ਲੁਧਿਆਣਾ (ਸਲੂਜਾ) : 'ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੋਸਾਇਟੀ' ਵਲੋਂ ਅਮਰ ਸ਼ਹੀਦ ਸੁਖਦੇਵ ਦੇ 112ਵੇਂ ਜਨਮਦਿਨ 'ਤੇ 5ਵੇਂ ਸੂਬਾ ਪੱਧਰੀ ਸਮਾਰੋਹ ਦਾ ਆਯੋਜਨ ਗੁਰੂ ਨਾਨਕ ਭਵਨ ਲੁਧਿਆਣਾ 'ਚ ਕੀਤਾ ਗਿਆ, ਜਿਸ ਚ ਆਜ਼ਾਦੀ ਦੀ ਲੜਾਈ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੇਸ਼ ਭਗਤਾਂ ਦੇ ਪਰਿਵਾਰਕ ਮੈਂਬਰਾਂ ਨੇ 'ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਅਮਰ ਰਹੇ ਅਤੇ ਵੰਦੇ ਮਾਤਰਮ' ਨਾਅਰਿਆਂ ਨਾਲ ਸ਼ਮੂਲੀਅਤ ਕੀਤੀ। ਸਮਾਰੋਹ 'ਚ ਪੰਜਾਬ ਕੇਸਰੀ ਦੇ ਸ੍ਰੀ ਵਿਜੇ ਚੋਪੜਾ ਨੇ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਸਾਥੀ ਸੁਖਦੇਵ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਨੌਜਵਾਨ ਵਰਗ ਨੂੰ ਦੇਸ਼ ਦੇ ਇਤਿਹਾਸ, ਵਿਰਾਸਤ ਅਤੇ ਸੱਭਿਆਚਤਾਰ ਤੋਂ ਜਾਣੂੰ ਕਰਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਅੱਜ ਬੱਚਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਭਾਰਤ ਦੇਸ਼ ਕਿਵੇਂ ਆਜ਼ਾਦ ਹੋਇਆ ਅਤੇ ਇਸ ਨੂੰ ਆਜ਼ਾਦ ਕਰਾਉਣ 'ਚ ਕਿਸ-ਕਿਸ ਨੇ ਸ਼ਹਾਦਤ ਦਿੱਤੀ ਹੈ। ਉਨ੍ਹਾਂ ਨੇ ਹਿਮਾਚਲ ਦੀ ਇਕ ਮਿਸਾਲ ਦਿੰਦੇ ਹੋਏ ਕਿਹਾ ਹੈ ਕਿ ਅੱਜ ਵਿਕਾਸ ਪੱਖ ਤੋਂ ਹਿਮਾਚਲ ਕਾਫੀ ਅੱਗੇ ਨਿਕਲ ਚੁੱਕਾ ਹੈ ਕਿਉਂਕਿ ਉੱਥੋਂ ਦੀ ਜਨਤਾ ਨੇ ਕੰਮ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਬਦਲਣ ਦਾ ਕ੍ਰਮ ਜਾਰੀ ਰੱਖਿਆ ਹੈ।
ਕੈਨੇਡਾ ਤੋਂ ਮੋਟਰਸਾਈਕਲਾਂ 'ਤੇ ਚੱਲਿਆ ਜੱਥਾ ਸੁਲਤਾਨਪੁਰ ਲੋਧੀ ਪਹੁੰਚਿਆ
NEXT STORY