ਅੰਮ੍ਰਿਤਸਰ, (ਇੰਦਰਜੀਤ) - ਐਕਸਾਈਜ਼ ਐਂਡ ਟੈਕਸੇਸ਼ਨ ਮੋਬਾਇਲ ਵਿੰਗ ਨੇ ਫੋਕਲ ਪੁਆਇੰਟ ਸਥਿਤ ਇਕ ਗੋਦਾਮ ਅਤੇ ਵੈਨ ’ਚੋਂ ਹਰਿਆਣਾ-ਚੰਡੀਗਡ਼੍ਹ ਤੋਂ ਆਈ 394 ਪੇਟੀਆਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ। ਬੀਤੀ ਰਾਤ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਸਹਾਇਕ ਕਮਿਸ਼ਨਰ ਐੱਚ. ਐੱਸ. ਬਾਜਵਾ ਦੀ ਅਗਵਾਈ ’ਚ ਇਕ ਦਰਜਨ ਤੋਂ ਵੱਧ ਸੇਲ ਅਧਿਕਾਰੀਆਂ ਤੇ 2 ਦਰਜਨ ਦੇ ਕਰੀਬ ਸੇਲ ਟੈਕਸ ਵਿਭਾਗ ਦੇ ਸੁਰੱਖਿਆ ਨੌਜਵਾਨਾਂ ਅਤੇ ਸੀ. ਆਈ. ਸਟਾਫ ਦੇ ਨੌਜਵਾਨਾਂ ਨੇ ਸਾਂਝਾ ਆਪ੍ਰੇਸ਼ਨ ਕੀਤਾ ਅਤੇ ਪੂਰੀ ਰਾਤ ਫੋਕਲ ਪੁਆਇੰਟ ਦੇ ਆਲੇ-ਦੁਆਲੇ ਨਾਕਾ ਲਾਇਆ ਹੋਇਆ ਸੀ, ਜਦੋਂ ਕਿ ਵੀਰਵਾਰ ਦੁਪਹਿਰ ਨੂੰ ਉਨ੍ਹਾਂ ਨੇ ਇਕ ਵੈਨ ਨੂੰ ਕਾਬੂ ਕਰ ਕੇ ਗੋਦਾਮ ਨੂੰ ਵੀ ਘੇਰ ਲਿਆ, ਜਿਸ ਵਿਚ ਵਿਭਾਗ ਨੂੰ 394 ਪੇਟੀਆਂ (4728 ਬੋਤਲਾਂ) ਸ਼ਰਾਬ ਬਰਾਮਦ ਹੋਈ। ਇਸ ਅਾਪ੍ਰੇਸ਼ਨ ’ਚ ਈ. ਟੀ. ਓ. ਲਖਬੀਰ ਸਿੰਘ, ਜਪਸਿਮਰਨ ਸਿੰਘ, ਸੁਸ਼ੀਲ ਕੁਮਾਰ, ਦਿਨੇਸ਼ ਗੌਡ, ਅਮਿਤ ਵਿਆਸ, ਤਰਲੋਕ ਸ਼ਰਮਾ, ਰਾਜੀਵ ਮਰਵਾਹਾ, ਨਿਰਮਲ ਸਿੰਘ, ਪਵਨ ਕੁਮਾਰ ਸ਼ਰਮਾ, ਸੁਰੱਖਿਆ ਅਧਿਕਾਰੀ ਜਗਤਾਰ ਸਿੰਘ, ਜਿਤੇਸ਼ ਡੋਗਰਾ ਤੇ ਸੀ. ਆਈ. ਸਟਾਫ ਦੇ ਅਧਿਕਾਰੀ ਕੁਲਵਿੰਦਰ ਸਿੰਘ ਸ਼ਾਮਿਲ ਸਨ।
ਬਰਾਮਦ ਸ਼ਰਾਬ ਦੀ ਖੇਪ ਸਰਕਲ-1 ਦੇ ਸਪੁਰਦ : ਇਸ ਸਬੰਧੀ ਏ. ਈ. ਟੀ. ਸੀ. ਬਾਜਵਾ ਅਨੁਸਾਰ ਬਰਾਮਦ ਕੀਤੀਗਈ ਉਕਤ 394 ਪੇਟੀਆਂ ਸ਼ਰਾਬ ਸਰਕਲ-1 ਵਿਚ ਤਾਇਨਾਤ ਐਕਸਾਈਜ਼ ਇੰਚਾਰਜ ਐੱਸ. ਏ. ਚਾਹਲ ਦੇ ਸਪੁਰਦ ਕਰ ਦਿੱਤੀ ਗਈ ਹੈ।
ਬਰਾਮਦ ਪੇਖ ਦਾ ਵੇਰਵਾ : 243 ਸੰਦੂਕਡ਼ੀ ਰਾਜਧਾਨੀ ਬ੍ਰਾਂਡ, 76 ਸੰਦੂਕਡ਼ੀ ਇੰਪੀਰੀਅਲ ਬਲਿਊ, 63 ਰਾਇਲ ਸਟੈਗ, 11 ਰਾਇਲ ਚੈਲੇਂਜ, ਇਕ ਬਲੈਂਡਰ ਪ੍ਰਾਈਡ ਬਰਾਮਦ ਖੇਪ ਨੂੰ ਨਾ ਤਾਂ ਜੁਰਮਾਨੇ ਅਨੁਸਾਰ ਛੱਡਿਆ ਜਾਵੇਗਾ ਅਤੇ ਨਾ ਹੀ ਇਸ ਨੂੰ ਵੇਚਿਆ ਜਾ ਸਕਦਾ ਹੈ, ਸਿਰਫ ਇਸ ਨੂੰ ਨਸ਼ਟ ਹੀ ਕੀਤਾ ਜਾਵੇਗਾ।
ਆਰ. ਟੀ. ਏ. ਸੇਵਾ ਕੇਂਦਰ ’ਚ ਸਵੱਛ ਭਾਰਤ ਅਭਿਆਨ ਦੀ ਨਿਕਲੀ ‘ਹਵਾ’
NEXT STORY