ਮੋਗਾ (ਗੋਪੀ ਰਾਊਕੇ) - ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਵਲੋਂ ਜ਼ਿਲ੍ਹਾ ਮੋਗਾ ਵਿਚ ਕੋਰੋਨਾ ਦੇ ਵਧਦੇ ਪ੍ਰਭਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ’ਚ ਹੋਟਲਾਂ, ਬੈਕੁੰਟ ਹਾਲਾ, ਢਾਬੇ, ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਨੂੰ ਰਾਤ 11 ਵਜੇ ਤੋਂ ਬਾਅਦ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ
ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਸੰਕਰਮਣ ’ਤੇ ਨੱਥ ਪਾਉਣ ਲਈ ਮੋਗਾ ਦੀ ਹਦੂਦ ਅੰਦਰਲੇ ਹੋਟਲਾਂ, ਬੈਕੁੰਟ ਹਾਲਾਂ, ਢਾਬੇ ਅਤੇ ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਵਿਚ ਕੰਮ ਕਰਦੇ ਸਾਰੇ ਸਟਾਫ ਦੀ ਹਰ ਪੰਦਰਵਾੜ੍ਹੇ ਕੋਵਿਡ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)
ਉਪਰੋਕਤ ਹੁਕਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਹੋਟਲਾਂ, ਬੈਕੁੰਟ ਹਾਲਾਂ, ਢਾਬੇ, ਰੈਸਟੋਰੈਂਟਾਂ ਅਤੇ ਪ੍ਰਹੁਣਚਾਰੀ ਸੇਵਾਵਾਂ ਦੇ ਮਾਲਕ/ਮੈਨੇਜਮੈਂਟ ਅਤੇ ਕਾਰ ਤੇ ਆਬਕਾਰੀ ਅਫ਼ਸਰ ਮੋਗਾ ਜ਼ਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਸੁਖਬੀਰ ਬਾਦਲ ਦਾ ਵੱਡਾ ਐਲਾਨ: ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਹੋਣਗੇ ਉਮੀਦਵਾਰ
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਕੈਬਨਿਟ ਮੰਤਰੀ ਰੰਧਾਵਾ ਜੇਲ ’ਚ ਬੰਦ ਮੁਖਤਾਰ ਅੰਸਾਰੀ ਦਾ ਦੂਤ ਬਣਨਾ ਬੰਦ ਕਰਨ : ਚੁਘ
NEXT STORY