ਲੁਧਿਆਣਾ (ਸਲੂਜਾ) : ਲੁਧਿਆਣਾ ਰੇਲਵੇ ਨੇ ਕਾਮਲ ਕਰਨ ਦੇ ਨਾਲ ਹੀ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਜੇਕਰ ਉਹ ਚਾਹਵੇ ਤਾਂ ਕਿਸੇ ਵੀ ਰੇਲ ਯਾਤਰੀ ਦਾ ਟਰੇਨ 'ਚ ਭੁੱਲਿਆ ਹੋਇਆ ਸਮਾਨ ਵਾਪਸ ਦੁਆ ਸਕਦਾ ਹੈ। ਮਾਮਲਾ ਇਹ ਹੈ ਕਿ ਇਕ ਅਮਰੀਕੀ ਜੋੜਾ ਬੀਤੇ ਦਿਨੀਂ ਇੰਡੀਆ 'ਚ ਕੁਝ ਦਿਨਾਂ ਲਈ ਘੁੰਮਣ ਆਇਆ ਸੀ। ਬੀਤੇ ਦਿਨ ਸਵੇਰੇ ਜਦੋਂ ਉਹ ਸ਼ਤਾਬਦੀ ਤੋਂ ਉਤਰੇ ਤਾਂ ਉਨ੍ਹਾਂ ਦਾ ਇਕ ਬੈਗ ਗੱਡੀ 'ਚ ਹੀ ਰਹਿ ਗਆਿ। ਜਦੋਂ ਇਸ ਅਮਰੀਕਨ ਜੋੜੇ ਨੂੰ ਆਪਣੇ ਬੈਗ ਦਾ ਟਰੇਨ 'ਚ ਰਹਿਣ ਦਾ ਪਤਾ ਲੱਗਾ ਤਾਂ ਉਦੋਂ ਤੱਕ ਸ਼ਤਾਬਦੀ ਆਪਣੇ ਅਗਲੇ ਰੂਟ ਲਈ ਸਟੇਸ਼ਨ ਤੋਂ ਨਿਕਲ ਚੁੱਕੀ ਸੀ। ਰੇਲਵੇ ਸਟੇਸ਼ਨ 'ਤੇ ਕੁਝ ਸਮਾਂ ਪਰੇਸ਼ਾਨ ਰਹਿਣ ਤੋਂ ਬਾਅਦ ਇਹ ਜੋੜਾ ਰੇਲਵੇ ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਦੇ ਦਫਤਰ ਪੁੱਜਿਆ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਜੋੜੇ ਨੇ ਦੱਸਿਆ ਕਿ ਬੈਗ 'ਚ ਉਨ੍ਹਾਂ ਦਾ ਕੀਮਤੀ ਸਮਾਨ ਹੈ ਅਤੇ ਜੇਕਰ ਬੈਗ ਨਹੀਂ ਮਿਲਿਆ ਤਾਂ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਜਾਵੇਗਾ। ਡਾਇਰੈਕਟਰ ਨੇ ਉਸ ਸਮੇਂ ਅਮਰੀਕਨ ਜੋੜੇ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਭ ਤੋਂ ਪਹਿਲਾਂ ਇਹ ਪਤਾ ਕਰਾਇਆ ਕਿ ਸ਼ਤਾਬਦੀ 'ਚ ਡਿਊਟੀ 'ਤੇ ਕਿਹੜੇ-ਕਿਹੜੇ ਟੀ. ਟੀ. ਹਨ। ਉਨ੍ਹਾਂ ਜੋੜੇ ਦਾ ਕੋਚ ਨੰਬਰ ਤੇ ਸੀਟ ਨੰਬਰ ਦਿੰਦੇ ਹੋਏ ਟੀ. ਟੀ. ਨੂੰ ਬੈਗ ਦੇ ਰੰਗ ਬਾਰੇ ਦੱਸਿਆ। ਟਰੇਨ 'ਚ ਚੱਲ ਰਹੇ ਟੀ. ਟੀ. ਨੇ ਅਭਿਨਵ ਸਿੰਗਲਾ ਨੂੰ ਰਿਪੋਰਟ ਕਰ ਦਿੱਤੀ ਕਿ ਬੈਗ ਮਿਲ ਗਿਆ ਹੈ। ਜਦੋਂ ਇਹ ਜੋੜਾ ਸ਼ਾਮ ਨੂੰ ਰੇਲਵੇ ਸਟੇਸ਼ਨ 'ਤੇ ਡਾਇਰੈਕਟਰ ਅਭਿਨਵ ਸਿੰਗਲਾ ਦੇ ਕੋਲ ਪੁੱਜਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਗੱਡੀ 'ਚ ਰਹਿ ਗਿਆ ਬੈਗ ਉਨ੍ਹਾਂ ਦੇ ਹੱਥਾਂ 'ਚ ਸੁਰੱਖਿਅਤ ਸੀ। ਉਨ੍ਹਾਂ ਨੇ ਇਕਸੁਰ 'ਚ ਹੀ ਆਪਣੀ ਖੁਸ਼ੀ ਦਾ ਇਜ਼ਹਾਰ ਇਹ ਕਹਿ ਕੇ ਕੀਤਾ ਕਿ 'ਵੰਡਰਫੁੱਲ ਇੰਡੀਅਨ ਰੇਲਵੇ'।
ਇਸ ਦਿਨ ਆਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ
NEXT STORY