ਗੁਰਾਇਆ (ਮੁਨੀਸ਼, ਹੇਮੰਤ) : ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਦੀ ਪੁਲਸ ਨੇ ਸੁਪਾਰੀ ਲੈ ਕੇ ਅਮਰੀਕਾ ਤੋਂ ਆਪਣੇ ਪਿੰਡ ਢੰਡਵਾਡ ਆਏ ਕਬੱਡੀ ਨੂੰ ਪ੍ਰਮੋਟ ਕਰਨ ਵਾਲੇ ਤੇ ਪਿੰਡ ’ਚ ਸਮਾਜ ਸੇਵਾ ਦੇ ਕੰਮ ਕਰਨ ਵਾਲੇ ਪ੍ਰਵੇਸ਼ ਖਾਨ ਉਰਫ ਇਮਰਾਨ ਖਾਣ ਦੀ ਭੈਣ ਦੇ ਵਿਆਹ ਦੀ ਜਾਗੋ ’ਚ ਗੋਲੀਆਂ ਚਲਾਉਣ ਲਈ ਆਏ 2 ਨੌਜਵਾਨਾਂ ਨੂੰ ਮੁਖਬਰ ਖ਼ਾਸ ਦੀ ਇਤਲਾਹ ’ਤੇ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਕਈ ਖੁਲਾਸੇ ਪੁਲਸ ਦੀ ਪੁੱਛਗਿੱਛ ’ਚ ਹੋਏ ਹਨ। ਇਸ ਸਬੰਧੀ ਥਾਣਾ ਗੁਰਾਇਆ ’ਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਤੇ ਥਾਣਾ ਮੁਖੀ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਚੌਕੀ ਇੰਚਾਰਜ ਦੋਸਾਂਝ ਕਲਾਂ ਦੇ ਸਬ-ਇੰਸ. ਗੁਰਸ਼ਰਨ ਸਿੰਘ ਨੇ ਇਕ ਵੱਡੀ ਵਾਰਦਾਤ ਹੋਣ ਤੋਂ ਟਾਲ ਦਿੱਤੀ ਹੈ। ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਪਿੰਡ ਢੰਡਵਾਡ ਦੇ ਨਾਲ ਜਾਂਦੀ ਨਹਿਰ ਔਜਲਾ ਢੱਕ ਸਾਈਡ ਨੂੰ ਇਕ ਸਪਲੈਂਡਰ ਮੋਟਰਸਾਈਕਲ ’ਤੇ ਦੋ ਸ਼ੱਕੀ ਨੌਜਵਾਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਹਨ, ਜਿਨ੍ਹਾਂ ਕੋਲ ਪਿਸਟਲ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ, ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ
ਉਨ੍ਹਾਂ ਦੀ ਪਛਾਣ ਇਮਨਪ੍ਰੀਤ ਸਿੰਘ ਉਰਫ ਈਮਨ ਪੁੱਤਰ ਰਸ਼ਪਾਲ ਸਿੰਘ ਵਾਸੀ ਜੱਸੋਵਾਲ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੇ ਰਾਜੇਸ਼ ਕੁਮਾਰ ਉਰਫ ਬੰਤਾ ਉਰਫ ਮਨੀ ਪੁੱਤਰ ਪਵਨ ਕੁਮਾਰ ਵਾਸੀ ਠਾਣਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਹੈ। ਉਨ੍ਹਾਂ ਤੋਂ 2 ਪਿਸਤੌਲ 32 ਬੋਰ ਸਮੇਤ 2 ਮੈਗਜ਼ੀਨ ਅਤੇ 8 ਰੌਂਦ 32 ਬੋਰ ਬਰਾਮਦ ਕੀਤੇ ਹਨ। ਪੁਲਸ ਦੀ ਪੁੱਛਗਿੱਛ ’ਚ ਇਹ ਸਾਹਮਣੇ ਆਇਆ ਹੈ ਕਿ ਕਬੱਡੀ ਟੂਰਨਾਮੈਂਟ ਦੀ ਰੰਜਿਸ਼ ਕਾਰਨ ਜਸਕਰਨਵੀਰ ਸਿੰਘ ਉਰਫ ਕੰਨੁ ਪੁੱਤਰ ਜੋਗਿੰਦਰ ਸਿੰਘ ਵਾਸੀ ਕੁੱਕੜ ਮਜ਼ਾਰਾ ਥਾਣਾ ਗੜ੍ਹਸ਼ੰਕਰ, ਜੋ ਹੁਣ ਅਮਰੀਕਾ ’ਚ ਹੈ, ਨੇ ਇਨ੍ਹਾਂ ਦੋਸ਼ੀਆਂ ਨੂੰ 1 ਲੱਖ ਰੁਪਏ ਇਸ ਕੰਮ ਲਈ ਦੇਣੇ ਸਨ।
