ਤਰਨਤਾਰਨ (ਜ.ਬ) : ਥਾਣਾ ਖਾਲੜਾ ਪੁਲਸ ਨੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 22 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 7 ਲੋਕਾਂ ਖ਼ਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਲਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਡਲੀਰੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ, ਦਿਲਬਾਗ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀਆਨ ਕੰਮਬੋਡੀਆ, ਸੁਲੱਖਣ ਸਿੰਘ ਪੁੱਤਰ ਜਰਨੈਲ ਸਿੰਘ, ਮਨਜੀਤ ਕੌਰ ਪਤਨੀ ਸੁਲੱਖਣ ਸਿੰਘ ਵਾਸੀਆਨ ਖਾਰਾ, ਰਸ਼ੀਦ ਅਲੀ ਪੁੱਤਰ ਸਈਦ ਅਨਸਰ ਹਸਨ ਵਾਸੀ ਮਵਾਨਾ (ਉੱਤਰ ਪ੍ਰਦੇਸ਼), ਮੁਹੰਮਦ ਅਕਬਰ ਵਾਸੀ ਮਾਰਾਗਾਤਮ (ਤਾਮਿਲਨਾਡੂ) ਅਤੇ ਬਲਜਿੰਦਰ ਸਿੰਘ ਪੁੱਤਰ ਨਾ ਮਾਲੂਮ ਵਾਸੀ ਦਿੱਲੀ ਨੇ ਕਥਿਤ ਤੌਰ ’ਤੇ ਹਮਸਲਾਹ ਹੋ ਕੇ ਉਸ ਨੂੰ ਅਮਰੀਕਾ ਭੇਜਣ ਦੇ ਝਾਂਸੇ ਵਿਚ ਫਸਾ ਲਿਆ ਅਤੇ ਅਮਰੀਕਾ ਭੇਜਣ ਬਦਲੇ ਉਸ ਕੋਲੋਂ 22 ਲੱਖ 50 ਹਜ਼ਾਰ ਰੁਪਏ ਵਸੂਲ ਕਰ ਲਏ।
ਉਤਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਾਅਦ ਵਿਚ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਲਾਰਾ-ਲੱਪਾ ਲਗਾ ਕੇ ਸਮਾਂ ਲੰਘਾਉਣ ਲੱਗ ਪਏ। ਇਸ ਦੌਰਾਨ ਜਦੋਂ ਮੈਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਕਤ ਵਿਅਕਤੀਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਉਕਤ ਵਿਅਕਤੀਆਂ ਖ਼ਿਲਾਫ ਮੁਕੱਦਮਾ ਨੰਬਰ 83 ਧਾਰਾ 420/120ਬੀ-ਆਈ.ਪੀ.ਸੀ . ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਦੀ ਰਾਡਾਰ ’ਤੇ GNDU ਦੇ ਵਾਈਸ ਚਾਂਸਲਰ, ਸਰਕਾਰ ਦੇ ਹੁਕਮਾਂ ’ਤੇ ਜਾਂਚ ਹੋਈ ਸ਼ੁਰੂ
NEXT STORY