Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 31, 2026

    12:18:54 PM

  • big alert regarding punjab weather on april 3

    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ...

  • gas pipeline explodes in pakistan

    ਪਾਕਿਸਤਾਨ 'ਚ ਹੋ ਗਿਆ ਵੱਡਾ ਧਮਾਕਾ ! ਉੱਡ ਗਈ ਗੈਸ...

  • heartbreaking incident in dera bassi

    ਡੇਰਾਬੱਸੀ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ : ਮੁੰਡੇ...

  • gold recovered after falling from record high rates from 24k to 14k

    ਰਿਕਾਰਡ ਹਾਈ ਤੋਂ ਡਿੱਗਣ ਤੋਂ ਬਾਅਦ ਸੰਭਲਿਆ ਸੋਨਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਉੱਚ ਸਿੱਖਿਆ ਪ੍ਰਾਪਤੀ ਦੇ ਚਾਹਵਾਨ ਨੌਜਵਾਨ ਦੀ ਸਹਾਇਤਾ ਲਈ ਸੁਪਰੀਮ ਕੋਰਟ ਆਈ ਅੱਗੇ

BLOG News Punjabi(ਬਲਾਗ)

ਉੱਚ ਸਿੱਖਿਆ ਪ੍ਰਾਪਤੀ ਦੇ ਚਾਹਵਾਨ ਨੌਜਵਾਨ ਦੀ ਸਹਾਇਤਾ ਲਈ ਸੁਪਰੀਮ ਕੋਰਟ ਆਈ ਅੱਗੇ

  • Edited By Harpreet Singh,
  • Updated: 30 Sep, 2024 02:41 AM
Blog
sc came forward to help the youth who wanted to get higher education
  • Share
    • Facebook
    • Tumblr
    • Linkedin
    • Twitter
  • Comment

ਅੱਜ ਦੇਸ਼ ’ਚ ਕਿੰਨੇ ਹੀ ਅਜਿਹੇ ਹੋਣਹਾਰ ਨੌਜਵਾਨ ਹਨ ਜੋ ਆਈ.ਆਈ.ਟੀ. ਅਤੇ ਹੋਰ ਉੱਚ ਸਿੱਖਿਆ ਸੰਸਥਾਨਾਂ ’ਚ ਪੜ੍ਹਾਈ ਲਈ ਨਿਰਧਾਰਤ ਫੀਸ ਜਮ੍ਹਾ ਨਾ ਕਰਵਾ ਸਕਣ ਕਾਰਨ ਆਪਣੀ ਮਨਚਾਹੀ ਸਿੱਖਿਆ ਹਾਸਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਸ ਤਰ੍ਹਾਂ ਕਈ ਪ੍ਰਤਿਭਾਵਾਂ ਖਿੜਨ ਤੋਂ ਪਹਿਲਾਂ ਹੀ ਮੁਰਝਾ ਜਾਂਦੀਆਂ ਹਨ।

ਇਸੇ 24 ਸਤੰਬਰ ਨੂੰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਅਤੇ ਸੁਪਰੀਮ ਕੋਰਟ ਇਕ ਅਜਿਹੇ ਗਰੀਬ ਦਲਿਤ ਨੌਜਵਾਨ ਦੀ ਸਹਾਇਤਾ ਲਈ ਅੱਗੇ ਆਈ ਜੋ ਆਈ. ਆਈ. ਟੀ. ਧਨਬਾਦ ’ਚ ਆਪਣੀ ਆਖਰੀ ਕੋਸ਼ਿਸ਼ ’ਚ ਜੇ. ਈ. ਈ. ਐਡਵਾਂਸਡ ਦੀ ਵੱਕਾਰੀ ਪ੍ਰੀਖਿਆ ਪਾਸ ਕਰਨ ਦੇ ਬਾਅਦ ਪ੍ਰਵਾਨਿਤ ਫੀਸ ਵਜੋਂ 17,500 ਰੁਪਏ ਜਮ੍ਹਾ ਕਰਨ ਦੀ ਸਮਾਂ-ਹੱਦ ਤੋਂ ਖੁੰਝ ਜਾਣ ਕਾਰਨ ਆਪਣੀ ਸੀਟ ਗੁਆ ਬੈਠਾ ਸੀ।

ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਅਤੁਲ ਕੁਮਾਰ ਦੇ ਵਕੀਲ ਨੂੰ ਕਿਹਾ, ‘‘ਅਸੀਂ ਤੁਹਾਡੀ ਜਿੰਨੀ ਹੋ ਸਕਦੀ ਹੈ ਮਦਦ ਕਰਾਂਗੇ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਤੁਸੀਂ ਕੀ ਕਰ ਰਹੇ ਸੀ ਕਿਉਂਕਿ ਫੀਸ ਜਮ੍ਹਾ ਕਰਨ ਦੀ ਸਮਾਂ-ਹੱਦ 24 ਜੂਨ ਨੂੰ ਖਤਮ ਹੋ ਗਈ ਸੀ।’’

ਉਸ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਅਤੁਲ ਕੁਮਾਰ ਨੇ ਆਪਣੀ ਦੂਜੀ ਅਤੇ ਆਖਰੀ ਕੋਸ਼ਿਸ਼ ’ਚ ਜੇ. ਈ. ਈ. ਐਡਵਾਂਸਡ ਪਾਸ ਕੀਤਾ ਅਤੇ ਜੇਕਰ ਚੋਟੀ ਦੀ ਅਦਾਲਤ ਉਸ ਦੇ ਬਚਾਅ ’ਚ ਨਾ ਆਈ ਤਾਂ ਉਹ ਟੈਸਟ ’ਚ ਮੁੜ ਤੋਂ ਸ਼ਾਮਲ ਨਹੀਂ ਹੋ ਸਕੇਗਾ।

ਇਸ ’ਤੇ ਬੈਂਚ ਨੇ ਸਾਂਝੀ ਸੀਟ ਅਲਾਟ ਕਰਨ ਦੀ ਅਥਾਰਿਟੀ, ਆਈ. ਆਈ. ਟੀ. ਦਾਖਲਾ ਅਤੇ ਇਸ ਸਾਲ ਪ੍ਰੀਖਿਆ ਆਯੋਜਿਤ ਕਰਨ ਵਾਲੇ ਆਈ. ਆਈ. ਟੀ. ਮਦਰਾਸ ਨੂੰ ਨੋਟਿਸ ਜਾਰੀ ਕਰ ਦਿੱਤਾ।

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ਦੇ ਟਿਟੋਰਾ ਪਿੰਡ ਦੇ ਇਕ ਦਿਹਾੜੀਦਾਰ ਮਜ਼ਦੂਰ ਦਾ ਪੁੱਤਰ ਅਤੁਲ ਕੁਮਾਰ ਗਰੀਬੀ ਰੇਖਾ ਤੋਂ ਹੇਠਾਂ (ਬੀ. ਪੀ. ਐੱਲ.) ਜ਼ਿੰਦਗੀ ਗੁਜ਼ਾਰਨ ਵਾਲੇ ਪਰਿਵਾਰ ’ਚੋਂ ਹੈ। ਵਕੀਲ ਨੇ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਦੱਸੀ ਅਤੇ ਕਿਹਾ ਕਿ ਵਿਦਿਆਰਥੀਆਂ ਲਈ ਸੀਟ ਅਲਾਟ ਹੋਣ ਦੇ 4 ਦਿਨ ਬਾਅਦ ਹੀ 24 ਜੂਨ ਨੂੰ ਸ਼ਾਮ 5 ਵਜੇ ਤੱਕ 17,500 ਰੁਪਏ ਦਾ ਪ੍ਰਬੰਧ ਕਰਨਾ ਬੜਾ ਔਖਾ ਸੀ।

