ਜਲੰਧਰ, (ਧਵਨ)— ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਜਲੰਧਰ-1 ਟੀ. ਐੱਮ. ਸ਼ਿਵਾ ਕੁਮਾਰ ਦੇ ਨਿਰਦੇਸ਼ਾਂ ਨਾਲ ਵਿਭਾਗੀ ਅਧਿਕਾਰੀਆਂ ਵਲੋਂ ਮਾਰੇ ਗਏ ਛਾਪੇ ਦੌਰਾਨ ਅਖੀਰ ਲਵਲੀ ਮਾਰਬਲ, ਲਵਲੀ ਸੈਨੀਟੇਸ਼ਨ ਤੇ ਲਵਲੀ ਪਲਾਈਵੁੱਡ ਨੇ ਕੁਲ 1.75 ਕਰੋੜ ਦੀ ਰਕਮ ਸਰੰਡਰ ਕਰ ਦਿੱਤੀ ਹੈ। ਇਸੇ ਤਰ੍ਹਾਂ ਵਿਭਾਗ ਨੂੰ ਇਨ੍ਹਾਂ ਵਪਾਰਕ ਇਕਾਈਆਂ ਤੋਂ ਵੱਡੀ ਸਫਲਤਾ ਹਾਸਲ ਹੋਈ ਹੈ। ਵਿਭਾਗੀ ਸੂਤਰਾਂ ਨੇ ਦੱਸਿਆ ਕਿ ਲਵਲੀ ਮਾਰਬਲ ਨੇ 50 ਲੱਖ, ਲਵਲੀ ਸੈਨੀਟੇਸ਼ਨ ਨੇ 50 ਲੱਖ ਤੇ ਲਵਲੀ ਪਲਾਈਵੁੱਡ ਨੇ 75 ਲੱਖ ਦੀ ਰਕਮ ਸਰੰਡਰ ਕੀਤੀ ਹੈ। ਇਨ੍ਹਾਂ ਦਾ ਕੁਲ ਜੋੜ 1.75 ਕਰੋੜ ਰੁਪਏ ਬਣਦਾ ਹੈ।
ਸੂਤਰਾਂ ਨੇ ਕਿਹਾ ਕਿ ਸਰਵੇ ਦੀ ਕਾਰਵਾਈ ਵਿਚ ਐਡੀਸ਼ਨਲ ਕਮਿਸ਼ਨਰ ਬਲਵਿੰਦਰ ਕੌਰ ਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਕੱਲ ਦੁਪਹਿਰ ਨੂੰ ਸਰਵੇ ਦੀ ਕਾਰਵਾਈ ਸ਼ੁਰੂ ਹੋਈ ਸੀ ਜੋ ਅੱਜ ਸਵੇਰੇ ਪੂਰੀ ਹੋਈ। ਇਨਕਮ ਟੈਕਸ ਵਿਭਾਗ ਨੇ ਤਿੰਨਾਂ ਵਪਾਰਕ ਇਕਾਈਆਂ ਕੋਲੋਂ ਐਡਵਾਂਸ ਟੈਕਸ ਵਸੂਲ ਕਰ ਲਏ ਹਨ। ਹੁਣ ਇਹ ਚੈੱਕ ਵਿਭਾਗ ਆਪਣੇ ਕੋਲ ਰੱਖੇਗਾ ਤੇ ਸਮੇਂ-ਸਮੇਂ 'ਤੇ ਬੈਂਕਾਂ ਵਿਚ ਪੇਸ਼ ਕਰਕੇ ਆਪਣਾ ਬਣਦਾ ਟੈਕਸ ਵਸੂਲ ਕਰੇਗਾ। ਇਨਕਮ ਟੈਕਸ ਵਿਭਾਗ ਨੂੰ 30 ਫੀਸਦੀ ਤੋਂ ਵੱਧ ਦੀ ਰਕਮ ਇਨਕਮ ਟੈਕਸ ਦੇ ਤੌਰ 'ਤੇ ਪ੍ਰਾਪਤ ਹੋਵੇਗੀ।ਸੂਤਰਾਂ ਨੇ ਕਿਹਾ ਕਿ ਹੁਣ ਅਗਲੇ ਕੁਝ ਦਿਨਾਂ ਦੌਰਾਨ ਇਨਕਮ ਟੈਕਸ ਵਿਭਾਗ ਵਲੋਂ ਹੋਰ ਸਰਵੇ ਕੀਤੇ ਜਾ ਸਕਦੇ ਹਨ ਕਿਉਂਕਿ ਵਿੱਤੀ ਵਰ੍ਹਾ ਖਤਮ ਹੋਣ ਵੱਲ ਵਧ ਰਿਹਾ ਹੈ। ਵਿਭਾਗ ਨੇ ਆਪਣੇ ਮਾਲੀਆ ਟੀਚੇ ਪੂਰੇ ਕਰਨੇ ਹਨ। ਇਸ ਲਈ ਵਿਭਾਗ ਅਗਲੇ ਕੁਝ ਦਿਨਾਂ ਵਿਚ ਤੁਰੰਤ ਕਾਰਵਾਈ ਕਰਦਾ ਨਜ਼ਰ ਆਵੇਗਾ।
ਨਿਊ ਬਾਰਾਦਰੀ ਸਥਿਤ ਸਰਕਾਰੀ ਕੁਆਰਟਰ 'ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਜਲੰਧਰ, 21 ਮਾਰਚ (ਕਮਲੇਸ਼, ਸੇਠੀ)-ਡੀ. ਸੀ. ਦਫਤਰ ਵਿਚ ਸ਼ਿਕਾਇਤ ਨਿਵਾਰਣ ਵਿਭਾਗ ਵਿਚ ਤਾਇਨਾਤ ਸੀਨੀਅਰ ਸਹਾਇਕ ਹਰਮੇਸ਼ ਰਾਏ ਦੇ ਨਿਊ ਬਾਰਾਦਰੀ ਸਥਿਤ ਸਰਕਾਰੀ ਕੁਆਰਟਰ ਵਿਚ ਸ਼ਾਰਟ-ਸਰਕਟ ਹੋਣ ਕਾਰਨ ਸਵੇਰੇ ਕਰੀਬ 10 ਵਜੇ ਅੱਜ ਅੱਗ ਲੱਗ ਗਈ, ਜਿਸ ਵਿਚ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਘਟਨਾ ਦੇ ਸਮੇਂ ਹਰਮੇਸ਼ ਰਾਏ ਚੰਡੀਗੜ੍ਹ ਗਈ ਹੋਈ ਸੀ। ਅੱਗ ਲੱਗਦੇ ਹੀ ਹਫੜਾ-ਦਫੜੀ ਮੱਚ ਗਈ ਅਤੇ ਇਸ ਦੌਰਾਨ ਨੇੜੇ ਲੱਗੇ ਸੀ. ਆਰ. ਪੀ. ਐੱਫ. ਕੈਂਪ ਵਿਚ ਤਾਇਨਾਤ ਬੀ. ਐਂਡ. ਜੀ. ਦੇ 13 ਬਟਾਲੀਅਨ ਜਵਾਨਾਂ ਨੇ ਕੰਪਨੀ ਕਮਾਂਡਰ ਅਮਨ ਕੁਮਾਰ ਦੀ ਅਗਵਾਈ ਵਿਚ ਅੱਗ ਬੁਝਾਉਣ 'ਚ ਮਦਦ ਕੀਤੀ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਗੁਆਂਢੀਆਂ ਵੱਲੋਂ ਕੁਆਰਟਰ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਹਰਮੇਸ਼ ਰਾਏ ਕੁਆਰਟਰ ਪਹੁੰਚੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਏ. ਸੀ., ਐੱਲ. ਈ. ਡੀ. ਤੇ ਹੋਰ ਸਾਮਾਨ ਸਮੇਤ ਲਗਭਗ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਨਗਰ ਨਿਗਮ ਨੇ ਤਿੰਨ ਸਾਲ ਬਾਅਦ ਵੀ ਨਹੀਂ ਮੰਨੇ ਸਰਕਾਰ ਦੇ ਆਦੇਸ਼
NEXT STORY