ਜਲੰਧਰ/ਸ੍ਰੀ ਮੁਕਤਸਰ ਸਾਹਿਬ— ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਰਕਾਰੀ ਰਿਹਾਇਸ਼ ਖਾਲੀ ਨਾ ਕਰਵਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਚਿੱਠੀ ਲਿਖੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਛੱਡੇ ਹੋਏ ਕਰੀਬ 6 ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਸਰਕਾਰੀ ਰਿਹਾਇਸ਼ ਬੀਬੀ ਬਾਦਲ ਕੋਲੋਂ ਖਾਲੀ ਨਹੀਂ ਕਰਵਾਈ ਜਾ ਸਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਹਰਸਿਮਰਤ ਕੌਰ ਬਾਦਲ ਤੋਂ ਸਰਕਾਰੀ ਰਿਹਾਇਸ਼ ਖਾਲੀ ਨਾ ਕਰਵਾਈ ਗਈ ਤਾਂ ਇਸ ਦੇ ਵਿਰੋਧ ’ਚ ਧਰਨਾ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦਾ ਐਡੀਸ਼ਨਲ ਮੈਨੇਜਰ ਤੇ ਸੇਵਾਦਾਰ ਮੁਅੱਤਲ, ਜਾਣੋ ਕੀ ਰਿਹਾ ਕਾਰਨ
ਰਾਜਾ ਵੜਿੰਗ ਨੇ ਚਿੱਠੀ ਵਿਚ ਲਿਖਿਆ ਹੈ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਜੇ ਵੀ ਸਰਕਾਰੀ ਰਿਹਾਇਸ਼ ਅਤੇ ਕੇਂਦਰੀ ਮੰਤਰੀ ਨੂੰ ਮਿਲਣ ਵਾਲੀ ਸੁਰੱਖਿਆ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਤੁਹਾਡੇ ਮਹਿਕਮੇ ਵੱਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਝ ਮਹੀਨੇ ਪਹਿਲਾਂ ਤੁਸੀਂ ਪ੍ਰਿਅੰਕਾ ਗਾਂਧੀ ਕੋਲੋਂ ਇਹ ਕਹਿ ਕਿ ਬੰਗਲਾ ਖ਼ਾਲੀ ਕਰਵਾਇਆ ਸੀ ਕਿ ਉਹ ਇਹ ਸੇਵਾਵਾਂ ਨਹੀਂ ਲੈ ਸਕਦੇ ਅਤੇ ਪ੍ਰਿਅੰਕਾ ਗਾਂਧੀ ਨੇ ਇਹ ਸਰਕਾਰੀ ਘਰ ਖ਼ਾਲੀ ਵੀ ਕਰ ਦਿਤਾ ਸੀ ਪਰ ਹੁਣ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਤੁਹਾਡੇ ਮਹਿਕਮੇ ਵੱਲੋਂ ਹਰਸਿਮਰਤ ਬਾਦਲ ਤੋਂ ਘਰ ਖ਼ਾਲੀ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ
ਉਨ੍ਹਾਂ ਕਿਹਾ ਕਿ ਹੁਣ ਉਹ ਸਿਰਫ਼ ਸੰਸਦ ਮੈਂਬਰ ਹਨ ਅਤੇ ਕੈਬਨਿਟ ਮੰਤਰੀ ਦਾ ਅਹੁਦਾ ਉਨ੍ਹਾਂ ਕੋਲ ਨਹੀਂ ਹੈ। ਅਜਿਹਾ ਵਤੀਰਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਭਾਜਪਾ ਅਤੇ ਅਕਾਲੀ ਦਲ ਵਿਚ ਸਹੂਲਤਾਂ ਦਾ ਗਠਜੋੜ ਬਰਕਰਾਰ ਹੈ ਅਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾ ਕਿ ਸਾਰਿਆਂ ਲਈ ਇਕ ਸਮਾਨ ਵਰਤਾਅ ਹੋਣਾ ਚਾਹੀਦਾ ਹੈ ਅਤੇ ਅਗਲੇ 15 ਦਿਨ ਦੇ ਅੰਦਰ ਤੁਸੀਂ ਹਰਸਿਮਰਤ ਬਾਦਲ ਨੂੰ ਦਿੱਤੀ ਹੋਈ ਸਰਕਾਰੀ ਰਿਹਾਇਸ਼ ਖ਼ਾਲੀ ਕਰਵਾਉਣ ਦੀ ਕਿਰਪਾਲਤਾ ਕਰੋ।
ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਦੀ ਸਖ਼ਤੀ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਦਿੱਤੇ ਇਹ ਹੁਕਮ
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਇਸ ਤੋਂ ਪਹਿਲਾਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਹਰਸਿਮਰਤ ਕੌਰ ਬਾਦਲ ਹੁਣ ਭਾਜਪਾ 'ਚ ਮੰਤਰੀ ਨਹੀਂ ਰਹੇ ਹਨ ਤਾਂ ਹਰਦੀਪ ਪੁਰੀ ਵੱਲੋਂ ਹਰਸਿਮਰਤ ਕੌਰ ਨੂੰ ਸਰਕਾਰ ਵੱਲੋਂ ਅਲਾਟ ਬੰਗਲਾ ਖ਼ਾਲੀ ਕਰਨ ਲਈ ਨੋਟਿਸ ਭੇਜ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਘਰ ਅਲਾਟ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਗਰਜੇ ਕਿਸਾਨ, ਕਿਹਾ- ਅੰਦੋਲਨ ਨਾਲ ਕੇਂਦਰ ਸਰਕਾਰ ਦਾ ਹੋਵੇਗਾ ਭੁਲੇਖਾ ਦੂਰ
ਇਹ ਵੀ ਪੜ੍ਹੋ :ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੈਜਿਸਟ੍ਰੇਟ ਵਲੋਂ ਹੋਟਲ, ਢਾਬੇ, ਰੈਸਟੋਰੈਂਟ ਰਾਤ 11 ਵਜੇ ਤੋਂ ਬਾਅਦ ਬੰਦ ਰਹਿਣ ਦੇ ਹੁਕਮ
NEXT STORY