ਅਤੁਲ ਕੁਮਾਰ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੀ ਆਪਣੀ ਸਹਾਇਤਾ ਕਰਨ ਦੀ ਅਪੀਲ ਕੀਤੀ ਸੀ ਪਰ ਉਸ ਨੇ ਵੀ ਉਸ ਦੀ ਸਹਾਇਤਾ ਕਰਨ ’ਚ ਅਸਮਰੱਥਾ ਪ੍ਰਗਟ ਕਰ ਦਿੱਤੀ ਕਿਉਂਕਿ ਅਤੁਲ ਕੁਮਾਰ ਨੇ ਝਾਰਖੰਡ ਦੇ ਇਕ ਕੇਂਦਰ ਤੋਂ ਜੇ. ਈ. ਈ. ਦੀ ਪ੍ਰੀਖਿਆ ਦਿੱਤੀ ਸੀ, ਇਸ ਲਈ ਉਹ ਝਾਰਖੰਡ ਸੂਬਾ ਕਾਨੂੰਨੀ ਸੇਵਾ ਅਥਾਰਟੀ ਦੇ ਕੋਲ ਵੀ ਗਿਆ, ਜਿਸ ਨੇ ਉਸ ਨੂੰ ਮਦਰਾਸ ਹਾਈਕੋਰਟ ਜਾਣ ਦਾ ਸੁਝਾਅ ਦਿੱਤਾ ਕਿਉਂਕਿ ਆਈ. ਆਈ. ਟੀ. ਮਦਰਾਸ ਨੇ ਹੀ ਇਹ ਪ੍ਰੀਖਿਆ ਆਯੋਜਿਤ ਕੀਤੀ ਸੀ।

ਮਦਰਾਸ ਹਾਈਕੋਰਟ ’ਚ ਅਪੀਲ ਲਗਾਉਣ ’ਤੇ ਉਸ ਨੂੰ ਸੁਪਰੀਮ ਕੋਰਟ ਜਾਣ ਦੀ ਸਲਾਹ ਦਿੱਤੀ ਗਈ ਤਾਂ ਉਹ ਸੁਪਰੀਮ ਕੋਰਟ ਦੀ ਪਨਾਹ ’ਚ ਆਇਆ ਜਿਥੇ ਉਸ ਨੂੰ ਅਖੀਰ ਰਾਹਤ ਮਿਲ ਗਈ ਹੈ।

ਇਹ ਘਟਨਾਕ੍ਰਮ ਸੁਣਨ ’ਚ ਬੜਾ ਚੰਗਾ ਜਾਪਦਾ ਹੈ ਅਤੇ ਇਕ ਹੁਸ਼ਿਆਰ ਵਿਦਿਆਰਥੀ ਦੀ ਸਹਾਇਤਾ ਲਈ ਅੱਗੇ ਆਉਣ ਲਈ ਸੁਪਰੀਮ ਕੋਰਟ ਧੰਨਵਾਦ ਦੀ ਪਾਤਰ ਹੈ ਪਰ ਇਹ ਤਾਂ ਸਾਹਮਣੇ ਆਉਣ ਵਾਲਾ ਇਸ ਤਰ੍ਹਾਂ ਦਾ ਇਕ ਹੀ ਕੇਸ ਹੈ ਜਦਕਿ ਹੁਸ਼ਿਆਰ ਵਿਦਿਆਰਥੀਆਂ ਦੇ ਕਿੰਨੇ ਹੀ ਅਜਿਹੇ ਕੇਸ ਹਨ ਜੋ ਫੀਸ ਵੱਧ ਹੋਣ ਦੇ ਕਾਰਨ ਆਈ. ਆਈ. ਟੀ. ਜਾਂ ਹੋਰ ਸਿੱਖਿਆ ਸੰਸਥਾਨਾਂ ’ਚ ਆਪਣੀ ਮਨਚਾਹੀ ਸਿੱਖਿਆ ਹਾਸਲ ਨਹੀਂ ਕਰ ਰਹੇ ਹੋਣਗੇ।

ਆਈ. ਆਈ. ਟੀ. ’ਚ ਫੀਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਫੀਸ ਗਾਂਧੀਨਗਰ (ਗੁਜਰਾਤ) ਵਾਲੀ ਆਈ. ਆਈ. ਟੀ. ’ਚ 9,90,000 ਰੁਪਏ ਹੈ ਅਤੇ ਸਭ ਤੋਂ ਘੱਟ ਪੰਜਾਬ (ਰੋਪੜ) ’ਚ 5,00,000 ਰੁਪਏ ਹੈ।

ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਰੈਗੂਲਰ ਵਿਦਿਆਰਥੀਆਂ ਵਾਲੀ ਫੀਸ ਵੱਖ ਹੈ, ਦਲਿਤ ਵਾਲੀ ਵੱਖ ਹੈ। ਹਾਲਾਂਕਿ ਦਲਿਤ ਉਮੀਦਵਾਰਾਂ ਨੂੰ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਤੁਲਨਾ ’ਚ ਫੀਸ ਦਾ ਲਗਭਗ 6ਵਾਂ ਜਾਂ 7ਵਾਂ ਹਿੱਸਾ ਹੀ ਦੇਣਾ ਪੈਂਦਾ ਹੈ ਜੋ ਇਕ ਲੱਖ ਜਾਂ ਉਸ ਦੇ ਨੇੜੇ-ਤੇੜੇ ਬਣਦਾ ਹੈ, ਜੋ ਸਭ ਤੋਂ ਵੱਧ ਆਈ. ਆਈ. ਟੀ. ਇੰਦੌਰ ਅਤੇ ਆਈ. ਆਈ. ਟੀ. ਭਿਲਾਈ ’ਚ 3,50,000 ਰੁਪਏ ਅਤੇ ਸਭ ਤੋਂ ਘੱਟ ਪੰਜਾਬ (ਰੋਪੜ) ’ਚ 90,000 ਰੁਪਏ ਹੈ।

ਘੱਟ ਹੋਵੇ ਜਾਂ ਵੱਧ ਫੀਸ ਦਾ ਹਿੱਸਾ ਤਾਂ ਦੇਣਾ ਹੀ ਪੈਂਦਾ ਹੈ। ਅਜਿਹੀ ਹਾਲਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਹੋਰ ਉੱਚ ਸਿੱਖਿਆ ਸੰਸਥਾਨ ਖੋਲ੍ਹ ਸਕਦੇ ਹਾਂ? ਕੀ ਅਸੀਂ ਘੱਟ ਫੀਸਾਂ ’ਤੇ ਚੰਗੀ ਸਿੱਖਿਆ ਦੇ ਸਕਦੇ ਹਾਂ ਜਦਕਿ ਭਾਰਤ ਨੂੰ ਵਿਸ਼ਵ ’ਚ ਸਿਰਫ ਆਈ. ਆਈ. ਟੀ. ਦਾ ਹੀ ਨਹੀਂ ਸਗੋਂ ਸਿੱਖਿਆ ਦੀਆਂ ਹੋਰਨਾਂ ਵਿਧਾਵਾਂ ਦੀ ‘ਧੁਰੀ’ (ਹੱਬ) ਮੰਨਿਆ ਜਾਂਦਾ ਹੈ ਜਿਨ੍ਹਾਂ ’ਚ ਸਿੱਖਿਆ ਪ੍ਰਾਪਤ ਲੋਕ ਵੱਡੀ ਗਿਣਤੀ ’ਚ ਵਿਦੇਸ਼ਾਂ ’ਚ ਜਾ ਕੇ ਉਥੇ ਵੀ ਸਾਇੰਸ ਅਤੇ ਤਕਨਾਲੋਜੀ ਆਦਿ ਦੇ ਵਿਭਾਗਾਂ ’ਚ ਕੰਮ ਕਰ ਰਹੇ ਹਨ।

ਤਾਂ ਕੀ ਅਸੀਂ ਦੇਸ਼ ਤੇ ਵਿਸ਼ਵ ਨੂੰ ਹੋਰ ਪ੍ਰਤਿਭਾਵਾਂ ਮੁਹੱਈਆ ਕਰ ਸਕਦੇ ਹਾਂ ਅਤੇ ਕੀ ਇਸ ਪਾਸੇ ਸਾਡੀ ਸਰਕਾਰ ਦਾ ਧਿਆਨ ਨਹੀਂ ਹੋਣਾ ਚਾਹੀਦਾ ਅਤੇ ਸਰਕਾਰ ਨੂੰ ਇਸ ’ਚ ਹੋਰ ਨਿਵੇਸ਼ ਨਹੀਂ ਕਰਨਾ ਚਾਹੀਦਾ? ਸਾਡੇ ਦੇਸ਼ ’ਚ 23 ਆਈ. ਆਈ. ਟੀ. ਹਨ ਜਿਸ ਦਾ ਭਾਵ ਇਹ ਹੈ ਕਿ ਕਿਸੇ ਸੂਬੇ ’ਚ ਤਾਂ ਇਕ ਵੀ ਆਈ. ਆਈ. ਟੀ. ਨਹੀਂ ਹੈ। ਤਾਂ ਕੀ ਸਾਨੂੰ ਅਜਿਹੇ ਹੋਰ ਸੰਸਥਾਨ ਨਹੀਂ ਚਾਹੀਦੇ ਜਿਥੇ ਵਿਦਿਆਰਥੀ ਸਿੱਖਿਆ ਹਾਸਲ ਕਰ ਸਕਣ ?

