ਅੰਮ੍ਰਿਤਸਰ (ਸੁਮਿਤ ਖੰਨਾ) : ਮਾਲ ਰੋਡ ਦੀ ਸ਼ਾਨ ਤੇ ਇਲਾਕੇ ਦੇ ਲੋਕਾਂ ਨੂੰ ਸਾਹ ਲੈਣ ਲਈ ਦਿਨ-ਰਾਤ ਆਕਸੀਜਨ ਦੇਣ ਵਾਲੇ ਇਸ 100 ਸਾਲ ਪੁਰਾਣੇ ਪਿੱਪਲ ਦੇ ਰੁੱਖ 'ਤੇ ਹੁਣ ਖਤਰੇ ਦੀ ਤਲਵਾਰ ਲਟਕਣ ਲੱਗੀ ਹੈ। ਵਿਕਾਸ ਦੇ ਨਾਂ 'ਤੇ ਨਿਗਮ ਨੇ ਇਸ ਦਰੱਖਤ ਨੂੰ ਕੱਟਣ ਦੇ ਹੁਕਮ ਦੇ ਦਿੱਤੇ ਹਨ ਤੇ 20 ਹਜ਼ਾਰ ਰੁਪਏ 'ਚ ਇਸਦਾ ਟੈਂਡਰ ਵੀ ਕਰ ਦਿੱਤਾ ਹੈ। ਦੂਜੇ ਪਾਸੇ ਵਾਤਾਰਣ ਪ੍ਰੇਮੀ ਇਸ ਰੁੱਖ ਨੂੰ ਬਚਾਉਣ ਲਈ ਮੈਦਾਨ 'ਚ ਆ ਗਏ ਹਨ।
ਜਾਣਕਾਰੀ ਮੁਤਾਬਕ ਵਾਇਸ ਆਫ ਪੰਜਾਬ ਨਾਂ ਦੀ ਸੰਸਥਾ ਨੇ ਇਸ ਮਾਮਲੇ ਚ ਨਿਗਮ ਦੀ ਮੁਖਾਲਫ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਸੇ ਹਾਲ 'ਚ ਇਸ ਦਰੱਖਤ ਨੂੰ ਨਾ ਕੱਟਣ ਦੀ ਅਪੀਲ ਕੀਤੀ ਹੈ। ਸੰਸਥਾ ਦਾ ਕਹਿਣਾ ਹੈ ਕਿ 100 ਸਾਲ ਪੁਰਾਣੇ ਇਸ ਪਿੱਪਲ ਦੇ ਦਰੱਖਤ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਇਸ ਰੁੱਖ ਦੇ ਬਦਲੇ ਨਿਗਮ ਨੂੰ 20 ਦੀ ਬਜਾਇ 25 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਪ੍ਰਿੰਸ ਬਾਬਾ ਨਾਲ ਮਿਲ ਕੇ ਵਾਰਦਾਤਾਂ ਕਰਨ ਵਾਲਾ ਅਮਿਤ ਅਤੇ ਉਸ ਦਾ ਸਾਥੀ ਦੁਬਾਰਾ ਰਿਮਾਂਡ 'ਤੇ
NEXT STORY