ਇਹ ਵੀ ਪੜ੍ਹੋ : ASI ਨੇ ਚਾਵਾਂ ਨਾਲ ਕੈਨੇਡਾ ਭੇਜੀ ਨੂੰਹ ਨੇ ਵਰਕ ਪਰਮਿਟ ਮਿਲਦਿਆਂ ਬਦਲੇ ਰੰਗ, ਕੀਤੀ ਕਰਤੂਤ ਨੇ ਉਡਾਏ ਹੋਸ਼
ਉਨ੍ਹਾਂ ਦੱਸਿਆ ਕਿ ਪਿੰਡ ’ਚ ਪਹਿਲਾਂ ਹੋਰ ਧਿਰ ਟੂਰਨਾਮੈਂਟ ਕਰਵਾਉਂਦੀ ਸੀ। ਇਨ੍ਹਾਂ ਦੀ ਕੋਈ ਆਪਸੀ ਰੰਜਿਸ਼ ਕਰਕੇ ਜਸਕਰਨਵੀਰ ਨੇ ਪ੍ਰਵੇਸ਼ ਦੀ ਭੈਣ ਦੀ ਜਾਗੋ, ਜੋ 12 ਫਰਵਰੀ ਨੂੰ ਸੀ, ਉਸ ’ਚ ਦਹਿਸ਼ਤ ਪਾਉਣ ਲਈ ਤੇ ਪਿੰਡ ਦੇ ਕਬੱਡੀ ਖਿਡਾਰੀ ਤੇ ਸੋਸਾਇਟੀ ਦੇ ਪ੍ਰਧਾਨ ’ਚ ਦਹਿਸ਼ਤ ਪੈਦਾ ਕਰਨ ਲਈ ਗੋਲ਼ੀਆਂ ਚਲਾਉਣ ਲਈ ਕਿਹਾ ਸੀ। ਡੀ. ਐੱਸ. ਪੀ. ਜਗਦੀਸ਼ ਰਾਜ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਹੀ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਪਰਿਵਾਰ ਦੀ ਸੁਰੱਖਿਆ ਲਈ ਘਰ ਦੇ ਬਾਹਰ ਪੁਲਸ ਪਾਰਟੀਆਂ ਲਗਾ ਦਿੱਤੀਆਂ ਹਨ। ਪੁਲਸ ਵੱਲੋਂ ਫੜੇ ਗਏ ਦੋਵੇਂ ਦੋਸ਼ੀਆਂ ’ਤੇ ਵਿਦੇਸ਼ ’ਚ ਬੈਠੇ ਜਸਕਰਨਵੀਰ ਉਰਫ ਕਨੂੰ ਖਿਲਾਫ ਥਾਣਾ ਗੁਰਾਇਆ ’ਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਘਰ ’ਚੋਂ ਮਿਲੀ ਵਿਆਹੁਤਾ ਦੀ ਲਾਸ਼, 3 ਸਾਲਾ ਬੱਚਾ ਲੈ ਕੇ ਪਤੀ ਹੋਇਆ ਫਰਾਰ
ਜਸਕਰਨਵੀਰ ਖ਼ਿਲਾਫ ਇਰਾਦਾ ਕਤਲ ਸਮੇਤ ਵੱਖ-ਵੱਖ ਥਾਣਿਆਂ ’ਚ ਹਨ ਮਾਮਲੇ ਦਰਜ
ਅਮਰੀਕਾ ਰਹਿੰਦੇ ਜਸਕਰਨਵੀਰ ਖ਼ਿਲਾਫ ਥਾਣਾ ਪੋਜੇਵਾਲ ਤੇ ਗੜ੍ਹਸ਼ੰਕਰ ’ਚ ਇਰਾਦਾ ਕਤਲ, ਲੜਾਈ-ਝਗੜੇ ਸਮੇਤ ਹੋਰ ਕੁੱਲ 2 ਮਾਮਲੇ ਦਰਜ ਹਨ, ਜੋ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। ਇਸ ਨੇ ਗੋਲ਼ੀਆਂ ਚਲਾਉਣ ਤੋਂ ਬਾਅਦ 1 ਲੱਖ ਰੁਪਏ ਫੜੇ ਗਏ ਦੋਸ਼ੀਆਂ ਨੂੰ ਮਨੀਗ੍ਰਾਮ ਰਾਹੀਂ ਭੇਜਣੇ ਸਨ। ਇਮਨਪ੍ਰੀਤ ਖ਼ਿਲਾਫ 3 ਤੇ ਰਾਜੇਸ਼ ਬੰਟਾ ਖ਼ਿਲਾਫ 8 ਮਾਮਲੇ ਦਰਜ ਹਨ, ਜੋ ਭਗੌੜੇ ਚੱਲ ਰਹੇ ਸਨ। ਰਾਜੇਸ਼ 12ਵੀਂ ਪਾਸ ਹੈ ਤੇ ਇਮਨਪ੍ਰੀਤ ਬੀ.ਏ. ਕਰ ਰਿਹਾ ਸੀ, ਜੋ ਹੁਣ ਕ੍ਰਾਈਮ ਦੀ ਦੁਨੀਆਂ ’ਚ ਆ ਗਏ ਹਨ। ਇਨ੍ਹਾਂ ਨੇ ਪਿਸਟਲ ਕਿੱਥੋਂ ਲਏ ਹਨ ਇਹ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਫ਼ਰਮਾਨ, ਹੈੱਡਮਾਸਟਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਭਿਆਨਕ ਹਾਦਸੇ ਨੇ ਘਰ 'ਚ ਪੁਆਏ ਕੀਰਨੇ, 4 ਭੈਣਾਂ ਦੇ ਇਕਲੌਤੇ ਭਰਾ ਦੀ ਤੜਫ਼-ਤੜਫ਼ ਕੇ ਹੋਈ ਮੌਤ
NEXT STORY