ਬਟਾਲਾ, (ਸੈਂਡੀ)- ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਅਮਲੋਕਦੀਪ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ’ਤੇ ਏ. ਐੱਸ. ਆਈ. ਅਵਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਸ਼ਾਮਪੁਰਾ ਵਿਖੇ ਛਾਪੇਮਾਰੀ ਕੀਤੀ ਤਾਂ ਉਥੋਂ ਕੁਲਦੀਪ ਮਸੀਹ ਪੁੱਤਰ ਕਸ਼ਮੀਰ ਸਿੰਘ ਦੇ ਘਰੋਂ 1,75000 ਐੱਮ. ਐੱਲ. ਅਲਕੋਹਲ ਬਰਾਮਦ ਕੀਤੀ। ਉਕਤ ਵਿਅਕਤੀ ਅਲਕੋਹਲ ਤੋਂ ਸ਼ਰਾਬ ਤਿਆਰ ਕਰ ਕੇ ਪਿੰਡਾਂ ਵਿਚ ਵੇਚਦਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਐਕਸਾਈਜ਼ ਐਕਤ ਤਹਿਤ ਕੇਸ ਦਰਜ ਕਰ ਲਿਆ ਹੈ।
ਪਾਵਰਕਾਮ ਨੇ ਨਹੀਂ ਦਿੱਤਾ ਮਿਊਂਸੀਪਲ ਟੈਕਸ ਤਾਂ ਬਿਜਲੀ ਬਿੱਲਾਂ ਦੀ ਕਟੌਤੀ ਕਰੇਗਾ ਨਿਗਮ
NEXT STORY