ਲਹਿਰਾਗਾਗਾ (ਗਰਗ) - ਆਮ ਆਦਮੀ ਪਾਰਟੀ ਵੱਲੋਂ ਹਲਕਾ ਲਹਿਰਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਚਲਦੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਿਚ ਬਤੌਰ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀ ਦੇਣ ਉਪਰੰਤ ਆੜ੍ਹਤੀ ਐਸੋਸੀਏਸ਼ਨ ਲਹਿਰਾਗਾਗਾ ਵੱਲੋਂ ਪ੍ਰਧਾਨ ਜੀਵਨ ਕੁਮਾਰ ਰੱਬੜ ਦੀ ਅਗਵਾਈ ਵਿਚ ਉਨ੍ਹਾਂ ਦੇ ਸਨਮਾਨ ਵਿਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਪਿਆਰ ਅਤੇ ਸਹਿਯੋਗ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਦੱਸਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨਜਾਇਜ਼ ਮਾਈਨਿੰਗ ਬੰਦ ਕਰਵਾ ਕੇ ਲੋਕਾਂ ਨੂੰ ਸਸਤੀ ਰੇਤਾ ਮੁਹਈਆ ਕਰਵਾਉਣਾ ਹੈ, ਜਿਸ ਦੇ ਚਲਦੇ ਉਹ ਜਲਦੀ ਹੀ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਵਿਚ ਵੱਡੀ ਅਨਾਜ ਮੰਡੀ ਬਣਾਉਣਾ ਉਨ੍ਹਾਂ ਦੇ ਵਿਚਾਰ ਅਧੀਨ ਹੈ, ਇਸ ਲਈ ਥਾਂ ਦਾ ਸਰਵੇਖਣ ਵੀ ਕਰਵਾਇਆ ਜਾ ਰਿਹਾ, ਤੋਂ ਇਲਾਵਾ ਲਹਿਰਾਗਾਗਾ ਵਿਖੇ ਚਾਰ ਕਰੋੜ ਦੀ ਨਾਲ ਲਾਗਤ ਨਾਲ ਬਿਜਲੀ ਵਿਭਾਗ ਦਾ ਨਵਾਂ ਦਫਤਰ ਬਣਾਇਆ ਜਾ ਰਿਹੈ। ਮਿੰਨੀ ਸੈਕਟਰੀਏਟ ਬਣਾਉਣ ਲਈ ਵੀ ਸਕੀਮ ਤਿਆਰ ਹੈ ,13 ਕਰੋੜ ਦੀ ਲਾਗਤ ਨਾਲ ਮੂਨਕ ਅਤੇ 11 ਕਰੋੜ ਰੁਪਏ ਦੀ ਲਾਗਤ ਨਾਲ ਖਨੌਰੀ ਏਰੀਏ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹਈਆ ਕਰਵਾਇਆ ਜਾ ਰਿਹੈ, ਖਨੌਰੀ ਏਰੀਏ ਦੇ ਲੋਕਾਂ ਨੂੰ ਭਾਖੜਾ ਤੋਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਾਉਣ ਲਈ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਭਾਖੜਾ ਭਾਗ ਦੇ ਕਿਨਾਰਿਆਂ ’ਤੇ ਰੇਲਿੰਗ ਲਗਾਈ ਗਈ ਹੈ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਨਾਲ-ਨਾਲ ਹੋਰਨਾਂ ਸੰਸਥਾਵਾਂ ਵੱਲੋਂ ਵਿਧਾਇਕ ਗੋਇਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਉਨ੍ਹਾਂ ਦੇ ਭਰਾ ਨਰਿੰਦਰ ਗੋਇਲ, ਬੇਟੇ ਗੌਰਵ ਗੋਇਲ, ਓ.ਐੱਸ.ਡੀ. ਰਕੇਸ਼ ਕੁਮਾਰ ਗੁਪਤਾ ਵਿੱਕੀ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ, ਅਸ਼ਵਨੀ ਗਰਗ ਆਸ਼ੂ ਭੱਠੇ ਵਾਲੇ, ਮੰਦਰ ਕਮੇਟੀ ਦੇ ਪ੍ਰਧਾਨ ਜੀਵਨ ਲਾਲ ਸੇਖੂਵਾਸ ਵਾਲੇ, ਅਗਰਵਾਲ ਸੰਮੇਲਨ ਦੇ ਰਕੇਸ਼ ਸਿੰਗਲਾ, ਨਿਤਨ ਗਰਗ ਭੱਠੇ ਵਾਲੇ, ਤਰਸੇਮ ਚੰਦ ਖੱਦਰ ਭੰਡਾਰ ਵਾਲੇ, ਸ਼ੀਸ਼ਪਾਲ ਗਰਗ, ਰਾਮਪਾਲ ਭੁਟਾਲ ਵਾਲੇ, ਮਦਨ ਲਾਲ ਸੁਨਾਮ ਵਾਲੇ, ਕੌਂਸਲਰ ਕਪਲਾਸ ਤਾਇਲ, ਦੀਨ ਦਿਆਲ ਠੇਕੇਦਾਰ, ਹੇਮੰਤ ਹੈਪੀ ਠੇਕੇਦਾਰ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ ਠੇਕੇਦਾਰ, ਪ੍ਰਿੰਸ ਗਰਗ, ਧਰਮਪਾਲ ਆੜ੍ਹਤੀ ਤੋਂ ਇਲਾਵਾ ਹੋਰ ਆਗੂ ਅਤੇ ਵਲੰਟੀਅਰ ਵੀ ਹਾਜ਼ਰ ਸਨ।
ਜ਼ਮਾਨਤ 'ਤੇ ਆਇਆ ਸਮੱਗਲਰ ਮੁੜ ਕਰਨ ਲੱਗਾ ਉਹੀ ਕੰਮ, ਸਪਲਾਈ ਕਰਨ ਜਾਂਦੇ ਨੂੰ ਪੁਲਸ ਨੇ ਰਾਹ 'ਚ ਦਬੋਚਿਆ
NEXT STORY