ਜਲੰਧਰ/ਜਲੰਧਰ (ਵੈੱਬ ਡੈਸਕ)-ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਪਾਰਟੀ ਵਿਚ ਚੱਲ ਰਹੇ ਕਾਟੋ-ਕਲੇਸ਼ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਵਿਚ ਰਾਜਾ ਵੜਿੰਗ ਨੇ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਲੋਤਤੰਤਰ ਹੈ ਕਿ ਤੁਸੀਂ ਆਪਣੀ ਆਵਾਜ਼ ਬੇਬਾਕ ਹੋ ਕੇ ਰੱਖ ਸਕਦੇ ਹੋ ਪਰ ਜੇ ਤੁਸੀਂ ਆਪਣੀ ਪਾਰਟੀ ਨੂੰ ਹੀ ਖ਼ਰਾਬ ਕਰਨ ਲੱਗ ਜਾਵੋਗੇ ਤਾਂ ਨੁਕਸਾਨ ਹੋਵੇਗਾ। ਜਿਹੜੇ ਲੋਕ ਵਿਚਾਰ ਧਾਰਾ ਨਾਲ ਜੁੜੇ ਨਹੀਂ ਸਨ ,ਆਸ-ਪਾਸ ਤੋਂ ਪਾਰਟੀ ਵਿਚ ਆ ਗਏ ਅਤੇ ਪਾਰਟੀ ਛੱਡ ਕੇ ਚਲੇ ਵੀ ਗਏ। ਕੁਝ ਲੋਕਾਂ ਨੇ ਡਾ. ਮਨਮੋਹਨ ਸਿੰਘ ਜੀ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਅਤੇ ਫਿਰ ਪਾਰਟੀ ਵਿਚ ਆ ਗਏ। ਤੁਸੀਂ ਕੁਝ ਵੀ ਮਨਮੋਹਨ ਸਿੰਘ ਬਾਰੇ ਬੋਲਿਆ, ਰਾਹੁਲ ਗਾਂਧੀ ਬਾਰੇ ਬੋਲਿਆ, ਸੋਨੀਆ ਗਾਂਧੀ ਬਾਰੇ ਬੋਲਿਆ, ਫਿਰ ਤੁਹਾਨੂੰ ਇਹ ਲੱਗਣ ਲੱਗ ਪਿਆ ਕਿ 'ਮੀ ਮਾਈ ਸੈਲਫ਼', ਮੇਰੇ ਤੋਂ ਬਿਨਾਂ ਪਾਸੇ ਹਟ ਕੇ ਕੁਝ ਨਹੀਂ ਹੈ। ਇਹ ਸਮੱਸਿਆ ਹੀ ਉਨ੍ਹਾਂ ਲੋਕਾਂ ਦੀ ਹੈ ਜੋ ਆਈ, ਮੀ ਮਾਈਸੈਲਫ਼ ਤੋਂ ਜ਼ਿਆਦਾ ਨਹੀਂ ਸੋਚਦੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਠੰਡੇ ਸਮੋਸਿਆਂ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਤਲਵਾਰਾਂ
ਉਨ੍ਹਾਂ ਕਿਹਾ ਕਿ ਮੇਰਾ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਹਰ ਵਿਅਕਤੀ ਦਾ ਮਿਸ਼ਨ ਹੈ ਕਿ ਅਸੀਂ ਕਿਸੇ ਨਾ ਕਿਸੇ ਟੀਚੇ 'ਤੇ ਪਹੁੰਚਣਾ ਹੈ। ਸਾਰੇ ਬੰਦੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੱਗੇ ਹੋਏ ਹਨ। ਪਾਰਟੀ ਨੂੰ ਪਿਆਰ ਕਰਨ ਵਾਲਾ ਸਿਪਾਹੀ ਕਦੇ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰੇਗਾ। ਦੂਸਰੇ ਵਿਅਕਤੀ ਨੂੰ ਲੱਗਦਾ ਕਿ ਮੈਂ ਹਾਂ ਤਾਂ ਸਭ ਕੁਝ ਜਾਇਜ਼ ਹੈ, ਜੇ ਮੈਂ ਨਹੀਂ ਤਾਂ ਕੁਝ ਵੀ ਨਹੀਂ। ਇਸ ਵਿਚਾਰਧਾਰਾ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਰਾਹੁਲ ਗਾਂਧੀ ਨੇ ਵੀ ਮੀਟਿੰਗ ਵਿਚ ਕਿਹਾ ਸੀ ਕਿ ਪਾਰਟੀ ਵਿਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗਠਜੋੜ 'ਤੇ ਜੋ ਵੀ ਫ਼ੈਸਲਾ ਹਾਈਕਮਾਨ ਦਾ ਹੋਵੇਗਾ, ਅਸੀਂ ਮੰਨਾਂਗੇ
ਉਥੇ ਹੀ ਕਾਂਗਰਸ ਦਾ ‘ਆਪ’ ਨਾਲ ਗਠਜੋੜ ਦੇ ਮੁੱਦੇ 'ਤੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਸਾਥੋਂ ਵੱਖ-ਵੱਖ ਸਮੇਂ 'ਤੇ ਗਠਜੋੜ ਬਾਰੇ ਵਿਚਾਰ ਲਏ। ਲੋਕਾਂ ਨੇ ਆਪੋ-ਆਪਣੀ ਮਰਜ਼ੀ ਨਾਲ ਆਪਣੇ ਵਿਚਾਰ ਦਿੱਤੇ ਹਨ। ਪੰਜਾਬ ਕਾਂਗਰਸ ਨਾਲ ਵਰਕਰਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਉਹ ਭਾਵਨਾਵਾਂ ਹਾਈਕਮਾਂਡ ਤਕ ਪਹੁੰਚਾ ਦਿਤੀਆਂ ਗਈਆਂ ਹਨ। ਅਸੀਂ ਹਾਈਕਮਾਂਡ ਤੋਂ ਬਾਹਰ ਨਹੀਂ ਹਾਂ। ਜੋ ਹਾਈਕਮਾਂਡ ਦਾ ਫ਼ੈਸਲਾ ਹੋਵੇਗਾ, ਉਹ ਅਸੀਂ ਮੰਨਾਂਗੇ ਅਤੇ ਉਸ ਫ਼ੈਸਲੇ ਨਾਲ ਚੱਲਾਂਗੇ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਵਿਵਾਦ 'ਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਆਖੀਆਂ ਵੱਡੀਆਂ ਗੱਲਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
CM ਮਾਨ ਵਲੋਂ ਸੰਗਰੂਰ ਵਾਸੀਆਂ ਲਈ ਵੱਡੀ ਸੌਗਾਤ, 14 ਨਵੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ
NEXT STORY