-ਵਿਜੇ ਕੁਮਾਰ

  • Supreme Court
  • Study
  • Student
  • Higher Education

ਸਿਆਸੀ ਆਗੂਆਂ ਨੂੰ ‘ਦੇਵਤਾ’ ਅਤੇ ‘ਭਗਵਾਨ’ ਮੰਨਣ ਦਾ ਸੱਭਿਆਚਾਰ

NEXT STORY

Stories You May Like

  • supreme court  judge  uapa
    ਸੁਪਰੀਮ ਕੋਰਟ ਦੇ ਜੱਜ ਦਾ ਵੱਡਾ ਬਿਆਨ, ਕਿਹਾ-UAPA ਦੀ ਹੋ ਰਹੀ ਵਧੇਰੇ ਵਰਤੋਂ ਚਿੰਤਾਜਨਕ
  • supreme court  wangchuk  detention
    ਸੁਪਰੀਮ ਕੋਰਟ ਨੇ ਵਾਂਗਚੁਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀਤਾ ਨਿਪਟਾਰਾ
  • supreme court  building  national symbol  petition dismissed
    ਸੁਪਰੀਮ ਕੋਰਟ ਦੀ ਇਮਾਰਤ ’ਤੇ ਰਾਸ਼ਟਰੀ ਪ੍ਰਤੀਕ ਲਗਾਉਣ ਦੀ ਮੰਗ, ਪਟੀਸ਼ਨ ਰੱਦ
  • swami avimukteshwaranand  supreme court  anticipatory bail
    ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਪੇਸ਼ਗੀ ਜ਼ਮਾਨਤ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ
  • supreme court  gurugram  cbi  petition hearing
    ਗੁਰੂਗ੍ਰਾਮ 'ਚ ਕੁੜੀ ਨਾਲ ਜਬਰ ਜ਼ਿਨਾਹ ਮਾਮਲੇ ਦੀ ਜਾਂਚ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
  • supreme court  women  maternity leave  3 months
    ਔਰਤਾਂ ਨੂੰ ਮਿਲੇਗੀ 3 ਮਹੀਨੇ ਦੀ ਛੁੱਟੀ ! ਸੁਪਰੀਮ ਕੋਰਟ ਨੇ ਬੱਚਾ ਗੋਦ ਲੈਣ ਦੇ ਮਾਮਲੇ 'ਚ ਸੁਣਾ'ਤਾ ਵੱਡਾ ਫ਼ੈਸਲਾ
  • supreme court  women officers  pension
    ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ: ਮਹਿਲਾ ਅਫਸਰਾਂ ਨੂੰ ਮਿਲੇਗਾ ਪੂਰੀ ਪੈਨਸ਼ਨ ਦਾ ਹੱਕ
  • supreme court  archaeological survey of india  historical sites  report  notice
    ASI ਨੇ ਇਤਿਹਾਸਕ ਸਥਾਨਾਂ ਦੀ ਰਿਪੋਰਟ ਦੇਣ 'ਚ ਕੀਤੀ ਦੇਰੀ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
  • big alert regarding punjab weather on april 3
    3 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡਾ ਅਲਰਟ, ਪੜ੍ਹੋ ਵਿਭਾਗ ਦੀ Latest...
  • char labor code punbus prtc union
    ਚਾਰ ਲੇਬਰ ਕੋਡ ਦੇ ਵਿਰੋਧ ’ਚ ਵੱਡਾ ਐਲਾਨ, 1 ਤੋਂ 3 ਅਪ੍ਰੈਲ ਤੱਕ ਪੰਜਾਬ ਭਰ ਵਿਚ...
  • milk has become expensive
    ਮਹਿੰਗਾ ਹੋ ਗਿਆ ਦੁੱਧ, 1 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ Rate
  • jalandhar municipal house budget of rs 569 crore passed
    ਜਲੰਧਰ ਨਿਗਮ ਹਾਊਸ 'ਚ ਹੰਗਾਮਾ, ਢਾਈ ਮਿੰਟ 'ਚ 569 ਕਰੋੜ ਦਾ ਬਜਟ ਪਾਸ
  • death of punjabi truck driver in italy
    ਇਟਲੀ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ , ਭਾਈਚਾਰੇ 'ਚ ਸੋਗ ਦੀ ਲਹਿਰ
  • migrants going back from punjab
    ਪੰਜਾਬ ਛੱਡ UP-ਬਿਹਾਰ ਨੂੰ ਵਾਪਸ ਪਰਤਣ ਲੱਗੇ ਪ੍ਰਵਾਸੀ! ਰੇਲਵੇ ਸਟੇਸ਼ਨਾਂ 'ਤੇ ਵਧੀ...
  • big warning regarding punjab s weather
    ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ...
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
Trending
Ek Nazar
power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

