ਫਤਿਹਗਡ਼੍ਹ ਸਾਹਿਬ, (ਜੱਜੀ)- ਥਾਣਾ ਬਡਾਲੀ ਆਲਾ ਸਿੰਘ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 175 ਪੇਟੀਆਂ ਦੇਸੀ ਸ਼ਰਾਬ ਸਣੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ. ਹਰਪਾਲ ਸਿੰਘ ਤੇ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦਿਆ ਛੋਟਾ ਹਾਥੀ ਟੈਂਪੂ ’ਚੋਂ 39 ਪੇਟੀਆਂ ਸ਼ਰਾਬ ਮਾਰਕਾ ਚੰਡੀਗਡ਼੍ਹ ਸਮੇਤ ਚਰਨਦੀਪ ਸਿੰਘ ਪੁੱਤਰ ਕੋਮਲ ਸਿੰਘ ਵਾਸੀ ਪਿੰਡ ਮੌਲੀ ਵੈਦਵਾਣ ਥਾਣਾ ਸੋਹਾਣਾ ਜ਼ਿਲਾ ਮੋਹਾਲੀ ਨੂੰ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਇਸ ’ਚ 34 ਪੇਟੀਆਂ ਕਿੰਗ ਗੋਲਡ ਤੇ 5 ਪੇਟੀਆਂ ਗਰੈਵਟੀ ਸ਼ਰਾਬ ਸੀ। ਚਰਨਦੀਪ ਸਿੰਘ ਨੂੰ ਮਾਨਯੋਗ ਅਦਾਲਤ ਫਤਿਹਗਡ਼੍ਹ ਸਾਹਿਬ ’ਚ ਪੇਸ਼ ਕੀਤਾ ਜਿਥੋ ਉਸ ਨੂੰ 5 ਸਤੰਬਰ ਤੱਕ ਜੇਲ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਪੁਲਸ ਚੌਕੀ ਖੇਡ਼ਾ ਦੇ ਇੰਚਾਰਜ ਮੇਜਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਕਾਰ ਨੰਬਰ ਪੀ.ਬੀ. 11 ਬੀ ਜ਼ੈੱਡ- 2685 ’ਚੋਂ 35 ਪੇਟੀਆਂ ਸ਼ਰਾਬ ਮਾਰਕਾ ਚੰਡੀਗਡ਼੍ਹ ਸਮੇਤ ਦਿਨੇਸ਼ ਬੱਤਾ ਪੁੱਤਰ ਬ੍ਰਿਜੇਸ਼ ਬੱਤਾ ਵਾਸੀ ਦਸਮੇਸ਼ ਕਾਲੋਨੀ ਨਾਭਾ ਨੂੰ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਦਿਨੇਸ਼ ਬੱਤਾ ਨੂੰ ਮਾਨਯੋਗ ਅਦਾਲਤ ਫਤਿਹਗਡ਼੍ਹ ਸਾਹਿਬ ’ਚ ਪੇਸ਼ ਕੀਤਾ ਜਿਥੋਂ ਉਸ ਨੂੰ 5 ਸਤੰਬਰ ਤੱਕ ਜੇਲ ਭੇਜ ਦਿੱਤਾ ਗਿਆ। ਇਸੇ ਤਰਾਂ ਪੁਲਸ ਚੌਕੀ ਚੁੰਨੀ ਕਲਾਂ ਦੇ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਮੋਰਿੰਡਾ ਰੋਡ਼ ਚੁੰਨੀ ਕਲਾਂ ਵਿਖੇ ਬੀਤੀ ਰਾਤ ਨਾਕਾਬੰਦੀ ਕੀਤੀ ਹੋਈ ਸੀ, ਉਸੇ ਦੌਰਾਨ ਗੱਡੀ ਨੰਬਰ ਪੀ. ਬੀ. 11 ਏ. ਐਕਸ- 8708 ਜਿਸ ਨੂੰ ਅਣਪਛਾਤਾ ਵਿਅਕਤੀ ਪੁਲਸ ਦਾ ਨਾਕਾ ਦੇਖਕੇ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਗੱਡੀ ’ਚੋਂ 100 ਪੇਟੀਆਂ ਸ਼ਰਾਬ ਮਾਰਕਾ ਚੰਡੀਗਡ਼੍ਹ ਬਰਾਮਦ ਹੋਈਆਂ। ਇਸ ਲਈ ਅਣਪਛਾਤੇ ਵਿਅਕਤੀ ਖਿਲਾਫ ਐਕਸਾਈਜ਼ ਐਕਟ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬਿਜਲੀ ਮੁਲਾਜ਼ਮਾਂ ਵਲੋਂ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਗੇਟ ਰੈਲੀ ਕੀਤੀ
NEXT STORY