ਬਟਾਲਾ, (ਬੇਰੀ)- ਅੱਜ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਦਿਹਾਤੀ ਮੰਡਲ ਬਟਾਲਾ ਤੇ ਸ਼ਹਿਰੀ ਮੰਡਲ ਬਟਾਲਾ ਦੀ ਮਹੀਨਾਵਾਰ ਮੀਟਿੰਗ ਮੋਹਣ ਲਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਰੋਡਵੇਜ਼ ਬਟਾਲਾ ਡਿੱਪੂ ਦੇ ਯੂਨੀਅਨ ਦਫਤਰ ਜਲੰਧਰ ਰੋਡ ਬਟਾਲਾ ਵਿਖੇ ਹੋਈ। ਸਭ ਤੋਂ ਪਹਿਲਾਂ ਗਿਆਨ ਸਿੰਘ ਸਰੂਪਵਾਲੀ ਅਤੇ ਕੇਵਲ ਕ੍ਰਿਸ਼ਨ ਪੁਰੀ ਬਟਾਲਾ ਵਾਲੇ ਦੇ ਅਕਾਲ ਚਲਾਣਾ ਕਰਨ 'ਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਚੇਅਰਮੈਨ ਪਾਵਰਕਾਮ ਤੋਂ ਜ਼ੋਰਦਾਰ ਮੰਗ ਕੀਤੀ ਕਿ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਜਲਦ ਜਾਰੀ ਕੀਤੀ ਜਾਵੇ, ਜਦੋਂ ਤੱਕ ਪੇ-ਕਮਿਸ਼ਨ ਦੀ ਰਿਪੋਰਟ ਨਹੀਂ ਆਉਂਦੀ, ਮੌਜੂਦਾ ਡੀ. ਏ. ਦਾ 50 ਫੀਸਦੀ ਮੁੱਢਲੀ ਪੈਨਸ਼ਨ 'ਚ ਮਰਜ ਕਰ ਕੇ ਬਣਦਾ ਡੀ. ਏ. ਦਿੱਤਾ ਜਾਵੇ, ਪਿਛਲੇ 22 ਮਹੀਨਿਆਂ ਦਾ ਡੀ. ਏ. ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਸਹੂਲਤ 500 ਰੁਪਏ ਮਹੀਨਾ ਤੋਂ ਵਧਾ ਕੇ 2000 ਰੁਪਏ ਮਹੀਨਾ ਕੀਤੀ ਜਾਵੇ, ਸਾਰੇ ਪੈਨਸ਼ਨਰਜ਼ ਨੂੰ ਨੌਕਰੀ ਕਰ ਰਹੇ ਮੁਲਾਜ਼ਮਾਂ ਵਾਂਗ ਬਿੱਲ 'ਚ ਬਿਜਲੀ ਯੂਨਿਟਾਂ ਦੀ ਰਿਆਇਤ ਦਿੱਤੀ ਜਾਵੇ। ਇਸ ਮੌਕੇ ਪ੍ਰਾਣ ਨਾਥ, ਓਂਕਾਰ ਨਾਥ ਸ਼ਰਮਾ, ਮਨੋਹਰ ਲਾਲ ਸੋਨੀ, ਸਤਪਾਲ, ਸੰਤੋਖ ਸਿੰਘ ਰੰਧਾਵਾ, ਸੌਦਾਗਰ ਲਾਲ, ਭਜਨ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਰਤਨ ਲਾਲ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਅਵਤਾਰ ਸਿੰਘ, ਜਨਕ ਰਾਜ, ਗਿਆਨ ਸਿੰਘ, ਹਰਜਿੰਦਰ ਕੁਮਾਰ, ਗੁਰਜੀਤ ਸਿੰਘ, ਚੈਂਚਲ ਸਿੰਘ ਅਤੇ ਰਾਮਪਾਲ ਪਾਲੀ ਤੇ ਹੋਰ ਬਹੁਤ ਸਾਰੇ ਪੈਨਸ਼ਨਰਜ਼ ਹਾਜ਼ਰ ਸਨ।
ਨਸ਼ੇ ਵਾਲੇ ਪਦਾਰਥਾਂ ਸਣੇ 1 ਗ੍ਰਿਫਤਾਰ, 1 ਫਰਾਰ
NEXT STORY