ਅੰਮ੍ਰਿਤਸਰ (ਜ.ਬ.) : ਅੰਮ੍ਰਿਤਸਰ ਏਅਰਪੋਰਟ 'ਤੇ ਪਿਛਲੇ ਦਿਨੀਂ ਲਾਇਆ ਗਿਆ ਸ਼ਕਤੀਸ਼ਾਲੀ ਰਾਡਾਰ 352 ਕਿਲੋਮੀਟਰ ਦੀ ਰੇਂਜ 'ਚ ਜਹਾਜ਼ ਦੇ ਸਿਗਨਲ ਕੈਚ ਕਰ ਸਕੇਗਾ ਅਤੇ ਇੰਨੀ ਦੂਰੀ ਤੋਂ ਹੀ ਜਹਾਜ਼ ਨੂੰ ਦਿਸ਼ਾ-ਨਿਰਦੇਸ਼ ਦੇਵੇਗਾ। ਰਾਡਾਰ ਦੀ ਇਸ ਸਫਲਤਾ ਨੇ ਅੰਮ੍ਰਿਤਸਰ ਏਅਰਪੋਰਟ ਨੂੰ ਵਿਸ਼ਵ ਦੇ ਕੁਝ ਗਿਣੇ-ਚੁਣੇ ਹਵਾਈ ਅੱਡਿਆਂ ਵਿਚ ਸ਼ਾਮਲ ਕਰ ਦਿੱਤਾ ਹੈ। ਇਸ ਰਾਡਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਸਥਾਪਿਤ ਕਰਨ ਵਿਚ 100 ਕਰੋੜ ਦਾ ਖਰਚਾ ਤੇ 3 ਸਾਲ ਤੋਂ ਵੱਧ ਦਾ ਸਮਾਂ ਲੱਗਾ। ਵੱਡੀ ਗੱਲ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਏਅਰ ਨੋਟੀਕਲ ਮਾਈਲਸ ਅਨੁਸਾਰ 200 ਦੀ ਦੂਰੀ 'ਤੇ ਹੈ, ਜਦੋਂ ਕਿ ਰਾਡਾਰ ਦੀ ਸਮਰੱਥਾ 220 ਏਅਰ ਨੋਟੀਕਲ ਮਾਈਲਸ 352 ਵਰਗ ਕਿਲੋਮੀਟਰ ਹੈ।
ਕਿਵੇਂ ਵਧਦੇ ਹਨ ਏਅਰ ਰੂਟ
ਰਾਡਾਰ ਲਾਉਣ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ 'ਤੇ ਉਡਾਣਾਂ ਦੇ ਰੂਟ ਵਧ ਜਾਣਗੇ। ਪਤਾ ਲੱਗਾ ਹੈ ਕਿ ਜਦੋਂ ਇਹ ਰਾਡਾਰ ਹੋਂਦ ਵਿਚ ਆਉਂਦਾ ਹੈ ਤਾਂ ਬੱਦਲਾਂ ਵਿਚ ਚੱਲਣ ਵਾਲੇ ਜਹਾਜ਼ਾਂ ਦੀ ਆਪਸੀ ਦੂਰੀ ਘੱਟ ਹੋ ਜਾਂਦੀ ਹੈ।
ਆਮ ਤੌਰ 'ਤੇ ਜੇਕਰ ਕੋਈ ਜਹਾਜ਼ ਆਕਾਸ਼ ਵਿਚ ਹੁੰਦਾ ਹੈ ਤਾਂ ਇਨ੍ਹਾਂ ਦਾ ਆਪਸ ਵਿਚ ਡਿਸਟੈਂਸ 50 ਏਅਰ ਨੋਟੀਕਲ ਮਾਈਲਸ (80 ਕਿ. ਮੀ.) ਹੁੰਦਾ ਹੈ ਕਿਉਂਕਿ ਇਸ ਤੋਂ ਘੱਟ ਦੂਰੀ 'ਤੇ ਕੰਟਰੋਲ ਕਰਨ ਦਾ ਰਿਸਕ ਨਹੀਂ ਲਿਆ ਜਾ ਸਕਦਾ ਪਰ ਰਾਡਾਰ ਸਿਸਟਮ ਲਾਗੂ ਹੋਣ ਤੋਂ ਬਾਅਦ ਜਹਾਜ਼ਾਂ ਦੀ ਆਪਸ ਵਿਚ ਦੂਰੀ 10 ਏਅਰ ਨੋਟੀਕਲ ਮਾਈਲਸ (16 ਕਿ. ਮੀ.) ਰਹਿ ਜਾਂਦੀ ਹੈ, ਜਦੋਂ ਕਿ ਕਈ ਵਾਰ ਤਾਂ ਇਸ ਵਿਚ 5 ਏਅਰ ਨੋਟੀਕਲ ਮਾਈਲਸ ਦੂਰੀ ਵੀ ਬਣ ਜਾਂਦੀ ਹੈ। ਕੁਲ ਮਿਲਾ ਕੇ 200 ਏਅਰ ਨੋਟੀਕਲ ਮਾਈਲਸ ਸਪੇਸ ਵਿਚ ਜਿਥੇ ਪਹਿਲਾਂ 5 ਜਹਾਜ਼ ਚੱਲਦੇ ਸਨ, ਉਥੇ ਹੀ ਹੁਣ ਇੰਨੀ ਸਪੇਸ ਵਿਚ ਹੀ 40 ਜਹਾਜ਼ ਚੱਲ ਸਕਣਗੇ ਅਤੇ ਰਾਡਾਰ ਸਿਸਟਮ ਲਾਗੂ ਹੋਣ ਕਾਰਨ ਜਹਾਜ਼ ਨੂੰ ਜੇਕਰ ਦਿੱਲੀ ਤੋਂ ਅੱਗੇ ਉਡਾਣ ਲੈਣੀ ਹੋਵੇ ਤਾਂ ਦਿੱਲੀ ਦੇ ਰਾਡਾਰ ਹੋਂਦ ਵਿਚ ਆ ਜਾਣਗੇ। ਇਸ ਨਾਲ ਹਵਾਈ ਯਾਤਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਕਿਉਂਕਿ ਇਸ ਕਾਰਨ ਉਡਾਣਾਂ ਲੇਟ ਹੋਣ ਦੀ ਸੰਭਾਵਨਾ 40 ਫ਼ੀਸਦੀ ਘੱਟ ਹੋ ਜਾਂਦੀ ਹੈ।
ਕਈਆਂ ਨੂੰ ਟੱਕਰ ਮਾਰ ਕੇ ਭੱਜੇ ਸ਼ਰਾਬੀ ਆਟੋ ਚਾਲਕ ਦਾ ਚੜ੍ਹਿਆ ਕੁਟਾਪਾ (ਵੀਡੀਓ)
NEXT STORY