ਅੰਮ੍ਰਿਤਸਰ— ਪੰਜਾਬ 'ਚ 17 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ। ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਜ਼ਨ ਡਾਕਿਊਮੈਂਟ ਜਾਰੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਸ਼ਹਿਰਾਂ 'ਚ ਵਧੀਆ ਸੀਵਰੇਜ ਅਤੇ ਪਾਣੀ ਦੀ ਵਿਵਸਥਾ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਸ਼ਹਿਰਾਂ 'ਚ ਐੱਲ. ਈ. ਡੀ. ਲਾਈਟਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਲ. ਈ. ਡੀ. ਲਾਈਟਾਂ ਲਗਾ ਕੇ 60 ਫੀਸਦੀ ਬਿਜਲੀ ਦੀ ਬਚਤ ਕੀਤੀ ਜਾਵੇਗੀ। ਲੁਧਿਆਣੇ 'ਚ ਹੋਏ ਪਲਾਸਟਿਕ ਫੈਕਟਰੀ ਹਾਦਸੇ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਅਪਗ੍ਰੇਡ ਕਰਨ ਲਈ 60 ਕਰੋੜ ਰੁਪਏ ਦਾ ਖਰਚ ਕੀਤਾ ਜਾਵੇਗਾ ਅਤੇ ਟਿਊਬਵੈੱਲ ਨੂੰ ਖਤਮ ਕਰਨ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ।
ਨਾਮਜ਼ਦਗੀ ਪੱਤਰ ਭਰਨ ਦੇ ਆਖਰੀ ਦਿਨ ਸਮੇਂ ਮੱਲਾਂਵਾਲਾ 'ਚ ਬੁੱਧਵਾਰ ਨੂੰ ਹੋਈ ਘਟਨਾ ਨੂੰ ਲੈ ਕੇ ਕੈਪਟਨ ਨੇ ਅਕਾਲੀ ਦਲ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਪਾਰਟੀ ਹਾਰਨ ਵਾਲੀ ਹੁੰਦੀ ਹੈ ਤਾਂ ਅਜਿਹੇ ਹੱਥਕੰਢੇ ਅਪਣਾਉਂਦੀ ਹੈ। ਇਸ ਤੋਂ ਇਲਾਵਾ ਜੱਗੀ ਜੌਹਲ ਦੇ ਮਾਮਲੇ 'ਚ ਕੈਪਟਨ ਚੁੱਪ ਹੀ ਰਹੇ।
ਗੁ. ਬੀੜ ਸਾਹਿਬ ਵਿਖੇ ਚੱਲ ਰਹੀਆਂ ਕਾਰਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਰਹਿਣਗੀਆਂ ਜਾਰੀ - ਬਾਬਾ ਸੋਹਨ ਸਿੰਘ
NEXT STORY