uae intercept 16 ballistic missiles 42 uavs amid iran attacks

UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ...

people killed in south sudan

ਅਣਪਛਾਤੇ ਬੰਦੂਕਧਾਰੀਆਂ ਨੇ 70 ਤੋਂ ਵੱਧ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ, ਦੱਖਣੀ...

imd rain alert in 17 states snowfall

17 ਸੂਬਿਆਂ ਲਈ IMD ਦਾ ਅਲਰਟ! ਤੇਜ਼ ਮੀਂਹ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਦੀ...

heavy rains in khyber pakhtunkhwa

ਭਾਰੀ ਬਾਰਿਸ਼ ਨੇ ਲਈ 17 ਲੋਕਾਂ ਦੀ ਜਾਨ; ਖੈਬਰ ਪਖਤੂਨਖਵਾ 'ਚ ਹਾਹਾਕਾਰ

actor prakash raj s mother suvarnalatha passes away at 86

ਅਦਾਕਾਰ ਪ੍ਰਕਾਸ਼ ਰਾਜ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦਿਹਾਂਤ

china resumes flights to north korea

6 ਸਾਲ ਬਾਅਦ ਮੁੜ ਬਹਾਲ ਹੋਈਆਂ ਉਡਾਣਾਂ, ਚੀਨ ਅਤੇ ਉੱਤਰੀ ਕੋਰੀਆ ਦਾ ਅਹਿਮ ਕਦਮ

young man thanking god wife divorce

ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ...

famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

toffee theft father beating daughter

'ਟੌਫ਼ੀ' ਪਿੱਛੇ ਕਲਯੁਗੀ ਪਿਓ ਨੇ ਕੁੱਟ-ਕੁੱਟ ਮਾਰ 'ਤੀ ਧੀ, ਹੋਸ਼ ਉਡਾ ਦੇਵੇਗਾ...

indian rapper spits at fan

Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ...

3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • how to take trump  s announcement on iran
      ਈਰਾਨ ’ਤੇ ਟਰੰਪ ਦੇ ਐਲਾਨ ਨੂੰ ਕਿਵੇਂ ਲਈਏ
    • degree flood skill shortage university report unemployment
      ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’
    • increasing dowry killings a stain on society  supreme court
      ‘ਦਾਜ ਹੱਤਿਆਵਾਂ ’ਚ ਹੋ ਰਿਹਾ ਵਾਧਾ’ ਸਮਾਜ ’ਤੇ ਧੱਬਾ : ਸੁਪਰੀਮ ਕੋਰਟ!
    • chaudhary bansi lal haryana
      ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ
    • hpv vaccination
      ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ...
    • the war exposed the pretense of self reliance in the energy sector
      ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ
    • nayab singh saini s growing acceptance in punjab
      ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ
    • nepal 35 year old balen shah becomes prime minister
      ‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ...
    • trade with europe
      ਸਾਨੂੰ ਯੂਰਪੀ ਸੰਘ ਨੂੰ ਖੇਤੀਬਾੜੀ ਬਰਾਮਦ ਵਧਾਉਣ ’ਤੇ ਕੰਮ ਕਰਨਾ ਚਾਹੀਦਾ ਹੈ
    • rss 100 years
      ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +