ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਨਿਵਾਸੀ ਹਰਲਾਜ ਸਿੰਘ ਹਾਲ ਆਬਾਦ ਕੈਨੇਡਾ ਵੱਲੋਂ 50 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ’ਤੇ ਕੈਨੇਡਾ ਰਹਿੰਦੀ ਆਪਣੀ ਪਤਨੀ ਨੂੰ ਰੱਖਣ ਤੋਂ ਇਨਕਾਰ ਕੀਤੇ ਜਾਣ ਅਤੇ ਉਸ ਨੂੰ ਅਮਰੀਕਾ ਤੋਂ ਹੀ ਤਲਾਕ ਦੇ ਪੇਪਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਂ-ਪੁੱਤ ਖਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਸਟੇਟ ਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ
ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀੜਤ ਲੜਕੀ ਦੀ ਮਾਂ ਕੁਲਦੀਪ ਕੌਰ ਨਿਵਾਸੀ ਪਿੰਡ ਕਾਲੇਕੇ ਨੇ ਕਿਹਾ ਕਿ ਉਸ ਦੀ ਧੀ ਗੁਰਪਿੰਦਰ ਕੌਰ 2019 ’ਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ ਅਤੇ ਮੇਰੀ ਬੇਟੀ ਦਾ ਰਿਸ਼ਤਾ ਕੁਝ ਰਿਸ਼ਤੇਦਾਰਾਂ ਨੇ ਮਿਲ ਕੇ 8 ਮਾਰਚ 2021 ਨੂੰ ਰਿਸ਼ਤਾ ਤੈਅ ਕਰ ਕੇ ਅਸੀਂ ਉਸ ਨੂੰ ਸ਼ਗਨ ਪਾ ਦਿੱਤਾ। ਜਦੋਂ ਉਹ ਹਰਲਾਜ ਸਿੰਘ ਇੰਡੀਆ ਆਇਆ ਹੋਇਆ ਸੀ। ਅਸੀਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਹੈਸੀਅਤ ਅਨੁਸਾਰ ਮਾਣ ਸਨਮਾਨ ਵੀ ਕੀਤਾ। ਇਸ ਉਪਰੰਤ ਉਨ੍ਹਾਂ ਦੋਵਾਂ ਦਾ (ਕੋਰਟ ਮੈਰਿਜ) ਵਿਆਹ 30 ਅਕਤੂਬਰ 2021 ਨੂੰ ਕੈਨੇਡਾ ’ਚ ਹੋਇਆ। ਇਸ ਸਮੇਂ ਹਰਲਾਜ ਸਿੰਘ ਦੇ ਮਾਤਾ-ਪਿਤਾ ਆਦਿ ਹਾਜ਼ਰ ਨਹੀਂ ਸਨ।
ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ
ਉਸ ਨੇ ਕਿਹਾ ਕਿ ਸਾਨੂੰ ਹਰਲਾਜ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਇੰਡੀਆ ਵਿਚ ਵਿਆਹ ਦੀ ਚੰਗੀ ਰਿਸੈਪਸ਼ਨ ਪਾਰਟੀ ਕਰਨੀ ਹੈ, ਜਿਸ ’ਤੇ ਦੋਹਾਂ ਪਰਿਵਾਰਾਂ ਨੇ ਰਲ ਕੇ 10 ਫਰਵਰੀ 2023 ਨੂੰ ਰਿਸੈਪਸ਼ਨ ਰੱਖਣ ਦਾ ਦਿਨ ਤੈਅ ਕੀਤਾ ਅਤੇ ਉਕਤ ਫੰਕਸ਼ਨ ਮਾਊਂਟ ਵਿਊ ਹੋਟਲ ਅਜੀਤਵਾਲ ਵਿਖੇ ਬੁਕਿੰਗ ਵੀ ਕੀਤੀ ਗਈ। ਇਸ ਉਪਰੰਤ ਹਰਲਾਜ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਸਾਨੂੰ ਕਹਿਣ ਲੱਗੇ ਕਿ ਜਿੰਨਾ ਸਮਾਂ 50 ਲੱਖ ਰੁਪਏ ਨਕਦ ਨਹੀਂ ਦਿੰਦੇ, ਅਸੀਂ ਵਿਆਹ ਦੀ ਪਾਰਟੀ ’ਚ ਸ਼ਾਮਲ ਨਹੀਂ ਹੋਣਾ ਅਤੇ ਉਹ ਆਵੇ ਵੀ ਨਾ, ਸਾਨੂੰ ਸਾਰੇ ਪ੍ਰੋਗਰਾਮ ਰੱਦ ਕਰਨੇ ਪਏ, ਜਿਸ ’ਤੇ ਸਾਡਾ ਲੱਖਾਂ ਰੁਪਏ ਖਰਾਬ ਹੋ ਗਿਆ।
ਹੁਣ ਮੇਰੀ ਧੀ ਅਤੇ ਉਸ ਦਾ ਪਤੀ ਦੋਵੇਂ ਵੱਖ-ਵੱਖ ਕੈਨੇਡਾ ਅਤੇ ਅਮਰੀਕਾ ਵਿਚ ਰਹਿੰਦੇ ਹਨ। ਉਸ ਨੇ ਕਿਹਾ ਕਿ ਹਰਲਾਜ ਸਿੰਘ ਨੇ ਮੇਰੀ ਧੀ ਨਾਲ ਖਿਲਵਾੜ ਕੀਤਾ ਹੈ ਅਤੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਹਰਲਾਜ ਸਿੰਘ ਨੇ 9 ਜਨਵਰੀ 2023 ਨੂੰ ਅਮਰੀਕਾ ਤੋਂ ਮੇਰੀ ਧੀ ਗੁਰਪਿੰਦਰ ਕੌਰ ਤੋਂ ਤਲਾਕ ਲੈਣ ਵਾਸਤੇ ਕੇਸ ਦਾਇਰ ਕਰ ਦਿੱਤਾ ਅਤੇ ਸਾਡੇ ਵੱਲੋਂ ਜੋ ਵੀ ਸਾਮਾਨ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਦਿੱਤਾ ਗਿਆ ਸੀ, ਉਹ ਵੀ ਹੜੱਪ ਕਰ ਗਏ। ਜਦ ਇਸ ਸਬੰਧ ਵਿਚ ਹਰਲਾਜ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ 50 ਲੱਖ ਰੁਪਏ ਦੀ ਕੋਈ ਮੰਗ ਨਹੀਂ ਕੀਤੀ, ਸਗੋਂ ਹਰਲਾਜ ਸਿੰਘ ਨੇ ਆਪਣੀ ਪਤਨੀ ਗੁਰਪਿੰਦਰ ਕੌਰ ਦੀ ਕੈਨੇਡਾ ਪੜ੍ਹਨ ਸਮੇਂ ਫੀਸ ਦੇ 34 ਲੱਖ ਰੁਪਏ ਭਰੇ ਸਨ।
ਉਨ੍ਹਾਂ ਪੈਸਿਆਂ ਦੀ ਅਸੀਂ ਮੰਗ ਕਰ ਰਹੇ ਸੀ ਪਰ ਗੁਰਪਿੰਦਰ ਕੌਰ ਦੇ ਪਰਿਵਾਰ ਵਾਲਿਆਂ ਨੇ ਉਕਤ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ’ਤੇ ਸਾਡਾ ਦੋਹਾਂ ਧਿਰਾਂ ਵਿਚਕਾਰ ਤਕਰਾਰ ਵਧ ਗਿਆ। ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਆਦੇਸ਼ ਦਿੱਤਾ, ਜਿਸ ਦੀ ਜਾਂਚ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵੱਲੋਂ ਕੀਤੀ ਗਈ।
ਜਾਂਚ ਅਧਿਕਾਰੀ ਨੇ ਜਾਂਚ ਸਮੇਂ ਦੋਹਾਂ ਧਿਰਾਂ ਦੇ ਬਿਆਨ ਦਰਜ ਕੀਤੇ ਅਤੇ ਜਾਂਚ ਉਪਰੰਤ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਹਰਲਾਜ ਸਿੰਘ ਅਤੇ ਉਸ ਦੀ ਮਾਤਾ ਸੁਖਵਿੰਦਰ ਕੌਰ ਖਿਲਾਫ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕੀਤਾ ਗਿਆ, ਗ੍ਰਿਫ਼ਤਾਰੀ ਬਾਕੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਪੱਤਰ ਦਾ ਦਿੱਤਾ ਜਵਾਬ
NEXT STORY