ਚੰਡੀਗੜ੍ਹ (ਵੈੱਬ ਡੈਸਕ)- ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਜਿੱਥੇ ਸਿਆਸੀ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਗਿੱਦੜਬਾਹਾ ਵਿਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਗਿੱਦੜਬਾਹਾ ਤੋਂ ਸੰਭਾਵੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਰਾਜਾ ਵੜਿੰਗ ਨੂੰ 'ਗਿੱਦੜ' ਕਹੇ ਜਾਣ ਦੇ ਬਿਆਨ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਲੋਕ ਹੀ ਦੱਸਣਗੇ ਕਿ 'ਗਿੱਦੜ' ਹਾਂ ਜਾਂ ਸ਼ੇਰ ਹਾਂ। ਮਨਪ੍ਰੀਤ ਬਾਦਲ ਜਦੋਂ ਮੈਦਾਨ ਵਿਚ ਆਵੇਗਾ ਤਾਂ ਫਿਰ ਪਤਾ ਲੱਗੂ ਉਹ 'ਗਿੱਦੜ' ਹੈ ਜਾਂ ਸ਼ੇਰ ਹੈ। ਇਸ ਗਿੱਦੜ ਨੇ ਹੀ ਮਨਪ੍ਰੀਤ ਵਰਗੇ ਸ਼ੇਰਾਂ ਦੀ ਫਿਰ ਪੂਛ ਚੁਕਾਈ ਸੀ।
ਦਰਅਸਲ ਮਨਪ੍ਰੀਤ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ 'ਗਿੱਦੜ' ਦੱਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਗਿੱਦੜਬਾਹਾ ਦਾ 'ਗਿੱਦੜ' ਹੈ। ਉਨ੍ਹਾਂ ਕਿਹਾ ਸੀ ਕਿ ਰਾਜਾ ਵੜਿੰਗ ਨੇ ਮੇਰੀ ਗੱਡੀ ਵਿਚ ਬੈਠਣ ਲਈ ਹੱਥ ਜੋੜੇ ਸਨ ਅਤੇ ਮੇਰੀਆਂ ਮਿੰਨਤਾਂ ਤੱਕ ਕੀਤੀਆਂ ਸਨ। ਮਨਪ੍ਰੀਤ ਬਾਦਲ ਵੱਲੋਂ ਇਹ ਵੀ ਇਲਜ਼ਾਮ ਲਾਏ ਗਏ ਹਨ ਕਿ ਰਾਜਾ ਵੜਿੰਗ ਨਿਗਮ ਚੋਣਾਂ ਵੇਲੇ ਮੌਕੇ ਉਥੋਂ ਭੱਜ ਗਏ ਸਨ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਲੋਕਾਂ ਨੂੰ ਡਿੰਪੀ ਢਿੱਲੋਂ ਅਤੇ ਸੰਨੀ ਤੋਂ ਨਹੀਂ ਬਚਾਉਣਾ।
ਮਿਊਂਸੀਪਲ ਕਮੇਟੀ ਦੀਆਂ ਚੋਣਾਂ ਵੇਲੇ ਰਾਜਾ ਵੜਿੰਗ ਚਰਨਜੀਤ ਦੇ ਘਰੋਂ ਮੇਰੀ ਗੱਡੀ ਵਿਚ ਬੈਠ ਕੇ ਇੱਥੋਂ ਦੌੜ ਗਿਆ ਸੀ। ਉਹ ਇਸੇ ਡਰੋਂ ਆਪਣੀ ਗੱਡੀ ਵਿਚ ਵੀ ਨਹੀਂ ਬੈਠਿਆ ਕਿ ਕਿੱਧਰੇ ਮੇਰੀ ਗੱਡੀ ਪਿੱਛੇ ਰਹਿ ਗਈ ਤਾਂ ਮੈਨੂੰ ਕੁੱਟ ਹੀ ਨਾ ਪੈ ਜਾਵੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਕਿਸੇ ਪ੍ਰੋਗਰਾਮ ਕਾਰਨ ਉਸ ਵੇਲੇ ਦਿੱਲੀ ਜਾਣਾ ਸੀ, ਪਰ ਇਸ ਨੇ ਮੇਰੀਆਂ ਮਿੰਨਤਾਂ ਕੀਤੀਆਂ ਕਿ ਤੂੰ 2 ਘੰਟੇ ਰੁਕ ਜਾ। ਜਿਵੇਂ ਹੀ ਮੈਂ ਗਿੱਦੜਬਾਹਾ ਤੋਂ ਨਿਕਲਿਆ ਤਾਂ ਇਹ ਵੀ ਇੱਥੋਂ ਭੱਜ ਗਿਆ। ਰਾਜਾ ਵੜਿੰਗ ਲੋਕਾਂ ਨੂੰ ਡਿੰਪੀ ਢਿੱਲੋਂ ਅਤੇ ਸੰਨੀ ਤੋਂ ਨਹੀਂ ਬਚਾ ਸਕਦਾ, ਇਸ ਤੋਂ ਆਸ ਨਾ ਰੱਖੋ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬਰਤਾਨੀਆ ਦੇ ਹਾਈ ਕਮਿਸ਼ਨਰ ਲਿੰਡੇ ਕੈਮਰੂਨ
ਉਥੇ ਹੀ ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਆਪਣੇ ਪਿਓ ਦੀ ਸਹੁੰ ਖਾ ਲਵੇ ਕਿ ਪਿਛਲੀ ਵਾਰ ਮਨਪ੍ਰੀਤ ਬਾਦਲ ਨੇ ਡਿੰਪੀ ਢਿੱਲੋਂ ਦੀ ਮਦਦ ਕੀਤੀ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਤਾਂ ਇਥੋਂ ਭੱਜ ਕੇ ਬਠਿੰਡਾ ਚਲਾ ਗਿਆ ਸੀ। ਮਨਪ੍ਰੀਤ ਬਾਦਲ ਨੇ ਲੰਬੀ ਤੋਂ ਚੋਣ ਲੜਨ ਦੀ ਬਜਾਏ ਬਠਿੰਡਾ ਸੀਟ ਤੋਂ ਚੋਣ ਲੜੀ। ਗਿੱਦੜ ਨੇ ਹੀ ਮਨਪ੍ਰੀਤ ਵਰਗੇ ਸ਼ੇਰਾਂ ਦੀ ਪੂਛ ਚੁਕਾਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਬਿਆਨ
NEXT STORY