਾਇਲ ਸਟੈਗ 720 ਰੁਪਏ ਅਤੇ 850 ਵਾਲੀ ਬਲੈਂਡਰ ਪ੍ਰਾਈਡ 1000 ਰੁਪਏ ਵਿਚ ਵਿਕ ਸਕਦੀ ਹੈ। ਜੇਕਰ ਅੰਗਰੇਜ਼ੀ ਸ਼ਰਾਬ ਦੀ ਪੇਟੀ ਦੀ ਗੱਲ ਕਰੀਏ ਤਾਂ ਇਸ ਵਿਚ 1500 ਤੋਂ 2000 ਰੁਪਏ ਦਾ ਵਾਧਾ ਦੇਖਿਆ ਜਾ ਸਕਦਾ ਹੈ।
'ਅੰਗਰੇਜ਼ੀ' ਦਾ ਕੋਟਾ ਘੱਟ ਕਰਨ ਨਾਲ ਮਚਿਆ ਹੁੜਦੰਗ
ਮਾਮਲੇ ਬਾਰੇ ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਇਸ ਵਾਰ ਅੰਗਰੇਜ਼ੀ ਸ਼ਰਾਬ ਦਾ 32 ਫੀਸਦੀ ਕੋਟਾ ਘੱਟ ਕੀਤਾ ਹੈ, ਜਿਸ ਕਾਰਨ ਸਾਰਾ ਹੁੜਦੰਗ ਮਚਿਆ ਹੋਇਆ ਹੈ। ਮਾਰਕੀਟ 'ਚ ਅੰਗਰੇਜ਼ੀ ਸ਼ਰਾਬ ਘੱਟ ਆਵੇਗੀ। ਇਸ ਨੂੰ ਦੇਖਦੇ ਹੋਏ ਜਿਨ੍ਹਾਂ ਠੇਕੇਦਾਰਾਂ ਕੋਲ ਪਿਛਲੇ ਸਾਲ ਦੀ ਸ਼ਰਾਬ ਹੈ, ਉਨ੍ਹਾਂ ਨੇ ਫਿਲਹਾਲ ਇਸ ਦੀ ਸਪਲਾਈ ਘੱਟ ਕਰ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ 500 ਦੀ ਬੋਤਲ 1000 ਰੁਪਏ ਵਿਚ ਵੇਚੀ ਜਾਵੇਗੀ। ਨਵਾਂ ਮਾਲ ਫਿਲਹਾਲ ਬਾਜ਼ਾਰ ਵਿਚ ਨਹੀਂ ਆ ਰਿਹਾ, ਜਿਸ ਕਾਰਨ ਗਾਹਕਾਂ 'ਚ ਲੁੱਟ ਵਧੇਗੀ।
ਵਧੇਗੀ ਬਲੈਕ ਤੇ ਹੋਮ ਡਲਿਵਰੀ
ਜਾਣਕਾਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਜੇਕਰ ਸ਼ਰਾਬ ਦੀ ਕੀਮਤ ਵਧਦੀ ਹੈ ਤਾਂ ਬਲੈਕ 'ਚ ਵੇਚਣ ਵਾਲਿਆਂ ਦੀ ਚਾਂਦੀ ਹੋਵੇਗੀ। ਅਜਿਹੇ ਵਿਚ ਬਲੈਕ 'ਚ ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਹੋਮ ਡਲਿਵਰੀ ਕਰ ਕੇ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਹੋਰ ਨੁਕਸਾਨ ਪਹੁੰਚੇਗਾ।
ਬਚ ਸਕਦੀਆਂ ਹਨ ਵੱਡੀਆਂ ਮੱਛੀਆਂ, ਨਹੀਂ ਮਿਲਿਆ ਪੁਲਸ ਰਿਮਾਂਡ
NEXT STORY