ਜਲੰਧਰ (ਬਿਊਰੋ) - ਬੀਤੇ ਕੱਲ ਭਾਰਤੀ ਮੌਸਮ ਵਿਭਾਗ ਵਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਬੰਗਾਲ ਦੀ ਖਾੜੀ ਵਿਚ ਇਕ ਪ੍ਰਬਲ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ, ਜੋ ਕਿ ਕੁਝ ਸਮੇਂ ਬਾਅਦ ਚੱਕਰਵਾਥ ਦਾ ਰੂਪ ਧਾਰਨ ਕਰ ਸਕਦਾ ਹੈ। ਜਿਸਨੂੰ "Amphan" ਦਾ ਨਾਂ ਦਿੱਤਾ ਗਿਆ ਹੈ, ਜੋ ਕਿ ਚੱਕਰਵਾਤ 'ਫਾਨੀ' ਤੋਂ ਵੀ ਵਧ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਇਸ ਦੇ ਮੱਧੇਨਜ਼ਰ ਉਡੀਸ਼ਾ ਸਰਕਾਰ ਨੇ 12 ਜ਼ਿਲਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਭਾਰਤੀ ਤੱਟ ਰੱਖਿਅਕ ਫੋਰਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਗਲੇ 18-20 ਮਈ ਦੇ ਵਿਚਕਾਰ 90-110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਤੇ ਤੂਫਾਨੀ ਬਾਰਿਸ਼ ਹੋ ਸਕਦੀ ਹੈ, ਜਿਸ ਦੇ ਕਰਕੇ ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਕਰ ਦਿੱਤਾ ਗਿਆ ਹੈ। ਤਾਮਿਲਨਾਡੂ ਅਤੇ ਦੱਖਣੀ ਤੱਟੀ ਆਂਧਰਾ ਪ੍ਰਦੇਸ਼ 'ਚ ਵੀ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਉਡੀਸ਼ਾ ਵਿਚ ਕੁਝ ਥਾਵਾਂ 'ਤੇ ਜ਼ਿਆਦਾ ਮੀਂਹ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਭਾਰਤ ਦਾ ਪੂਰਬੀ ਤੱਟ ਦੁਨੀਆਂ ਦਾ ਸਭ ਤੋਂ ਵਧੇਰੇ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਵਿਚੋਂ ਇਕ ਹੈ। ਪਿਛਲੇ ਦਹਾਕੇ ਦੌਰਾਨ ਉਡੀਸ਼ਾ ਨੂੰ ਹਰ ਸਾਲ ਚੱਕਰਵਾਤ, ਹੜ ਜਾਂ ਸੋਕੇ ਵਰਗੀਆਂ ਆਫਤਾਂ ਦਾ ਸਾਹਮਣਾ ਕਰਨਾ ਪਿਆ।
ਸਾਲ 1891 ਤੋਂ 2019 ਤੱਕ ਓੜੀਸਾ ਦੇ ਤੱਟ ਨੂੰ ਪਾਰ ਕਰਨ ਵਾਲੇ ਗੰਭੀਰ ਅਤੇ ਸੁਪਰ ਚੱਕਰਵਾਤਾਂ ਦੀ ਗਿਣਤੀ 99 ਰਹੀ, ਜੋ ਸਾਰੇ ਪੂਰਬੀ ਤੱਟੀ ਸੂਬਿਆਂ ’ਚ ਸਭ ਤੋਂ ਵੱਧ ਹੈ। ਮੌਸਮ ਵਿਭਾਗ ਦੀ ਓਫੀਸ਼ੀਅਨ ਵੈਬਸਾਈਟ ’ਤੇ ਦਿੱਤੀ ਜਾਣਕਾਰੀ ਮੁਤਾਬਕ ਓੜੀਸ਼ਾ, ਵੈਸਟ ਬੈਗਲੌਂਰ, ਛਤੀਸਗੜ੍ਹ ਅਤੇ ਬਿਹਾਰ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਉਂਕਿ ਬੀ.ਐੱਫ ਬਗਲੌਰ ਤੋਂ ਆਉਣ ਵਾਲੇ ਤੁਫਾਨ ਸਭ ਤੋਂ ਵਧੇਰੇ ਇਨ੍ਹਾਂ ਸੂਬਿਆਂ ਨੂੰ ਹੀ ਪ੍ਰਭਾਵਿਤ ਕਰਨ ਵਾਲਾ ਹੁੰਦਾ ਹੈ। ਇਸ ਜਾਣਕਾਰੀ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
DNA ਟੈਸਟ 'ਚ ਹੋਵੇਗਾ ਖੁਲਾਸਾ, ਆਖਿਰ ਕੌਣ ਹੈ ਨਵਜੰਮੇ ਮ੍ਰਿਤਕ ਬੱਚੇ ਦਾ ਪਿਤਾ
NEXT STORY